ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਚਰਚਾਵਾਂ ਸੋਸ਼ਲ ਮੀਡੀਆ ’ਤੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਦੌਰਾਨ ਕੈਟਰੀਨਾ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ’ਚ ਕੈਟਰੀਨਾ ਨੇ ਸਲਮਾਨ ਖ਼ਾਨ ਸਾਹਮਣੇ ਕਿਹਾ ਸੀ ਕਿ ਉਹ ਪਿਆਰ ਤੋਂ ਡਰਦੀ ਹੈ। ਇਸ ਦੇ ਨਾਲ ਹੀ ਹੁਣ ਕੈਟਰੀਨਾ ਬੁਆਏਫਰੈਂਡ ਵਿੱਕੀ ਕੌਸ਼ਲ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕਿਸਾਨ ਬੀਬੀਆਂ ਦਾ ਵੱਡਾ ਐਲਾਨ, ‘ਕੰਗਨਾ ਦੀ ਪੰਜਾਬ ’ਚ ਹੋਵੇਗੀ ਐਂਟਰੀ ਬੈਨ, ਨਾਲ ਲਵਾਂਗੇ ਲਿਖਤੀ ਮੁਆਫ਼ੀਨਾਮਾ’
ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਆਪਣੀ ਇਕ ਫ਼ਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਸ਼ੋਅ ’ਚ ਪਹੁੰਚੇ ਸਨ। ਜਦੋਂ ਕਪਿਲ ਸ਼ਰਮਾ ਨੇ ਕੈਟਰੀਨਾ ਕੈਫ ਨੂੰ ਸਵਾਲ ਕੀਤਾ ਕਿ ਉਹ ਕਿਸ ਗੱਲ ਤੋਂ ਡਰਦੀ ਹੈ। ਇਸ ’ਤੇ ਕੈਟਰੀਨਾ ਕੈਫ ਨੇ ਸਲਮਾਨ ਖ਼ਾਨ ਸਾਹਮਣੇ ਕਿਹਾ ਸੀ ਕਿ ਉਹ ਪਿਆਰ ਤੋਂ ਡਰਦੀ ਹੈ।
ਉਨ੍ਹਾਂ ਦੇ ਜਵਾਬ ’ਤੇ ਕਪਿਲ ਸ਼ਰਮਾ ਨੇ ਜ਼ੋਰਦਾਰ ਤਾੜੀਆਂ ਵਜਾਈਆਂ। ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਇਹ ਦਬੰਗ ਫ਼ਿਲਮ ਦਾ ਡਾਇਲਾਗ ਹੈ।
ਇਸ ਤੋਂ ਬਾਅਦ ਕਾਮੇਡੀ ਸ਼ੋਅ ’ਚ ਕਪਿਲ ਸ਼ਰਮਾ ਨੇ ਕੈਟਰੀਨਾ ਕੈਫ ਤੋਂ ਸਲਮਾਨ ਖ਼ਾਨ ਦੀ ਪਸੰਦ-ਨਾਪਸੰਦ ਬਾਰੇ ਸਵਾਲ ਕੀਤੇ। ਕਪਿਲ ਨੇ ਪੁੱਛਿਆ ਕਿ ਸਲਮਾਨ ਨੂੰ ਕਿਹੜੀ ਅਦਾਕਾਰਾ ਪਸੰਦ ਹੈ ਤਾਂ ਇਸ ’ਤੇ ਕੈਟਰੀਨਾ ਸੋਚਣ ਲੱਗ ਜਾਂਦੀ ਹੈ। ਸਲਮਾਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਟਰੀਨਾ ਕੈਫ ਪਸੰਦ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗੁਰਲੇਜ ਅਖਤਰ ਨੇ ਇੰਝ ਸੈਲੀਬ੍ਰੇਟ ਕੀਤਾ ਪੁੱਤਰ ਦਾਨਵੀਰ ਦਾ ਬਰਥਡੇਅ, ਵੇਖੋ ਖ਼ੂਬਸੂਰਤ ਵੀਡੀਓ
NEXT STORY