ਮੁੰਬਈ (ਬਿਊਰੋ)– 14 ਜੁਲਾਈ, 2022 ਦੀ ਰਾਤ ਤੋਂ ਹੀ ਸੋਸ਼ਲ ਮੀਡੀਆ ਸੁਸ਼ਮਿਤਾ ਸੇਨ ਤੇ ਲਲਿਤ ਮੋਦੀ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਨਾਲ ਭਰਿਆ ਹੋਇਆ ਹੈ। ਲਲਿਤ ਮੋਦੀ ਨੇ ਜਿਸ ਅੰਦਾਜ਼ ’ਚ ਸੋਸ਼ਲ ਮੀਡੀਆ ’ਤੇ ਆਪਣਾ ਰਿਲੇਸ਼ਨਸ਼ਿਪ ਸਟੇਟਸ ਓਪਨ ਕੀਤਾ ਹੈ, ਉਸ ਤੋਂ ਬਾਅਦ ਇਹ ਤਾਂ ਹੋਣਾ ਹੀ ਸੀ।
ਕਈ ਲੋਕ ਕੱਪਲ ਦੀਆਂ ਖ਼ੁਸ਼ੀਆਂ ’ਚ ਖ਼ੁਸ਼ ਨਜ਼ਰ ਆ ਰਹੇ ਹਨ, ਉਥੇ ਕੁਝ ਲੋਕ ਨਾਖ਼ੁਸ਼ ਹਨ। ਫ਼ਿਲਮ ਸਮੀਖਿਅਕ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਨੇ ਵੀ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ
ਕੇ. ਆਰ. ਕੇ. ਨੇ ਕੱਪਲ ਦੇ ਰਿਲੇਸ਼ਨਸ਼ਿਪ ਸਟੇਸਟ ’ਤੇ ਇਕ ਨਹੀਂ, ਸਗੋਂ 2-3 ਟਵੀਟਸ ਕਰਕੇ ਆਪਣੇ ਮਨ ਦੀ ਭੜਾਸ ਕੱਢੀ ਹੈ। ਪਹਿਲੇ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ, ‘‘ਬ੍ਰੋ ਲਲਿਤ ਮੋਦੀ ਤੁਹਾਡੇ ਕੋਲ ਵਾਧੂ ਪੈਸਾ ਹੈ। ਤੁਸੀਂ ਭਾਰਤ ਨੂੰ ਲੁੱਟ ਕੇ ਭੱਜੇ ਹੋ। ਸੁਸ਼ਮਿਤਾ ਸੇਨ ਤੁਹਾਨੂੰ ਸਿਰਫ ਪੈਸਿਆਂ ਲਈ ਡੇਟ ਕਰ ਰਹੀ ਹੈ, ਵਿਆਹ ਕਰਵਾਉਣ ਲਈ ਨਹੀਂ ਕਿਉਂਕਿ ਉਹ ਸਿਰਫ ਅਮੀਰਾਂ ਨੂੰ ਹੀ ਡੇਟ ਕਰਦੀ ਹੈ। ਤੁਸੀਂ ਸ਼ਾਇਦ ਉਸ ਦਾ ਟਵਿਟਰ ਹੈਂਡਲ ਨਹੀਂ ਦੇਖਿਆ। ਇਸ ਲਈ ਸੋਚੋ ਕਿ ਤੁਹਾਡੇ ਲੋਕਾਂ ਵਿਚਾਲੇ ਕਿੰਨਾ ਪਿਆਰ ਹੈ। ਹੈਵ ਫਨ।’’
ਇਸ ਟਵੀਟ ਤੋਂ ਬਾਅਦ ਕੇ. ਆਰ. ਕੇ. ਦੇ ਦਿਲ ਨੂੰ ਠੰਡਕ ਨਹੀਂ ਪਹੁੰਚੀ ਤੇ ਉਸ ਨੇ ਫਿਰ ਟਵੀਟ ਕਰਦਿਆਂ ਲਿਖਿਆ, ‘‘ਤੇ ਭਰਾ ਲਲਿਤ ਮੋਦੀ ਉਂਝ ਵੀ ਲੁਟੇਰੇ ਨੂੰ ਲੁੱਟਣਾ ਕ੍ਰਾਈਮ ਨਹੀਂ ਹੈ। ਜੇਕਰ ਉਹ ਤੁਹਾਨੂੰ ਲੁੱਟ ਰਹੀ ਹੈ, ਇਸ ਦਾ ਮਤਲਬ ਉਹ ਸੱਚੀ ਦੇਸ਼ਭਗਤ ਹੈ। ਅਸੀਂ ਭਾਰਤੀ ਸੁਸ਼ਮਿਤਾ ਸੇਨ ਦਾ ਸਮਰਥਨ ਕਰਦੇ ਹਾਂ। ਆਲ ਦਿ ਬੈਸਟ ਸੁਸ਼।’’
ਹੁਣ ਕੇ. ਆਰ. ਕੇ. ਨੂੰ ਜੋ ਕਹਿਣਾ ਸੀ, ਉਸ ਨੇ ਕਹਿ ਦਿੱਤਾ। ਅੱਗੇ ਦੇਖਦੇ ਹਾਂ ਕਿ ਉਸ ਦੇ ਟਵੀਟਸ ’ਤੇ ਸੁਸ਼ਮਿਤਾ ਜਾਂ ਲਲਿਤ ਮੋਦੀ ਦੀ ਕੋਈ ਪ੍ਰਤੀਕਿਰਿਆ ਆਉਂਦੀ ਹੈ ਜਾਂ ਨਹੀਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੇ.ਕੇ. ਦੀ ਮੌਤ ਤੋਂ ਬਾਅਦ ਪਤਨੀ ਨੇ ਆਪਣੇ ਹੱਥਾਂ ਨਾਲ ਬਣਾਈ ਪੇਂਟਿੰਗ ਕੀਤੀ ਸਾਂਝੀ, ਕਿਹਾ- ‘ਮਿਸ ਯੂ ਸਵੀਟਹਾਰਟ’
NEXT STORY