ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੇ ਆਪਣੇ ਪਿਤਾ ਅਤੇ ਦਿੱਗਜ ਅਦਾਕਾਰ ਜਤਿੰਦਰ ਦੇ 84ਵੇਂ ਜਨਮਦਿਨ ਦੇ ਮੌਕੇ 'ਤੇ ਇੱਕ ਪੁਰਾਣੀ ਵੀਡੀਓ ਸਾਂਝੀ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਕੰਮ ਦੀਆਂ ਰੁੱਝੇਵਾਂ ਕਾਰਨ ਤੁਸ਼ਾਰ ਇਸ ਵਾਰ ਆਪਣੇ ਪਿਤਾ ਦੇ ਜਨਮਦਿਨ ਦੇ ਜਸ਼ਨਾਂ ਵਿੱਚ ਸ਼ਾਮਲ ਨਹੀਂ ਹੋ ਸਕੇ, ਜਿਸ ਕਾਰਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪਿਛਲੇ ਸਾਲ ਦੀ ਇੱਕ ਯਾਦਗਾਰ ਵੀਡੀਓ ਸਾਂਝੀ ਕੀਤੀ ਹੈ। ਤੁਸ਼ਾਰ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਆਪਣੇ ਕੰਮ ਦੇ ਸ਼ਡਿਊਲ ਕਾਰਨ, ਮੈਂ ਇਸ ਵਾਰ ਪਿਤਾ ਜੀ ਜਨਮਦਿਨ ਸੈਲੀਬ੍ਰੇਸ਼ਨ ਦਾ ਹਿੱਸਾ ਨਹੀਂ ਬਣ ਸਕਿਆ, ਇਸ ਲਈ ਪਿਛਲੇ ਸਾਲ ਦੇ ਜਨਮਦਿਨ ਦਾ ਇੱਕ ਛੋਟਾ ਜਿਹਾ ਪਲ ਸਾਂਝਾ ਕਰ ਰਿਹਾ ਹਾਂ! ਆਪਣੇ ਅੰਦਾਜ਼ ਵਿੱਚ! ਜਨਮਦਿਨ ਮੁਬਾਰਕ ਡੈਡ।"
ਵੀਡੀਓ 'ਚ ਦਿਖੀ ਖਾਸ ਝਲਕ
ਸਾਂਝੀ ਕੀਤੀ ਗਈ ਵੀਡੀਓ ਵਿੱਚ ਜੀਤਿੰਦਰ ਇੱਕ ਵੱਡਾ ਚਾਕਲੇਟ ਕੇਕ ਕੱਟਦੇ ਨਜ਼ਰ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਤੁਸ਼ਾਰ ਕਪੂਰ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਹਨ। ਬੈਕਗ੍ਰਾਊਂਡ ਵਿੱਚ ਜਤਿੰਦਰ ਦੀ 1967 ਦੀ ਮਸ਼ਹੂਰ ਫ਼ਿਲਮ 'ਫਰਜ਼' ਦਾ ਸਦਾਬਹਾਰ ਗੀਤ 'ਬਾਰ ਬਾਰ ਦਿਨ ਯੇ ਆਏ' ਚੱਲ ਰਿਹਾ ਹੈ। ਦੱਸ ਦੇਈਏ ਕਿ ਜਤਿੰਦਰ ਨੇ ਆਪਣੇ ਕਰੀਅਰ ਵਿੱਚ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ 1964 ਵਿੱਚ ਫ਼ਿਲਮ 'ਗੀਤ ਗਾਇਆ ਪੱਥਰੋਂ ਨੇ' ਨਾਲ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। 1967 ਵਿੱਚ ਆਈ 'ਫਰਜ਼' ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 'ਕਾਰਵਾਂ', 'ਹਿੰਮਤਵਾਲਾ', 'ਤੋਹਫਾ', 'ਧਰਮ ਵੀਰ', 'ਖੁਦਗਰਜ਼' ਅਤੇ 'ਥਾਣੇਦਾਰ' ਵਰਗੀਆਂ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ।
ਤੁਸ਼ਾਰ ਕਪੂਰ ਦਾ ਕਰੀਅਰ
ਤੁਸ਼ਾਰ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡੇਵਿਡ ਧਵਨ ਦੇ ਸਹਾਇਕ ਵਜੋਂ ਕੀਤੀ ਸੀ। ਬਤੌਰ ਅਦਾਕਾਰ ਉਨ੍ਹਾਂ ਦੀ ਪਹਿਲੀ ਫ਼ਿਲਮ 2001 ਵਿੱਚ ਕਰੀਨਾ ਕਪੂਰ ਦੇ ਨਾਲ 'ਮੁਝੇ ਕੁਛ ਕਹਿਣਾ ਹੈ' ਸੀ। ਆਪਣੇ 25 ਸਾਲਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ 'ਗੋਲਮਾਲ' ਸੀਰੀਜ਼, 'ਸ਼ੂਟਆਊਟ ਐਟ ਲੋਖੰਡਵਾਲਾ' ਅਤੇ 'ਦਿ ਡਰਟੀ ਪਿਕਚਰ' ਵਰਗੀਆਂ ਕਈ ਸਫਲ ਫ਼ਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਬਿਹਾਰ ਬਣ ਰਿਹੈ ਫ਼ਿਲਮਾਂ ਦਾ ਨਵਾਂ ਹੱਬ: ਚੰਪਾਰਨ 'ਚ 17 ਅਪ੍ਰੈਲ ਤੋਂ ਸ਼ੁਰੂ ਹੋਵੇਗੀ ‘ਸਰਕਾਰੀ ਮੀਡੀਅਮ’ ਦੀ ਸ਼ੂਟਿੰਗ
NEXT STORY