ਮੁੰਬਈ (ਬਿਊਰੋ) - ਜਦੋਂ ਤੋਂ ਏਕਤਾ ਕਪੂਰ ਦੀ ਆਉਣ ਵਾਲੀ ਕਲਟ ਕਲਾਸਿਕ ‘ਲਵ ਸੈਕਸ ਔਰ ਧੋਖਾ-2’ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਫ਼ਿਲਮ ਨੂੰ ਲੈ ਕੇ ਇਕ ਵੱਖਰੀ ਤਰ੍ਹਾਂ ਦੀ ਉਤਸੁਕਤਾ ਜਹੀ ਬਣੀ ਹੋਈ ਹੈ। ਹੁਣ ਬਾਲਾਜੀ ਟੈਲੀਫਿਲਮਜ਼ ਨੇ ਆਪਣੀ ਬਹੁਤ ਉਡੀਕੀ ਜਾ ਰਹੀ ‘‘ਐੱਲ. ਐੱਸ. ਡੀ.-2’ ਦੀ ਅਧਿਕਾਰਤ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : CM ਮਾਨ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਪਰਿਵਾਰ ਸਣੇ ਪਾਰਟੀ 'ਚ ਪਹੁੰਚੇ ਗਿੱਪੀ ਗਰੇਵਾਲ, ਵੇਖੋ ਤਸਵੀਰਾਂ
ਇਹ ਫ਼ਿਲਮ 16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ ਅਤੇ ਦਰਸ਼ਕਾਂ ਨੂੰ ਇਕ ਰੋਮਾਂਚਕ ਸਿਨੇਮਾਈ ਸਫ਼ਰ ’ਤੇ ਲੈ ਜਾਵੇਗੀ। ‘ਐੱਲ. ਐੱਸ. ਡੀ.’ ਦੀ ਸਫਲਤਾ ਤੋਂ ਬਾਅਦ, ਹੁਣ ਫ਼ਿਲਮ ਦਾ ਸੀਕਵਲ ਇਕ ਅਭੁੱਲ ਰੋਮਾਂਚਕ ਅਨੁਭਵ ਦੀ ਗਾਰੰਟੀ ਦਿੰਦਾ ਹੈ। ਪਹਿਲੀ ਫ਼ਿਲਮ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਈ ਸੀ ਅਤੇ ਹੁਣ ‘ਐੱਲ. ਐੱਸ. ਡੀ. 2’ ਇਕ ਹੋਰ ਵੀ ਵੱਡੀ ਕਲਟ ਕਲਾਸਿਕ ਹੋਣ ਦਾ ਵਾਅਦਾ ਕਰਦੀ ਹੈ। ਲਵ ਸੈਕਸ ਔਰ ਧੋਖਾ 2 ਬਾਲਾ ਜੀ ਟੈਲੀਫਿਲਮਜ਼ ਲਿਮਿਟੇਡ ਤੇ ਕਲਟ ਮੂਵੀਜ਼ ਵੱਲੋਂ ਪੇਸ਼ ਕੀਤੀ ਗਈ ਹੈ। ਫਿਲਮ ਏਕਤਾ ਆਰ. ਕਪੂਰ ਤੇ ਸ਼ੋਭਾ ਕਪੂਰ ਅਤੇ ਦਿਬਾਕਰ ਬੈਨਰਜੀ ਵੱਲੋਂ ਨਿਰਦੇਸ਼ਿਤ ਹੈ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਤੇ ਡਿਵਾਈਨ ਦੀ ਕੋਲੈਬੋਰੇਸ਼ਨ ਨੇ ਯੂਟਿਊਬ 'ਤੇ ਮਚਾਇਆ ਤਹਿਲਕਾ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਬੰਪਰ ਕੁਲੈਕਸ਼ਨ ਵਾਲੀ ਬਣੀ ਪਹਿਲੀ ਪੰਜਾਬੀ ਫ਼ਿਲਮ
NEXT STORY