ਮੁੰਬਈ : ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਦੀ ਅਗਲੀ ਫ਼ਿਲਮ ‘ਸੱਤਿਆਨਾਰਾਇਣ ਕੀ ਕਥਾ’ ਦਾ ਟਾਈਟਲ ਧਾਰਮਿਕ ਸੰਗਠਨਾਂ ਦੁਆਰਾ ਪ੍ਰਗਟਾਏ ਗਏ ਵਿਰੋਧ ਤੋਂ ਬਾਅਦ ਹੁਣ ਇਸ ਨੂੰ ਬਦਲਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਫ਼ਿਲਮ ਦੇ ਨਿਰਦੇਸ਼ਕ ਸਮੀਰ ਵਿਧਵਾਂਨਸ ਨੇ ਸ਼ਨੀਵਾਰ ਰਾਤ ਆਪਣੇ ਆਧਿਕਾਰਤ ਟਵਿੱਟਰ ’ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ।
ਫ਼ਿਲਮ ਨਿਰਦੇਸ਼ਕ ਨੇ ਦਾਅਵਾ ਕੀਤਾ ਹੈ ਕਿ ਫ਼ਿਲਮ ਦਾ ਨਾਂ ਬਦਲਣ ਦਾ ਫ਼ੈਸਲਾ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਕੀਤਾ ਗਿਆ ਹੈ। ਨਿਰਦੇਸ਼ਕ ਨੇ ਟਵੀਟ ’ਚ ਲਿਖਿਆ, ‘ਇਕ ਫ਼ਿਲਮ ਦਾ ਟਾਇਟਲ ਕੁਝ ਅਜਿਹਾ ਹੈ ਜੋ ਰਚਨਾਤਮਕ ਪ੍ਰਕਿਰਿਆ ਦੇ ਮਾਧਿਅਮ ਨਾਲ ਜੈਵਿਕ ਤੌਰ ਨਾਲ ਉਭਰਦਾ ਹੈ। ਅਸੀਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣਾ ਚਾਹੁੰਦੇ ਇਸ ਲਈ ਹਾਲ ਹੀ ’ਚ ਐਲਾਨੀ ਗਈ ਫ਼ਿਲਮ ‘ਸੱਤਿਆਨਾਰਾਇਣ ਕੀ ਕਥਾ’ ਦੇ ਟਾਈਟਲ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ।
ਫ਼ਿਲਮ ਦੇ ਨਿਰਮਾਤਾ ਤੇ ਕ੍ਰੇਟਿਵ ਟੀਮ ਵੀ ਇਸ ਫ਼ੈਸਲੇ ਦੇ ਪੂਰੇ ਸਮਰਥਨ ’ਚ ਹੈ। ਅਸੀਂ ਆਪਣੀ ਯਾਤਰਾ ਦੌਰਾਨ ਆਪਣੀ ਪ੍ਰੇਮ ਕਹਾਣੀ ਲਈ ਇਕ ਨਵਾਂ ਟਾਇਟਲ ਜਲਦ ਹੀ ਐਲਾਨ ਕਰਾਂਗੇ।’ ਇਸ ਪੋਸਟ ਨੂੰ ਅਦਾਕਾਰ ਕਾਰਤਿਕ ਆਰੀਅਨ ਨੇ ਵੀ ਆਪਣੇ ਆਧਿਕਾਰਤ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।
ਰਾਮ ਗੋਪਾਲ ਨੇ ਆਮਿਰ ਅਤੇ ਕਿਰਨ ਦੇ ਤਲਾਕ ਦੇ ਫ਼ੈਸਲੇ ਦਾ ਕੀਤਾ ਸਮਰਥਨ, ਲਗਾਈ ਟ੍ਰੋਲਰਸ ਦੀ ਕਲਾਸ
NEXT STORY