ਮੁੰਬਈ (ਬਿਊਰੋ): ਭਾਰਤ ਦੀ ਸੁਰਾਂ ਦੀ ਕੋਕਿਲਾ ਲਤਾ ਮੰਗੇਸ਼ਕਰ ਹੁਣ ਸਾਡੇ ਵਿਚ ਨਹੀਂ ਰਹੀ। ਅੱਜ ਮੁੰਬਈ ਦੇ ਕੈਂਡੀ ਬ੍ਰੀਚ ਹਸਪਤਾਲ ਵਿਚ ਉਹਨਾਂ ਨੇ ਅਖੀਰੀ ਸਾਹ ਲਿਆ। ਲਤਾ ਨੂੰ 8 ਜਨਵਰੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਸੀ। ਇਸ ਮਗਰੋਂ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਲਤਾ ਲਗਭਗ ਇਕ ਮਹੀਨੇ ਤੋਂ ਹਸਪਤਾਲ ਦੇ ਆਈਸੀਯੂ ਵਿਚ ਵੈਂਟੀਲੇਟਰ 'ਤੇ ਸੀ। ਅੱਜ ਲਤਾ ਮੰਗੇਸ਼ਕਰ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਹੈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਹੋਣਾ ਹੈ। ਲਤਾ ਦੇ ਅਖੀਰੀ ਸਫਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਲਤਾ ਮੰਗੇਸ਼ਕਰ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇਘਰ ਪ੍ਰਭੂਕੁੰਜ ਤੋਂ ਸ਼ਿਵਾਜੀ ਪਾਰਕ ਲਿਜਾਇਆ ਜਾਵੇਗਾ। ਸ਼ਿਵਾਜੀ ਪਾਰਕ ਵਿਚ ਹੀ ਲਤਾ ਮੰਗੇਸ਼ਕਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਜਿਹੇ ਵਿਚ ਲਤਾ ਦੀਦੀ ਦੀ ਮ੍ਰਿਤਕ ਦੇਹ ਨੂੰ ਲਿਜਾਣ ਦੀ ਤਿਆਰੀ ਹੋ ਰਹੀ ਹੈ। ਇਕ ਟਰੱਕ ਨੂੰ ਚਿੱਟੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਟਰੱਕ 'ਤੇ ਲਤਾ ਦੀ ਇਕ ਵੱਡੀ ਤਸਵੀਰ ਲਗਾਈ ਗਈ ਹੈ। ਇਸ 'ਤੇ ਲਿਖਿਆ ਹੈ-ਭਾਵਪੂਰਨ ਸ਼ਰਧਾਂਜਲੀ।
ਪੜ੍ਹੋ ਇਹ ਅਹਿਮ ਖ਼ਬਰ- ਖੇਡ ਜਗਤ ਨੇ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਦਿੱਤੀ ਸ਼ਰਧਾਂਜਲੀ
ਲਤਾ ਦੇ ਸਰੀਰ ਨੂੰ ਤਿਰੰਗੇ ਵਿਚ ਲਪੇਟਿਆ ਗਿਆ ਹੈ। ਪੂਰੇ ਰਾਜਕੀ ਸਨਮਾਨ ਨਾਲ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਜਾਇਆ ਜਾਵੇਗਾ। ਲਤਾ ਮੰਗੇਸ਼ਕਰ ਨੂੰ ਅਲਵਿਦਾ ਕਹਿਣ ਲਈ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਉਹਨਾਂ ਦੇ ਘਰ ਪ੍ਰਭੂਕੁੰਡ ਪਹੁੰਚ ਗਏ ਹਨ। ਅਮਿਤਾਭ ਨਾਲ ਉਹਨਾਂ ਦੀ ਬੇਟੀ ਸ਼ਵੇਤਾ ਵੀ ਪਹੁੰਚੀ ਹੈ। ਇਸ ਦੇ ਇਲਾਵਾ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਵੀ ਲਤਾ ਦੀਦੀ ਦਾ ਅੰਤਿਮ ਦਰਸ਼ਨਾਂ ਲਈ ਪਹੁੰਚੇ ਹਨ।
ਲਤਾ ਮੰਗੇਸ਼ਕਰ ਦੇ ਦਿਹਾਂਤ ਨਾਲ ਸਦਮੇ 'ਚ ਭੈਣ ਆਸ਼ਾ ਭੋਸ਼ਲੇ, ਦੇਖੋ ਤਸਵੀਰਾਂ
NEXT STORY