ਨਵੀਂ ਦਿੱਲੀ—ਬਾਲੀਵੁੱਡ ਫਿਲਮ 'ਕਿਆ ਕੂਲ ਹੈਂ ਹਮ 3' 'ਤੇ ਅਦਾਲਤ ਨੇ ਇਕ ਵੱਡਾ ਫੈਸਲਾ ਕੀਤਾ ਹੈ। ਹਾਈ ਕੋਰਟ ਨੇ ਅੱਜ ਲਗਭਗ 203 ਵੈੱਬਸਾਈਟਾਂ ਨੂੰ ਅਦਾਕਾਰ ਤੁਸ਼ਾਰ ਕਪੂਰ ਅਤੇ ਆਫਤਾਭ ਸ਼ਿਵਦਾਸਾਨੀ ਦੀ ਫਿਲਮ 'ਕਿਆ ਕੂਲ ਹੈਂ ਹਮ 3' ਨੂੰ ਦਿਖਾਉਣ, ਪ੍ਰਸਾਰਣ ਜਾਂ ਆਨਲਾਈਨ ਉਪਲੱਬਧ ਕਰਵਾਉਣ 'ਤੇ ਰੋਕ ਲਗਾ ਦਿੱਤੀ ਹੈ।
ਇਸ ਆਦੇਸ਼ ਨੂੰ ਪਾਸ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਪਟੀਸ਼ਨਰ ਨਿਰਮਾਣ ਕੰਪਨੀ 'ਬਾਲਾਜੀ ਮੋਸ਼ਨ ਪਿਕਚਰਜ਼' ''ਕਾਪੀਰਾਈਟ ਕਾਨੂੰਨ ਦੇ ਤਹਿਤ ਸੁਰੱਖਿਆ ਦਾ ਹੱਕਦਾਰ'' ਹੈ। 22 ਜਨਵਰੀ ਨੂੰ ਰਿਲੀਜ਼ ਹੋ ਰਹੀ ਫਿਲਮ ਦੇ ਨਿਰਮਾਤਾ 'ਬਾਲਾਜੀ ਮੋਸ਼ਨ ਪਿਕਚਰਜ਼' ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ 203 ਵੈੱਬਸਾਈਟਾਂ, ਸਥਾਨਕ ਕੇਬਲ ਆਪਰੇਟਰਾਂ ਅਤੇ ਹੋਰਾਂ ਨੂੰ ਫਿਲਮ ਦੇ ਕਿਸੇ ਵੀ ਪ੍ਰਦਰਸ਼ਨ ਜਾਂ ਕਿਸੇ ਤਰ੍ਹਾਂ ਨਾਲ ਲੋਕਾਂ ਦੇ ਲਈ ਉਪਲੱਬਧ ਕਰਾਉਣ ਤੋਂ ਰੋਕਿਆ ਜਾਵੇ। ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਜੱਜ ਵਿਪਿਨ ਸਾਂਘੀ ਨੇ ਵੈੱਬਸਾਈਟਾਂ ਅਤੇ ਸਥਾਨਕ ਕੇਬਲ ਆਪਰੇਟਰਾਂ ਸਮੇਤ ਵਿਰੋਧੀ ਪੱਖ ਦੇ 300 ਲੋਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਇਸ ਹੁਕਮ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ।
ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਦਾ ਇਕ ਦਿਨ ਵਿਚ ਦੋ ਵਾਰ ਹੋਇਆ ਵਿਆਹ!
NEXT STORY