ਨਵੀਂ ਦਿੱਲੀ (ਏਜੰਸੀ) : ਅਦਾਕਾਰ ਜੈਕੀ ਸ਼ਰਾਫ ਨੇ ਹਾਲ ਹੀ ਵਿੱਚ ਨਿਰਦੇਸ਼ਕ ਸੁਭਾਸ਼ ਘਈ ਦੇ ਦਫ਼ਤਰ ਦਾ ਦੌਰਾ ਕੀਤਾ ਅਤੇ ਆਪਣੀ ਪਹਿਲੀ ਫ਼ਿਲਮ ਸਾਈਨ ਕਰਨ ਦੇ ਪਲਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ। ਇੱਥੇ ਹੀ ਉਨ੍ਹਾਂ ਨੇ 1983 ਵਿੱਚ ਆਪਣੀ ਪਹਿਲੀ ਫ਼ਿਲਮ 'ਹੀਰੋ' ਸਾਈਨ ਕੀਤੀ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ 'ਜੈ ਕਿਸ਼ਨ' ਦਾ ਮੁੱਖ ਕਿਰਦਾਰ ਨਿਭਾਇਆ ਸੀ, ਜੋ ਬਾਕਸ ਆਫ਼ਿਸ 'ਤੇ ਬੇਹੱਦ ਸਫ਼ਲ ਰਹੀ ਸੀ।

ਅਦਾਕਾਰ ਨੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਦਫ਼ਤਰ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਦਾ ਨਾਮ ਹੁਣ 'ਪੂਜਾ' ਹੈ। ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਉਹ ਉਸ ਥਾਂ 'ਤੇ ਵਾਪਸ ਆ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ ਜਿੱਥੋਂ ਉਨ੍ਹਾਂ ਦੀ ਅਦਾਕਾਰੀ ਦੀ ਯਾਤਰਾ ਸ਼ੁਰੂ ਹੋਈ ਸੀ। ਉਨ੍ਹਾਂ ਨੇ ਸੁਭਾਸ਼ ਘਈ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਪ੍ਰਗਟ ਕੀਤੀਆਂ।
ਫ਼ਿਲਮ 'ਹੀਰੋ' ਦੀ ਕਹਾਣੀ ਇੱਕ ਅਜਿਹੇ ਵਿਅਕਤੀ ਦੇ ਇਰਦ-ਗਿਰਦ ਘੁੰਮਦੀ ਹੈ, ਜੋ ਆਪਣੇ 'ਬੌਸ' ਦੇ ਇਸ਼ਾਰੇ 'ਤੇ ਪੁਲਸ ਕਮਿਸ਼ਨਰ ਦੀ ਧੀ ਰਾਧਾ (ਮੀਨਾਕਸ਼ੀ ਸ਼ੇਸ਼ਾਦਰੀ) ਨੂੰ ਅਗਵਾ ਕਰ ਲੈਂਦਾ ਹੈ। ਇਸ ਫ਼ਿਲਮ ਦੀ ਸ਼ਾਨਦਾਰ ਸਫ਼ਲਤਾ ਨੇ ਜੈਕੀ ਸ਼ਰਾਫ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ 'ਖਲਨਾਇਕ', 'ਰਾਮ ਲਖਨ' ਅਤੇ '1942: ਏ ਲਵ ਸਟੋਰੀ' ਵਰਗੀਆਂ ਕਈ ਯਾਦਗਾਰੀ ਫ਼ਿਲਮਾਂ ਵਿੱਚ ਕੰਮ ਕੀਤਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਹਾਲੀਆ ਫ਼ਿਲਮ 'ਤੂ ਮੇਰੀ ਮੈਂ ਤੇਰਾ, ਮੈਂ ਤੇਰਾ ਤੂ ਮੇਰੀ' ਸਾਲ 2025 ਵਿੱਚ ਪਰਦੇ 'ਤੇ ਆਈ ਸੀ।
ਕਾਜਲ ਅਗਰਵਾਲ ਤੇ ਸ਼੍ਰੇਅਸ ਤਲਪੜੇ ਦੀ ਫਿਲਮ "ਦਿ ਇੰਡੀਆ ਸਟੋਰੀ" 24 ਜੁਲਾਈ ਨੂੰ ਹੋਵੇਗੀ ਰਿਲੀਜ਼
NEXT STORY