ਮੁੰਬਈ (ਬਿਊਰੋ)– ਅਦਾਕਾਰ ਕਾਰਤਿਕ ਆਰੀਅਨ ਹਾਲ ਹੀ ’ਚ ਕੋਰੋਨਾ ਨੈਗੇਟਿਵ ਆਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਦਿੱਤੀ। ਹੁਣ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਾਰਤਿਕ ਕੰਮ ’ਤੇ ਵਾਪਸ ਆ ਗਏ ਹਨ।
ਕਾਰਤਿਕ ਕੰਮ ’ਤੇ ਕਾਲੇ ਰੰਗ ਦੀ ਲੈਂਬੋਰਗਿਨੀ ਕਾਰ ’ਚ ਪਹੁੰਚੇ। ਕਾਰਤਿਕ ਨੇ ਗੱਡੀ ਨਾਲ ਪੋਜ਼ ਵੀ ਦਿੱਤੇ। ਇਸ ਦੌਰਾਨ ਕਾਰਤਿਕ ਕੈਜ਼ੂਅਲ ਲੁੱਕ ’ਚ ਨਜ਼ਰ ਆਏ।

ਕਾਰਤਿਕ ਦੀ ਇਸ ਗੱਡੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਲਗਭਗ 3.4 ਕਰੋੜ ਰੁਪਏ ਦੀ ਹੈ। ਲੈਂਬੋਰਗਿਨੀ ਦੇ ਨਾਲ ਕਾਰਤਿਕ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਦੱਸਣਯੋਗ ਹੈ ਕਿ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਇਹ ਕਾਰਤਿਕ ਦੀ ਪਹਿਲੀ ਜਨਤਕ ਝਲਕ ਹੈ। ਇਸ ਤੋਂ ਪਹਿਲਾਂ ਉਹ 22 ਮਾਰਚ ਨੂੰ ਦੇਖੇ ਗਏ ਸਨ।

ਇਸ ਤੋਂ ਇਲਾਵਾ ਕਾਰਤਿਕ ਨੇ ਲੈਕਮੇ ਫੈਸ਼ਨ ਵੀਕ ’ਚ ਵਾਕ ਵੀ ਕੀਤੀ ਸੀ। ਉਹ ਿਡਜ਼ਾਈਨਰ ਮਨੀਸ਼ ਮਲਹੋਤਰਾ ਲਈ ਸ਼ੋਅ ਸਟਾਪਰ ਬਣੇ ਸਨ।
ਕੰਮਕਾਜ ਦੀ ਗੱਲ ਕਰੀਏ ਤਾਂ ਕਾਰਤਿਕ ਫ਼ਿਲਮ ‘ਭੂਲ ਭੁਲਈਆ 2’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਕਾਰਤਿਕ ਨਾਲ ਕਿਆਰਾ ਅਡਵਾਨੀ ਵੀ ਦਿਖਾਈ ਦੇਵੇਗੀ। ਕਾਰਤਿਕ ਤੇ ਕਿਆਰਾ ਦੀ ਇਹ ਫ਼ਿਲਮ ਹਾਰਰ-ਕਾਮੇਡੀ ਹੈ।

ਉਥੇ ਕਾਰਤਿਕ ‘ਧਮਾਕਾ’ ਨਾਂ ਦੀ ਫ਼ਿਲਮ ’ਚ ਵੀ ਨਜ਼ਰ ਆਉਣਗੇ। ਇਸ ਫ਼ਿਲਮ ’ਚ ਉਹ ਪੱਤਰਕਾਰ ਦੇ ਕਿਰਦਾਰ ’ਚ ਹੋਣਗੇ। ਉਨ੍ਹਾਂ ਦੇ ਕਿਰਦਾਰ ਦਾ ਨਾਂ ਅਰਜੁਨ ਪਾਠਕ ਹੈ।

ਨੋਟ– ਕਾਰਤਿਕ ਦੀ ਨਵੀਂ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।
ਵਿਕਰਮ ਭੱਟ ਦੀ ਵੈੱਬ ਸੀਰੀਜ਼ ‘Bisaat’ ਦਾ ਟੀਜ਼ਰ ਰਿਲੀਜ਼ (ਵੀਡੀਓ)
NEXT STORY