ਮੁੰਬਈ (ਬਿਊਰੋ)– ‘ਕੇ. ਜੀ. ਐੱਫ. 2’ ਜਦੋਂ ਤੋਂ ਰਿਲੀਜ਼ ਹੋਈ ਹੈ, ਆਪਣੀ ਕਮਾਈ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ’ਚ ਯਸ਼ ਦੀ ਜ਼ਬਰਦਸਤ ਅਦਾਕਾਰੀ, ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਇੰਨਾ ਜ਼ਬਰਦਸਤ ਹੈ ਕਿ ਲੋਕ ਇਸ ਨੂੰ ਇਕ ਵਾਰ ਨਹੀਂ, ਸਗੋਂ ਦੋ ਵਾਰ ਦੇਖਣ ਜਾ ਰਹੇ ਹਨ। ਇਹੀ ਕਾਰਨ ਹੈ ਕਿ ਫ਼ਿਲਮ ਦੀ ਕਮਾਈ ਲਗਾਤਾਰ ਵੱਧ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿਣ ’ਤੇ ਵਿਵਾਦਾਂ ’ਚ ਘਿਰੇ ਅਜੇ ਦੇਵਗਨ, ਜਾਣੋ ਕੀ ਹੈ ਪੂਰਾ ਮਾਮਲਾ
ਫ਼ਿਲਮ ਨੇ ਹੁਣ ਤਕ 343.13 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ‘ਕੇ. ਜੀ. ਐੱਫ. 2’ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ। ‘ਕੇ. ਜੀ. ਐੱਫ. 2’ ਨੇ ਕਮਾਈ ਦੇ ਮਾਮਲੇ ’ਚ ‘ਟਾਈਗਰ ਜ਼ਿੰਦਾ ਹੈ’, ‘ਪੀ. ਕੇ.’ ਤੇ ‘ਸੰਜੂ’ ਨੂੰ ਪਿੱਛੇ ਛੱਡ ਦਿੱਤਾ ਹੈ।
ਦੱਸ ਦੇਈਏ ਕਿ ਹੁਣ ‘ਕੇ. ਜੀ. ਐੱਫ. 2’ ਆਮਿਰ ਖ਼ਾਨ ਦੀ ‘ਦੰਗਲ’ ਤੇ ਪ੍ਰਭਾਸ ਦੀ ‘ਬਾਹੂਬਲੀ 2’ ਤੋਂ ਪਿੱਛੇ ਹੈ। ‘ਬਾਹੂਬਲੀ 2’ ਇਕਲੌਤੀ ਅਜਿਹੀ ਫ਼ਿਲਮ ਹੈ, ਜੋ 500 ਕਰੋੜ ਦੇ ਕਲੱਬ ’ਚ ਸ਼ਾਮਲ ਹੈ। ਜਿਸ ਹਿਸਾਬ ਨਾਲ ‘ਕੇ. ਜੀ. ਐੱਫ. 2’ ਕਮਾਈ ਦੇ ਰਿਕਾਰਡ ਬਣਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਬਹੁਤ ਜਲਦ ‘ਦੰਗਲ’ ਦਾ ਰਿਕਾਰਡ ਤੋੜ ਦੇਵੇਗੀ।
‘ਕੇ. ਜੀ. ਐੱਫ. 2’ ’ਚ ਯਸ਼ ਤੋਂ ਇਲਾਵਾ ਸੰਜੇ ਦੱਤ ਤੇ ਰਵੀਨਾ ਟੰਡਨ ਦੀ ਵੀ ਅਹਿਮ ਭੂਮਿਕਾ ਹੈ। ਇਸ ਫ਼ਿਲਮ ’ਚ ਯਸ਼ ਨੂੰ ਜ਼ਬਰਦਸਤ ਕਿਰਦਾਰ ’ਚ ਦਿਖਾਇਆ ਗਿਆ ਹੈ, ਜੋ ‘ਕੇ. ਜੀ. ਐੱਫ. 1’ ਨਾਲੋਂ ਕਿਤੇ ਮਜ਼ਬੂਤ ਹੋ ਚੁੱਕਾ ਹੈ। ਫ਼ਿਲਮ ਦੀ ਸਿਨੇਮਾਟੋਗ੍ਰਾਫੀ ਦੇਖਣ ’ਚ ਬੇਹੱਦ ਖ਼ੂਬਸੂਰਤ ਲੱਗਦੀ ਹੈ ਤੇ ਦਰਸ਼ਕਾਂ ਨੂੰ ਸੀਟ ਨਾਲ ਬੰਨ੍ਹ ਕੇ ਰੱਖਦੀ ਹੈ।
ਨੋਟ– ‘ਕੇ. ਜੀ. ਐੱਫ. 2’ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਹਿਨਾਜ਼ ਗਿੱਲ ਦੀ ਬਾਲੀਵੁੱਡ 'ਚ ਡੈਬਿਊ ਦੀ ਤਿਆਰੀ! ਸਲਮਾਨ ਨਾਲ ਇਸ ਫਿਲਮ 'ਚ ਆਵੇਗੀ ਨਜ਼ਰ
NEXT STORY