ਮੁੰਬਈ (ਬਿਊਰੋ)– ਓ. ਟੀ. ਟੀ. ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਹੋ ਚੁੱਕੀ ਵੈੱਬ ਸੀਰੀਜ਼ ‘ਕੌਣ ਬਣੇਗੀ ਸ਼ਿਖਰਵਤੀ’ ਦੀ ਚਰਚਾ ਚਾਰੋਂ ਪਾਸੇ ਹੈ। ਡਰਾਮਾ ਤੇ ਕਾਮੇਡੀ ਨਾਲ ਭਰਪੂਰ ਇਹ ਸੀਰੀਜ਼ ਤੁਹਾਨੂੰ ਰਾਇਲ ਪ੍ਰਿੰਸੇਜ਼ ਤੇ ਲਾਈਫ ਸਟਾਈਲ ਨਾਲ ਰੂ-ਬ-ਰੂ ਕਰਵਾਏਗੀ। ਇਸ ਸੀਰੀਜ਼ ’ਚ ਇਕ ਤੋਂ ਵੱਧ ਕੇ ਇਕ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ’ਚ ਨਸੀਰੂਦੀਨ ਸ਼ਾਹ ਇਕ ਰਾਜਾ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਲਾਰਾ ਦੱਤਾ ਭੂਪਤੀ, ਸੋਹਾ ਅਲੀ ਖ਼ਾਨ, ਕ੍ਰਿਤਿਕਾ ਕਾਮਰਾ, ਅਨਨਿਆ ਸਿੰਘ ਉਨ੍ਹਾਂ ਦੀਆਂ ਧੀਆਂ ਦੀ ਭੂਮਿਕਾ ’ਚ ਨਜ਼ਰ ਆਉਣਗੀਆਂ। ਉਥੇ ਹੀ ਰਘੁਬੀਰ ਯਾਦਵ, ਸਾਇਰਸ ਸਾਹੂਕਾਰ, ਵਰੁਣ ਠਾਕੁਰ ਤੇ ਅਨੁਰਾਗ ਸਿਨਹਾ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ, ਤਸਵੀਰਾਂ ਕੀਤੀਆਂ ਸਾਂਝੀਆਂ
ਡਾਇਰੈਕਟਰਸ ਗੌਰਵ ਚਾਵਲਾ ਤੇ ਅਨਨਿਆ ਬੈਨਰਜੀ ਨੇ ਕਈ ਖ਼ੁਲਾਸੇ ਕੀਤੇ। ਸੀਰੀਜ਼ ਬਾਰੇ ਅਨਨਿਆ ਨੇ ਦੱਸਿਆ ਕਿ ਹੁਣ ਤਕ ਕਾਮੇਡੀ ਫ਼ਿਲਮਾਂ ’ਚ ਅਸੀਂ ਦੇਖਦੇ ਆਏ ਹਾਂ ਕਿ ਅਕਸਰ ਜੋ ਮਰਦ ਕਲਾਕਾਰ ਹੁੰਦੇ ਹਨ ਉਹੀ ਕਾਮੇਡੀ ਕਰਦੇ ਹਨ, ਡਾਇਲਾਗ ਪੰਚੇਜ਼ ਵੀ ਉਨ੍ਹਾਂ ਦੇ ਹੁੰਦੇ ਹਨ ਤੇ ਮਹਿਲਾ ਕਲਾਕਾਰ ਆਈਟਮ ਗਰਲ ਬਣ ਕੇ ਰਹਿ ਜਾਂਦੀ ਹੈ। ਇਸ ਸੀਰੀਜ਼ ’ਚ ਤੁਹਾਨੂੰ ਸਭ ਵੱਖ ਦੇਖਣ ਨੂੰ ਮਿਲੇਗਾ। ਸਭ ਕੁਝ ਮਹਿਲਾ ਕਲਾਕਾਰਾਂ ਦੇ ਹੱਥ ’ਚ ਹੈ, ਜੋ ਸਾਰਿਆਂ ਨੂੰ ਬਹੁਤ ਪਸੰਦ ਆਉਣ ਵਾਲਾ ਹੈ। ਸਾਰੀਆਂ ਅਦਾਕਾਰਾਂ ਨੇ ਮਿਲ ਕੇ ਜੋ ਧਮਾਲ ਮਚਾਇਆ ਹੈ, ਉਹ ਤੁਹਾਨੂੰ ਹੱਸਣ ’ਤੇ ਮਜਬੂਰ ਕਰ ਦੇਵੇਗਾ।
ਉਥੇ ਹੀ ਗੌਰਵ ਦੱਸਦੇ ਹਨ ਕਿ ਸੀਰੀਜ਼ ਜਿੰਨੀ ਕਾਮੇਡੀ ਨਾਲ ਭਰੀ ਹੈ, ਉਨੀ ਹੀ ਇਮੋਸ਼ਨਲ ਵੀ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਕਾਮੇਡੀ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਇਸ ’ਚ ਸਭ ਥੋੜ੍ਹੇ ਅਤਰੰਗੀ ਹਨ, ਥੋੜ੍ਹੇ ਅਜੀਬ ਹਨ ਤੇ ਸਭ ਤੋਂ ਖ਼ਾਸ ਗੱਲ ਨਸੀਰੂਦੀਨ ਕੋਂ ਲੈ ਕੇ 4 ਸਾਲ ਦੇ ਬੱਚੇ ਤੇ ਮਿਡਲ ਏਜ ਅਦਾਕਾਰ ਤੋਂ ਇਲਾਵਾ ਕੁੱਤੇ ਵੀ ਨਜ਼ਰ ਆਉਣ ਵਾਲੇ ਹਨ। ਸੀਰੀਜ਼ ਦੇਖ ਕੇ ਤੁਹਾਨੂੰ ਲੱਗੇਗਾ ਕਿ ਸਾਰਿਆਂ ਨੂੰ ਇਕੱਠੇ ਛੱਡ ਦਿੱਤਾ ਗਿਆ ਹੈ ਤੇ ਆਪਸ ’ਚ ਕਾਮੇਡੀ ਕਰਨ ’ਚ ਲੱਗੇ ਹੋਏ ਹਨ।
ਉਹ ਦੱਸਦੇ ਹਨ ਕਿ ਇਹ ਸੀਰੀਜ਼ ਚਾਰ ਮਹੀਨੇ ਦੀ ਤਾਲਾਬੰਦੀ ਤੋਂ ਬਾਅਦ ਸ਼ੁਰੂ ਹੋਈ। 4 ਮਹੀਨੇ ਘਰ ’ਚ ਰਹਿਣ ਤੋਂ ਬਾਅਦ ਸਾਰੇ ਸਿੱਧਾ ਏਅਰਪੋਰਟ ਪੁੱਜੇ ਤੇ ਆਪਸ ’ਚ ਮਿਲੇ ਤਾਂ ਆਪਣੇ ਆਪ ਹੀ ਸੋਚੋ ਕਿ ਉਹ ਕੰਮ ਕਿੰਨਾ ਚੰਗਾ ਹੋਵੇਗਾ ਕਿਉਂਕਿ ਸਾਰੇ ਜੋਸ਼ ਨਾਲ ਭਰੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਸ਼ਾ ਪਾਟਨੀ ਦੀ ਬਿਕਨੀ ਲੁੱਕ ਵੇਖ ਖ਼ੁਦ ਨੂੰ ਰੋਕ ਨਾ ਸਕੇ ਟਾਈਗਰ ਸ਼ਰਾਫ, ਕਰ ਦਿੱਤਾ ਇਹ ਕੁਮੈਂਟ
NEXT STORY