ਮੁੰਬਈ- ਆਪਣੀ ਆਉਣ ਵਾਲੀ ਫ਼ਿਲਮ 'ਫਿਤੂਰ' ਦੇ ਪ੍ਰਮੋਸ਼ਨ 'ਚ ਕੈਟਰੀਨਾ ਕੈਫ ਕਾਫੀ ਰੁਝੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵੈਲਨਟਾਈਨ ਯੋਜਨਾਵਾਂ ਵੀ ਸ਼ੇਅਰ ਕੀਤੀਆਂ। ਜਨਵਰੀ ਦੀ ਸ਼ੁਰੂਆਤ ਤੋਂ ਹੀ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇ ਬ੍ਰੇਕਅਪ ਦੀਆਂ ਖ਼ਬਰਾਂ ਹੈਂਡਲਾਈਨਜ਼ ਬਣੀਆਂ ਹੋਈਆਂ ਸਨ।
ਇਸ 'ਚ ਜਦੋਂ ਕੈਟਰੀਨਾ ਤੋਂ ਪੁੱਛਿਆ ਗਿਆ ਤਾਂ ਉਹ ਕਿਸ ਦੇ ਨਾਲ ਆਪਣਾ ਵੈਲਨਟਾਈਨ ਸੈਲੀਬ੍ਰੇਟ ਕਰੇਗੀ? ਤਾਂ ਕੈਟਰੀਨਾ ਨੇ ਦੱਸਿਆ ਕਿ ਸਾਲ 2016 ਦਾ ਵੈਲਨਟਾਈਨ ਟੀਮ 'ਫਿਤੂਰ' ਦੇ ਨਾਂ ਹੋਵੇਗਾ। ਕੈਟਰੀਨਾ ਕੈਫ ਅਤੇ ਆਦਿਤਿਆ ਰਾਏ ਕਪੂਰ ਸਟਾਰਰ ਫ਼ਿਲਮ 12 ਫਰਵਰੀ ਨੂੰ ਰਿਲੀਜ਼ ਹੋਵੇਗੀ।
ਜਸਟਿਨ ਬੀਬਰ ਨੇ ਅਚਾਨਕ ਮਾਰੀ ਐਂਟਰੀ ਤੇ ਫਿਰ ਕੀਤਾ ਪ੍ਰਸ਼ੰਸਕਾਂ ਨੂੰ ਹੈਰਾਨ
NEXT STORY