ਮੁੰਬਈ (ਬਿਊਰੋ)– ਸੋਸ਼ਲ ਮੀਡੀਆ ਨੇ ਕਈ ਲੋਕਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਤੇ ਕਈਆਂ ਨੂੰ ਇਸ ਕਾਰਨ ਭਿਆਨਕ ਦਿਨਾਂ ਦਾ ਸਾਹਮਣਾ ਕਰਨਾ ਪਿਆ। ਮਦੁਰਾਈ ਦੀ ਇਕ ਅਦਾਲਤ ਨੇ ਫਰਜ਼ੀ ਵੀਡੀਓ ਸ਼ੇਅਰ ਕਰਨ ਦੇ ਮਾਮਲੇ ’ਚ ਯੂਟਿਊਬਰ ਮਨੀਸ਼ ਕਸ਼ਯਪ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਕਈ ਹੋਰ ਮਾਮਲਿਆਂ ਕਾਰਨ ਉਸ ਦੀ ਰਿਹਾਈ ਸੰਭਵ ਨਹੀਂ ਹੋ ਸਕੀ। ਤੁਹਾਨੂੰ ਦੱਸ ਦੇਈਏ ਕਿ ਇਕ ਸਮੇਂ ਯੂਟਿਊਬ ’ਤੇ ਉਨ੍ਹਾਂ ਦੇ ਚੈਨਲ ਦੇ 50 ਲੱਖ ਤੋਂ ਵਧ ਸਬਸਕ੍ਰਾਈਬਰ ਸਨ। ਮਨੀਸ਼ ਦੀ ਹਰ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ। ਇਸੇ ਤਰ੍ਹਾਂ ਐਲਵਿਸ਼ ਯਾਦਵ ਤੇ ਗੁਨਗੁਨ ਗੁਪਤਾ ਦੇ ਵੀ ਸੋਸ਼ਲ ਮੀਡੀਆ ’ਤੇ ਲੱਖਾਂ ਪ੍ਰਸ਼ੰਸਕ ਹਨ। ਅਜਿਹੀ ਸਥਿਤੀ ’ਚ ਆਓ ਜਾਣਦੇ ਹਾਂ ਕਿ ਇਹ ਤਿੰਨੇ ਇਸ ਸਮੇਂ ਸੁਰਖ਼ੀਆਂ ’ਚ ਕਿਉਂ ਬਣੇ ਹੋਏ ਹਨ?
ਮਨੀਸ਼ ਕਸ਼ਯਪ ਨੂੰ ਜ਼ਮਾਨਤ
ਬਿਹਾਰ ਦੇ ਯੂਟਿਊਬਰ ਮਨੀਸ਼ ਕਸ਼ਯਪ ਨੂੰ ਤਾਮਿਲਨਾਡੂ ਦੇ ਮਦੁਰਾਈ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ’ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਵੀ ਅਦਾਲਤ ਨੇ ਹਟਾ ਲਿਆ ਹੈ। ਮਨੀਸ਼ ’ਤੇ ਤਾਮਿਲਨਾਡੂ ’ਚ ਰਹਿਣ ਵਾਲੇ ਪ੍ਰਵਾਸੀਆਂ ਦੇ ਫਰਜ਼ੀ ਵੀਡੀਓ ਸ਼ੇਅਰ ਕਰਨ ਦਾ ਦੋਸ਼ ਸੀ, ਜਿਸ ਕਾਰਨ ਸਥਿਤੀ ਹੋਰ ਵਿਗੜ ਸਕਦੀ ਸੀ। ਅਦਾਲਤ ਨੇ ਇਸ ਮਾਮਲੇ ਦੀ ਅੰਤਿਮ ਸੁਣਵਾਈ ਕਰਦਿਆਂ ਮਨੀਸ਼ ਦੇ ਹੱਕ ’ਚ ਫ਼ੈਸਲਾ ਸੁਣਾਇਆ। ਪਤਾ ਲੱਗਾ ਹੈ ਕਿ ਮਨੀਸ਼ ਇਸ ਸਮੇਂ ਪਟਨਾ ਦੀ ਬੇਉਰ ਜੇਲ ’ਚ ਬੰਦ ਹੈ। ਇਸ ਕੇਸ ਤੋਂ ਇਲਾਵਾ ਉਸ ਖ਼ਿਲਾਫ਼ ਕੁਝ ਹੋਰ ਕੇਸ ਵੀ ਹਨ, ਜਿਸ ਕਾਰਨ ਉਸ ਦੀ ਰਿਹਾਈ ਸੰਭਵ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਰਾ ਨੂੰ ਹੋਇਆ ਕੈਂਸਰ, ਇੰਸਟਾ 'ਤੇ ਤਸਵੀਰ ਸਾਂਝੀ ਕਰ ਬਿਆਨ ਕੀਤਾ ਦਰਦ
ਗੁਨਗੁਨ ਗੁਪਤਾ
ਕੁਝ ਦਿਨ ਪਹਿਲਾਂ ਇਕ ਯੂਟਿਊਬਰ ਤੇ ਇੰਸਟਾਗ੍ਰਾਮ ਸਟਾਰ ਦੀ ਪੋਰਨ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਕੁਝ ਹੀ ਘੰਟਿਆਂ ’ਚ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਫੈਲ ਗਈ। ਲੀਕ ਹੋਇਆ MMS ਇਕ ਵੀਡੀਓ ਚੈਟ ਦਾ ਹੈ, ਜਿਸ ਨੂੰ ਸਕ੍ਰੀਨ ਰਿਕਾਰਡਿੰਗ ਰਾਹੀਂ ਰਿਕਾਰਡ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ। ਇਸ ਵਾਇਰਲ ਵੀਡੀਓ ’ਚ ਨਜ਼ਰ ਆ ਰਹੀ ਲੜਕੀ 19 ਸਾਲ ਦੀ ਸੋਸ਼ਲ ਮੀਡੀਆ ਸਟਾਰ ਗੁਨਗੁਨ ਗੁਪਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜੋ ਇੰਸਟਾਗ੍ਰਾਮ ’ਤੇ ਰੀਲਜ਼ ਬਣਾਉਂਦੀ ਹੈ। ਵੀਡੀਓ ’ਚ ਨਜ਼ਰ ਆ ਰਹੀ ਲੜਕੀ ਦਾ ਚਿਹਰਾ ਗੁਨਗੁਨ ਗੁਪਤਾ ਨਾਲ ਮਿਲਦਾ-ਜੁਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਇਰਲ ਵੀਡੀਓ ਨੂੰ ਲੈ ਕੇ ਗੁਨਗੁਨ ਗੁਪਤਾ ਵਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਐਲਵਿਸ਼ ਯਾਦਵ
ਬਿੱਗ ਬੌਸ ਦੇ ਵਿਜੇਤਾ ਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਵੀ ਇਨ੍ਹੀਂ ਦਿਨੀਂ ਮੁਸੀਬਤ ’ਚ ਹਨ। ਪੀਪਲਜ਼ ਫਾਰ ਐਨੀਮਲਜ਼ ਦੇ ਮੈਂਬਰ ਗੌਰਵ ਗੁਪਤਾ ਨੇ 2 ਨਵੰਬਰ ਨੂੰ ਐਲਵਿਸ਼ ਸਮੇਤ 6 ਲੋਕਾਂ ਦੇ ਨਾਮ ਦਾ ਮਾਮਲਾ ਦਰਜ ਕੀਤਾ ਸੀ। ਇਸ ’ਚ ਐਲਵਿਸ਼ ਨੂੰ ਛੱਡ ਕੇ ਪੰਜ ਮੁਲਜ਼ਮਾਂ ਨੂੰ ਪੁਲਸ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਹੈ। ਐਲਵਿਸ਼ ’ਤੇ ਗੈਰ-ਕਾਨੂੰਨੀ ਰੇਵ ਪਾਰਟੀ ’ਚ ਸੱਪ ਦੇ ਜ਼ਹਿਰ ਦੀ ਤਸਕਰੀ ਕਰਨ ਦਾ ਦੋਸ਼ ਹੈ। ਪੀਪਲਜ਼ ਫਾਰ ਐਨੀਮਲਜ਼ ਨੇ ਉਸ ਨੂੰ ਸੱਪ ਦੇ ਜ਼ਹਿਰ ਦੀ ਤਸਕਰੀ ਦਾ ਕਿੰਗਪਿਨ ਦੱਸਿਆ ਸੀ। ਪੁਲਸ ਵਲੋਂ ਫੜੇ ਗਏ ਮੁਲਜ਼ਮਾਂ ਕੋਲੋਂ 9 ਸੱਪ ਤੇ 20 ਮਿਲੀਲੀਟਰ ਸੱਪ ਦਾ ਜ਼ਹਿਰ ਬਰਾਮਦ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਸਿੱਧ ਅਦਾਕਾਰਾ ਨੂੰ ਹੋਇਆ ਕੈਂਸਰ, ਇੰਸਟਾ 'ਤੇ ਤਸਵੀਰ ਸਾਂਝੀ ਕਰ ਬਿਆਨ ਕੀਤਾ ਦਰਦ
NEXT STORY