ਮਨੋਰੰਜਨ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸਟੇਬਿਨ ਬੇਨ ਨਾਲ ਵਿਆਹ ਕਰਵਾ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋੜੇ ਨੇ ਪਿਛਲੇ ਸ਼ਨੀਵਾਰ ਨੂੰ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਦੀ ਮੌਜੂਦਗੀ ਵਿਚ ਇਕ ਇਸਾਈ ਵਿਆਹ ਕਰਵਾਇਆ ਸੀ। ਇਸ ਸਮਾਰੋਹ ਤੋਂ ਬਾਅਦ ਇੱਕ ਕਾਕਟੇਲ ਪਾਰਟੀ ਹੋਈ। ਸਾਰੇ ਸਮਾਗਮ ਉਦੈਪੁਰ ਦੇ ਫੇਅਰਮੌਂਟ ਪੈਲੇਸ ਵਿਚ ਹੋਏ।

ਇਸ ਦੌਰਾਨ ਨੂਪੁਰ ਸੈਨਨ ਅਤੇ ਸਟੇਬਿਨ ਬੇਨ ਦੇ ਵਿਆਹ ਵਿਚ ਦਿਸ਼ਾ ਪਟਾਨੀ ਅਤੇ ਮੌਨੀ ਰਾਏ ਸਮੇਤ ਕਈ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਦੋਵਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਉਦੈਪੁਰ ਵਿਆਹ ਸਥਾਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਉਹ ਨੇਵੀ ਬਲੂ ਅਤੇ ਅਸਮਾਨੀ ਨੀਲੇ ਬਲੇਜ਼ਰ ਗਾਊਨ ਵਿਚ ਬਹੁਤ ਸੁੰਦਰ ਲੱਗ ਰਹੀ ਸੀ।
ਜੈ ਭਾਨੂਸ਼ਾਲੀ ਨਾਲ ਤਲਾਕ ਤੋਂ ਮਗਰੋਂ ਮਾਹੀ ਵਿਜ ਨੇ ਇਸ ਨੂੰ ਦੱਸਿਆ ਆਪਣਾ ਹਮਦਰਦ
NEXT STORY