ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਆਪਣੀਆਂ ਫਿਲਮਾਂ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ। ਹਾਲ ਹੀ ਵਿੱਚ, ਕ੍ਰਿਤੀ ਸੈਨਨ ਕਰਵਾ ਚੌਥ ਦੇ ਮੌਕੇ 'ਤੇ ਆਪਣੀ ਮਾਂ ਦੀ ਨਿੱਜੀ ਮਹਿੰਦੀ ਆਰਟਿਸਟ ਬਣੀ। 'ਮਿਮੀ' ਅਦਾਕਾਰਾ ਨੇ ਇਸ ਖਾਸ ਪਲ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀਜ਼ ਸੈਕਸ਼ਨ ਵਿੱਚ ਸਾਂਝੀ ਕੀਤੀ, ਜਿੱਥੇ ਉਹ ਪਿਆਰ ਨਾਲ ਆਪਣੀ ਮਾਂ ਗੀਤਾ ਸੈਨਨ ਦੇ ਹੱਥ 'ਤੇ ਮਹਿੰਦੀ ਲਗਾਉਂਦੀ ਨਜ਼ਰ ਆਈ। ਕ੍ਰਿਤੀ ਨੇ ਕਰਵਾ ਚੌਥ ਮਨਾ ਰਹੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਕੰਮ ਦੇ ਮੋਰਚੇ 'ਤੇ, ਕ੍ਰਿਤੀ 70ਵੇਂ ਫਿਲਮਫੇਅਰ ਐਵਾਰਡਜ਼ 2025 ਦੌਰਾਨ ਇੱਕ ਖਾਸ ਪ੍ਰਦਰਸ਼ਨ ਦੇਣ ਲਈ ਤਿਆਰ ਹੈ। ਇੱਕ ਵਿਸ਼ੇਸ਼ ਗੱਲਬਾਤ ਵਿੱਚ, ਕ੍ਰਿਤੀ ਨੇ ਇਸ ਪਲ ਨੂੰ ਸੱਚਮੁੱਚ ਜਾਦੂਈ ਦੱਸਿਆ। ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਇਸ ਵਾਰ ਇੱਕ ਅਸਾਧਾਰਨ ਔਰਤ (extraordinary woman) ਨੂੰ ਵਿਸ਼ੇਸ਼ ਸ਼ਰਧਾਂਜਲੀ ਭੇਟ ਕਰੇਗੀ, ਹਾਲਾਂਕਿ ਉਸਨੇ ਉਸ ਔਰਤ ਦਾ ਨਾਮ ਨਹੀਂ ਦੱਸਿਆ।

ਫਿਲਮੀ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਕ੍ਰਿਤੀ ਨੇ ਹਾਲ ਹੀ ਵਿੱਚ ਆਪਣੀ ਬਹੁ-ਚਰਚਿਤ ਸੀਕਵਲ ਫਿਲਮ "ਕਾਕਟੇਲ 2" ਦੇ ਇਟਲੀ ਸ਼ੈਡਿਊਲ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਸ਼ੈਡਿਊਲ ਨੂੰ '#TheSicilianChapter' ਦਾ ਨਾਮ ਦਿੱਤਾ। ਇਨ੍ਹਾਂ ਤਸਵੀਰਾਂ ਵਿੱਚ ਕ੍ਰਿਤੀ ਆਪਣੀ ਟੀਮ ਅਤੇ ਫਿਲਮ ਦੇ ਨਿਰਦੇਸ਼ਕ ਹੋਮੀ ਅਦਾਜਾਨੀਆ ਨਾਲ ਖੁਸ਼ੀ ਦੇ ਪਲ ਬਿਤਾਉਂਦੀ ਨਜ਼ਰ ਆਈ। ਉਹ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਰਸ਼ਮਿਕਾ ਮੰਦਾਨਾ ਨਾਲ ਸਕ੍ਰੀਨ ਸਾਂਝੀ ਕਰੇਗੀ। ਇਸ ਤੋਂ ਇਲਾਵਾ, ਕ੍ਰਿਤੀ ਅਦਾਕਾਰ ਧਨੁਸ਼ ਨਾਲ ਨਿਰਦੇਸ਼ਕ ਆਨੰਦ ਐੱਲ. ਰਾਏ ਦੀ ਫਿਲਮ "ਤੇਰੇ ਇਸ਼ਕ ਮੇਂ" ਵਿਚ ਵੀ ਨਜ਼ਰ ਆਵੇਗੀ।
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਯੂਕੇ ਦੇ PM ਕੀਰ ਸਟਾਰਮਰ ਨਾਲ ਕੀਤੀ ਮੁਲਾਕਾਤ
NEXT STORY