ਐਂਟਰਟੇਨਮੈਂਟ ਡੈਸਕ : ਕਵਿਜ਼ ਬੇਸਡ ਰਿਆਲਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਇੱਕ ਅਜਿਹਾ ਰਿਐਲਿਟੀ ਸ਼ੋਅ ਹੈ, ਜੋ ਸਿਰਫ਼ ਕੰਟੈਸਟੈਂਟਸ ਕਰੋੜਾਂ ਜਿੱਤ ਕੇ ਨਹੀਂ ਜਾਂਦੇ ਸਗੋਂ ਇਸ ਮੰਚ 'ਤੇ ਹੋਸਟ ਅਮਿਤਾਭ ਬੱਚਨ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ। ਅਮਿਤਾਭ ਬੱਚਨ ਨੇ ਕੇਬੀਸੀ ਮੰਚ 'ਤੇ ਕਈ ਵਾਰ ਆਪਣੀ ਪਰਸਨਲ ਤੇ ਪ੍ਰੋਫੈਸ਼ਨ ਲਾਈਫ ਬਾਰੇ ਕਈ ਦਿਲਚਸਪ ਕਿੱਸੇ ਦੱਸੇ ਹਨ। 'ਕੇਬੀਸੀ' 16ਵੇਂ ਸੀਜ਼ਨ ਵਿੱਚ ਉਸ ਨੇ ਜਿੰਦਗੀ ਨਾਲ ਜੁੜੇ ਕਈ ਪੰਨੇ ਸ਼ੇਅਰ ਕੀਤੇ। ਹਾਲ ਹੀ ਵਿੱਚ ਉਸ ਨੇ ਆਪਣੀ ਬਚਪਨ ਦੀ ਸਟੋਰੀ ਸ਼ੇਅਰ ਕੀਤੀ। KBC 16 ਦੇ ਹਾਲੀਆਂ ਐਪੀਸੋਡ ਵਿੱਚ ਅਮਿਤਾਭ ਬੱਚਨ ਨੇ ਦੱਸਿਆ ਹੈ ਕਿ ਇੱਕ ਵਾਰ ਉਸ ਨੇ ਖ਼ੁਦ ਨੂੰ ਫਰਿੱਜ ਵਿੱਚ ਲਾਕ ਕਰ ਲਿਆ ਸੀ। ਉਸ ਤੋਂ ਬਾਅਦ ਜੋ ਹੋਇਆ ਉਹ ਅਦਾਕਾਰ ਕਦੇ ਭੁੱਲ ਨਹੀਂ ਸਕੇ।
ਇਹ ਖ਼ਬਰ ਵੀ ਪੜ੍ਹੋ - ਮਹਾਕੁੰਭ ਦੀ ਵਾਇਰਲ ਮੋਨਾਲੀਸਾ ਨਾਲ ਵੱਡਾ ਧੋਖਾ, ਹਰ ਪਾਸੇ ਛਿੜ ਗਈ ਚਰਚਾ
ਘਰ 'ਚ ਨਹੀਂ ਹੁੰਦਾ ਸੀ AC
ਮੁਕਾਬਲੇਬਾਜ਼ ਨਾਲ ਆਪਣੇ ਬਚਪਨ ਦਾ ਕਿੱਸਾ ਸ਼ੇਅਰ ਕਰਦੇ ਹੋਏ ਅਮਿਚਾਭ ਬੱਚਨ ਨੇ ਦੱਸਿਆ ਕਿ ਇਲਾਹਾਬਾਦ ਵਿੱਚ ਸਥਿਤ ਉਸ ਦੇ ਘਰ ਵਿੱਚ ਪਹਿਲਾਂ ਕੋਈ ਫੈਂਸੀ ਇਲੈਕਟ੍ਰੋਨਿਕ ਆਈਟਮਸ ਨਹੀਂ ਹੁੰਦੀ ਸੀ। ਇਸ ਬਾਰੇ ਬਿੱਗ ਬੀ ਨੇ ਕਿਹਾ, "ਜਦੋਂ ਅਸੀਂ ਛੋਟੇ ਸੀ ਤਾਂ ਇਹ ਫਰਿੱਜ ਵਗੈਰਾ ਨਹੀਂ ਸੀ। ਸਿਰਫ਼ ਪੱਖਾ ਸੀ, ਅਸੀਂ ਲੋਕ ਸੋਚਦੇ ਸੀ ਕਿ ਇਹ ਕੀ ਹੈ। ਅਸੀਂ ਇਲਾਹਾਬਾਦ ਵਿੱਚ ਰਹਿੰਦੇ ਸੀ, ਸਾਡੇ ਕੋਲ ਅਜਿਹੇ ਸਾਧਨ ਨਹੀਂ ਸਨ, ਜਿਵੇਂ AC ਆਦਿ।"
ਇਹ ਖ਼ਬਰ ਵੀ ਪੜ੍ਹੋ - ਚੱਲਦੇ ਸ਼ੋਅ 'ਚ ਮਸ਼ਹੂਰ ਗਾਇਕ ਦੀ ਅਚਾਨਕ ਵਿਗੜੀ ਸਿਹਤ
ਖਾਂਦੀ ਸੀ ਬਹੁਤ ਕੁੱਟ
ਅਮਿਤਾਭ ਬੱਚਨ ਨੇ ਅੱਗੇ ਦੱਸਿਆ ਕਿ ਜਦੋਂ ਉਸ ਦੇ ਘਰ ਪਹਿਲੀ ਵਾਰ ਫਰਿੱਜ ਆਈ ਤਾਂ ਉਹ ਬਹੁਤ ਐਕਸਾਈਟਿਡ ਹੋਏ ਸੀ ਕਿ ਉਸ ਨੇ ਖ਼ੁਦ ਨੂੰ ਫਰਿੱਜ ਵਿੱਚ ਬੰਦ ਕਰ ਲਿਆ ਸੀ। ਉਸ ਨੇ ਖੋਲ੍ਹ ਕੇ ਦੇਖੀ ਕਿ ਉਹ ਬਹੁਤ ਠੰਢੀ ਹੈ। ਮੈਂ ਛੋਟਾ ਸੀ ਤੇ ਇਕ ਦਿਨ ਉਸ ਵਿੱਚ ਵੜ ਗਿਆ। ਕਿਸੇ ਨੂੰ ਦੱਸਿਆ ਨਹੀਂ ਦਰਵਾਜ਼ਾ ਬੰਦ ਹੋ ਗਿਆ। ਦਰਵਾਜ਼ਾ ਬਾਹਰ ਤੋਂ ਖੁੱਲਦਾ ਸੀ ਜਾਂ ਅੰਦਰ ਤੋਂ ਖੁੱਲਦਾ ਸੀ ਮੈਨੂੰ ਨਹੀਂ ਸੀ ਪਤਾ। ਮੈਂ ਚਿਲਾਇਆ ਤੇ ਫਿਰ ਮੈਨੂੰ ਬਾਹਰ ਕੱਢਿਆ ਗਿਆ, ਬਹੁਤ ਕੁੱਟ ਪਈ ਸੀ ਓਦੋਂ। 'ਕੇਬੀਸੀ 16' ਦੇ ਪਿਛਲੇ ਐਪੀਸੋਡ ਵਿੱਚ ਸਮਾਂ ਰਾਇਨਾ, ਭੁਵਨ ਬਾਮ, ਕੰਮੀਆ ਜਾਨੀ, ਤਨਮਯ ਭੱਟ ਵਰਗੀਆਂ ਕਾਮੇਡਿਅਨ ਤੇ ਡਿਜੀਟਲ ਕ੍ਰੀਏਟਰ ਵੀ ਆਏ ਸਨ, ਅਮਿਤਾਭ ਬੱਚਨ ਤੋਂ ਕਈ ਕਿੱਸਿਆਂ ਬਾਰੇ ਪੁੱਛਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਤਿੰਦਰ ਸਰਤਾਜ ਨੇ ਦੱਸਿਆ- ਕਿਵੇਂ ਮਨਾਈ ਦਾ ਰੁੱਸੀ ਪਤਨੀ ਨੂੰ
NEXT STORY