ਬਿਜ਼ਨੈੱਸ ਡੈਸਕ - ਅਮਰੀਕਾ ਵੱਲੋਂ ਰੂਸ ਤੋਂ ਤੇਲ ਖਰੀਦਣ ’ਤੇ ਭਾਰਤ ਲਈ 25 ਫੀਸਦੀ ਵਾਧੂ ਟੈਰਿਫ ਲਾਏ ਜਾਣ ਤੋਂ ਬਾਅਦ ਭਾਰਤੀ ਰਿਫਾਇਨਰੀਆਂ ਨੇ ਸਪਲਾਈ ਰਣਨੀਤੀ ’ਚ ਬਦਲਾਅ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਰੂਸ ਤੋਂ ਕੱਚੇ ਤੇਲ ਦੀ ਖਰੀਦ ’ਚ ਕਟੌਤੀ ਕੀਤੀ ਗਈ ਹੈ ਅਤੇ ਬਦਲਵੇਂ ਦੇਸ਼ਾਂ ਤੋਂ ਦਰਾਮਦ ਵਧਾਈ ਜਾ ਰਹੀ ਹੈ। ਇਸੇ ਸਿਲਸਿਲੇ ’ਚ ਭਾਰਤ ਨੇ ਲੱਗਭਗ 2 ਸਾਲਾਂ ਦੇ ਵਕਫੇ ਤੋਂ ਬਾਅਦ ਗੁਆਨਾ ਤੋਂ ਕੱਚੇ ਤੇਲ ਦੀ ਪਹਿਲੀ ਸ਼ਿਪਮੈਂਟ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਇਕ ਰਿਪੋਰਟ ਅਨੁਸਾਰ ਜਨਵਰੀ ਦੇ ਪਹਿਲੇ ਪੰਦਰਵਾੜੇ ’ਚ ਭਾਰਤ ਨੇ ਗੁਆਨਾ ਤੋਂ ਔਸਤਨ 2.97 ਲੱਖ ਬੈਰਲ ਪ੍ਰਤੀ ਦਿਨ ਕੱਚਾ ਤੇਲ ਦਰਾਮਦ ਕੀਤਾ। ਗਲੋਬਲ ਪੱਧਰੀ ਡਾਟਾ ਪ੍ਰਦਾਤਾ ਕੈਪਲਰ ਮੁਤਾਬਕ ਰੂਸ ਤੋਂ ਸਪਲਾਈ ਘਟਣ ਕਾਰਨ ਗੁਆਨਾ ਹੁਣ ਭਾਰਤ ਲਈ ਇਕ ਉੱਭਰਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ, ਭਾਵੇਂ ਕਿ ਦੂਰੀ ਜ਼ਿਆਦਾ ਹੋਣ ਕਾਰਨ ਟਰਾਂਸਪੋਰਟ ਲਾਗਤ ਜ਼ਿਆਦਾ ਹੋਵੇ।
ਇਹ ਵੀ ਪੜ੍ਹੋ : ਤੇਲ ਤੋਂ ਬਾਅਦ ਹੁਣ ਸਾਊਦੀ ਅਰਬ ਦੀ ਧਰਤੀ ਨੇ ਉਗਲਿਆ ਸੋਨਾ, 4 ਥਾਵਾਂ 'ਤੇ ਮਿਲਿਆ ਵਿਸ਼ਾਲ ਖ਼ਜ਼ਾਨਾ
ਇਸ ਮਿਆਦ ’ਚ ਸਾਊਦੀ ਅਰਬ, ਇਰਾਕ, ਨਾਈਜੀਰੀਆ ਅਤੇ ਅੰਗੋਲਾ ਤੋਂ ਵੀ ਦਰਾਮਦ ’ਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਰਜ਼ਾ ਲੈਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖ਼ਬਰ, RBI ਨੇ CIBIL Score ਦੇ ਨਿਯਮ ਬਦਲੇ
ਰੂਸ ਤੋਂ ਦਰਾਮਦ ’ਚ 3 ਫੀਸਦੀ ਦੀ ਗਿਰਾਵਟ
ਜਨਵਰੀ ਦੇ ਪਹਿਲੇ ਪੰਦਰਵਾੜੇ ’ਚ ਰੂਸ ਤੋਂ ਰੋਜ਼ਾਨਾ ਲੱਗਭਗ 1.179 ਮਿਲੀਅਨ ਬੈਰਲ ਤੇਲ ਆਇਆ, ਜੋ ਪਿਛਲੇ ਮਹੀਨੇ ਦੀ ਤੁਲਨਾ ’ਚ ਲੱਗਭਗ 3 ਫੀਸਦੀ ਘੱਟ ਹੈ। ਇਹ 2025 ਦੇ ਔਸਤ ਨਾਲੋਂ ਲੱਗਭਗ 30 ਫੀਸਦੀ ਘੱਟ ਹੈ।
ਕੈਪਲਰ ਦੇ ਅੰਕੜਿਆਂ ਮੁਤਾਬਕ ਇਰਾਕ ਤੋਂ ਦਰਾਮਦ 18 ਫੀਸਦੀ ਵਧ ਕੇ ਰੋਜ਼ਾਨਾ ਲੱਗਭਗ 1.071 ਮਿਲੀਅਨ ਬੈਰਲ ਹੋ ਗਈ ਹੈ। ਉੱਥੇ ਹੀ ਸਾਊਦੀ ਅਰਬ ਤੋਂ ਰੋਜ਼ਾਨਾ ਦਰਾਮਦ 36 ਫੀਸਦੀ ਵਧ ਕੇ ਲੱਗਭਗ 9,54,000 ਬੈਰਲ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ : ਕੀ ਇੱਕ ਵਿਧਵਾ ਨੂੰਹ ਆਪਣੇ ਸਹੁਰੇ ਦੀ ਜਾਇਦਾਦ 'ਚੋਂ ਮੰਗ ਸਕਦੀ ਹੈ ਗੁਜ਼ਾਰਾ ਭੱਤਾ?
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਦੇ ਫਾਰੈਕਸ ਰਿਜ਼ਰਵ ’ਚ ਸੋਨੇ ਦੀ ਚਮਕ ਵਧੀ, ਕੇਂਦਰੀ ਬੈਂਕਾਂ ਦੀ ਸਾਲ 2025 ’ਚ ਖਰੀਦਦਾਰੀ ਘਟੀ
NEXT STORY