ਮੁੰਬਈ (ਬਿਊਰੋ)– ਅਦਾਕਾਰ ਤੇ ਵਿਵਾਦਿਤ ਫ਼ਿਲਮ ਸਮੀਖਿਅਕ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਨੂੰ ਮੁੰਬਈ ਪੁਲਸ ਨੇ 29 ਅਗਸਤ ਦੇਰ ਰਾਤ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੂੰ 30 ਅਗਸਤ ਨੂੰ ਬੋਰੀਵਲੀ ਕੋਰਟ ’ਚ ਪੇਸ਼ ਕੀਤਾ ਗਿਆ, ਜਿਥੋਂ ਕੇ. ਆਰ. ਕੇ. ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਹੁਣ ਖ਼ਬਰ ਹੈ ਕਿ ਮੰਗਲਵਾਰ ਦੀ ਰਾਤ ਉਸ ਦੀ ਛਾਤੀ ’ਚ ਅਚਾਨਕ ਦਰਦ ਹੋਣ ਲੱਗੀ। ਇਸ ਤੋਂ ਬਾਅਦ ਉਸ ਨੂੰ ਕਾਂਦੀਵਲੀ ਦੇ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ। ਅਸਲ ’ਚ ਕੇ. ਆਰ. ਕੇ. ਨੂੰ ਮਲਾੜ ਮੁਲਸ ਨੇ ਮੁੰਬਈ ਏਅਰਪੋਰਟ ਤੋਂ ਸੋਮਵਾਰ 29 ਅਗਸਤ ਦੀ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਸੀ।
ਉਸ ’ਤੇ ਦੋਸ਼ ਸੀ ਕਿ ਉਸ ਨੇ ਸਾਲ 2020 ’ਚ ਅਕਸ਼ੇ ਕੁਮਾਰ ਦੀ ‘ਲਕਸ਼ਮੀ ਬੌਂਬ’ ਖ਼ਿਲਾਫ਼ ਕੋਈ ਇਤਰਾਜ਼ਯੋਗ ਟਵੀਟ ਕੀਤਾ ਸੀ। ਫਿਰ ਉਸ ਦੇ ਖ਼ਿਲਾਫ਼ ਮਾਨਹਾਨੀ ਤੇ ਸੋਸ਼ਲ ਮੀਡੀਆ ’ਤੇ ਦੋ ਧਿਰਾਂ ਨੂੰ ਲੜਾਉਣ ਲਈ ਆਈ. ਪੀ. ਸੀ. ਦੀ ਧਾਰਾ 500 ਤੇ 153 ਏ ਤਹਿਤ ਕੇਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਆਈ. ਟੀ. ਐਕਟ ਦੀ ਧਾਰਾ 67 ਏ ਵੀ ਲਗਾਈ ਗਈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਵਿਦੇਸ਼ 'ਚ ਗ੍ਰਿਫ਼ਤਾਰ
ਕੇ. ਆਰ. ਕੇ. ਖ਼ਿਲਾਫ਼ ਬਾਂਦਰਾ ਪੁਲਸ ਸਟੇਸ਼ਨ ’ਚ ਵੀ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਮਈ 2020 ’ਚ ਇਹ ਸ਼ਿਕਾਇਤ ਹੋਈ ਸੀ। ਉਸ ’ਤੇ ਰਿਸ਼ੀ ਕਪੂਰ ਤੇ ਇਰਫਾਨ ਖ਼ਾਨ ਖ਼ਿਲਾਫ਼ ਅਪਮਾਨਜਨਕ ਟਵੀਟ ਕਰਨ ਦਾ ਦੋਸ਼ ਸੀ। ਹੁਣ ਜਦੋਂ ਉਹ ਦੁਬਈ ਤੋਂ ਮੁੰਬਈ ਆਏ ਤਾਂ ਉਨ੍ਹਾਂ ਨੂੰ ਮੁੰਬਈ ਏਅਰਪੋਰਟ ’ਤੇ ਹੀ ਫੜ ਲਿਆ ਗਿਆ। ਇਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਪੁਲਸ ਨੇ ਹਾਲਾਂਕਿ ਇਹ ਵੀ ਦੱਸਿਆ ਹੈ ਕਿ ਕੇ. ਆਰ. ਕੇ. ਨੇ ਬੇਲ ਲਈ ਅਰਜ਼ੀ ਦਿੱਤੀ ਹੈ ਪਰ ਅਜੇ ਤਕ ਉਸ ਨੂੰ ਜ਼ਮਾਨਤ ਨਹੀਂ ਮਿਲੀ ਹੈ।
ਕੇ. ਆਰ. ਕੇ. ਦੇ ਵਕੀਲ ਨੇ ਦੱਸਿਆ ਹੈ ਕਿ ਉਸ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਸ ਨੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ ‘ਲਕਸ਼ਮੀ ਬੌਂਬ’ ਦੇ ਫ਼ਿਲਮ ਪ੍ਰੋਡਿਊਸਰ ’ਤੇ ਵਿਵਾਦਿਤ ਟਵੀਟ ਕੀਤਾ ਸੀ। ਉਥੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਕੇ. ਆਰ. ਕੇ. ਖ਼ਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਹਾਰਾਸ਼ਟਰਾ ਪੁਲਸ ਤੋਂ ਫ਼ਿਲਮ ਸਮੀਖਿਅਕ ’ਤੇ ਕੇਸ ਕਰਨ ਲਈ ਕਿਹਾ ਸੀ ਕਿਉਂਕਿ ਉਸ ਨੇ ਮਹਿਲਾਵਾਂ ਖ਼ਿਲਾਫ਼ ਗਲਤ ਗੱਲਾਂ ਆਖੀਆਂ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਨਾਲ 'ਬਿੱਗ ਬੌਸ 16' ਨੂੰ ਹੋਸਟ ਕਰੇਗੀ ਸ਼ਹਿਨਾਜ਼ ਕੌਰ ਗਿੱਲ, ਪੜ੍ਹੋ ਪੂਰੀ ਖ਼ਬਰ
NEXT STORY