ਵਾਸ਼ਿੰਗਟਨ ਡੀ.ਸੀ. (ਏਜੰਸੀ) - ਗ੍ਰੈਮੀ ਐਵਾਰਡ ਜੇਤੂ ਅਤੇ ਮਸ਼ਹੂਰ ਅਮਰੀਕੀ ਗਾਇਕਾ ਲੇਡੀ ਗਾਗਾ ਨੇ ਸਿਹਤ ਖਰਾਬ ਹੋਣ ਕਾਰਨ ਕੈਨੇਡਾ ਦੇ ਮਾਂਟਰੀਅਲ ਵਿੱਚ ਹੋਣ ਵਾਲਾ ਆਪਣਾ ਆਖਰੀ ਸ਼ੋਅ ਰੱਦ ਕਰ ਦਿੱਤਾ ਹੈ। ਗਾਇਕਾ ਨੇ ਦੱਸਿਆ ਕਿ ਉਹ ਸਾਹ ਦੀ ਨਲੀ ਵਿੱਚ ਇਨਫੈਕਸ਼ਨ (respiratory infection) ਨਾਲ ਜੂਝ ਰਹੀ ਹੈ, ਜਿਸ ਕਾਰਨ ਉਹ ਸਟੇਜ 'ਤੇ ਪਰਫਾਰਮ ਕਰਨ ਦੀ ਹਾਲਤ ਵਿੱਚ ਨਹੀਂ ਹੈ।

ਲੇਡੀ ਗਾਗਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ। ਉਨ੍ਹਾਂ ਲਿਖਿਆ, "ਮੈਨੂੰ ਇਹ ਦੱਸਦੇ ਹੋਏ ਬਹੁਤ ਅਫਸੋਸ ਹੋ ਰਿਹਾ ਹੈ ਕਿ ਮੈਂ ਅੱਜ ਰਾਤ ਪਰਫਾਰਮ ਨਹੀਂ ਕਰ ਸਕਾਂਗੀ। ਮੈਂ ਪਿਛਲੇ ਕੁਝ ਦਿਨਾਂ ਤੋਂ ਇਨਫੈਕਸ਼ਨ ਨਾਲ ਲੜ ਰਹੀ ਹਾਂ। ਮੈਂ ਠੀਕ ਹੋਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਹਾਲਤ ਜ਼ਿਆਦਾ ਵਿਗੜ ਗਈ ਹੈ। ਡਾਕਟਰਾਂ ਨੇ ਮੈਨੂੰ ਆਰਾਮ ਕਰਨ ਦੀ ਸਖ਼ਤ ਸਲਾਹ ਦਿੱਤੀ ਹੈ।" ਉਨ੍ਹਾਂ ਅੱਗੇ ਲਿਖਿਆ ਕਿ ਉਹ ਨਹੀਂ ਚਾਹੁੰਦੀ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਕੋਈ ਅਜਿਹੀ ਪਰਫਾਰਮੈਂਸ ਦੇਵੇ ਜੋ ਉਨ੍ਹਾਂ ਦੀ ਉਮੀਦ ਮੁਤਾਬਕ ਨਾ ਹੋਵੇ। ਉਨ੍ਹਾਂ ਕਿਹਾ, "ਮੈਂ ਜਾਣਦੀ ਹਾਂ ਕਿ ਤੁਸੀਂ ਨਿਰਾਸ਼ ਹੋਵੋਗੇ, ਪਰ ਮੇਰਾ ਦਿਲ ਵੀ ਟੁੱਟ ਗਿਆ ਹੈ।"
ਦੱਸ ਦੇਈਏ ਕਿ ਲੇਡੀ ਗਾਗਾ ਇਨੀਂ ਦਿਨੀਂ ਆਪਣੇ 'ਮੇਹਮ ਬਾਲ ਟੂਰ' 'ਤੇ ਹੈ। ਮਾਂਟਰੀਅਲ ਦਾ ਸ਼ੋਅ ਰੱਦ ਹੋਣ ਤੋਂ ਬਾਅਦ, ਹੁਣ ਉਨ੍ਹਾਂ ਦੇ ਅਗਲੇ ਸ਼ੋਅ 9 ਅਤੇ 10 ਅਪ੍ਰੈਲ ਨੂੰ ਮਿਨੀਆਪੋਲਿਸ ਵਿੱਚ ਹੋਣਗੇ। ਇਸ ਵਿਸ਼ਵ ਟੂਰ ਦਾ ਆਖਰੀ ਪੜਾਅ 13 ਅਪ੍ਰੈਲ ਨੂੰ ਨਿਊਯਾਰਕ ਸਿਟੀ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਹੋਵੇਗਾ। ਫਿਲਹਾਲ ਮਾਂਟਰੀਅਲ ਦੇ ਸ਼ੋਅ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਅੱਲੂ ਅਰਜੁਨ ਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ, ਨਵੀਂ ਫਿਲਮ ਦਾ ਨਾਂ ਤੇ ਪੋਸਟਰ ਆਇਆ ਸਾਹਮਣੇ
NEXT STORY