ਮੁੰਬਈ—ਬਾਲੀਵੁੱਡ ਦੀ ਅਦਾਕਾਰਾ ਦੀਵਿਆ ਭਾਰਤੀ 19 ਸਾਲ ਦੀ ਉਮਰ 'ਚ ਬਾਲੀਵੁੱਡ 'ਤੇ ਰਾਜ ਕਰਨ ਵਾਲੀ ਦੀਵਿਆ ਭਾਰਤੀ ਦੀ ਮੌਤ ਨੂੰ 23 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਅੱਜ ਵੀ ਉਹ ਲੋਕਾਂ ਦੇ ਦਿਲਾਂ 'ਚ ਜਿੰਦਾ ਹੈ। ਜਿੰਨੀ ਤੇਜੀ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਉਚਾਈਆਂ ਹਾਸਿਲ ਕੀਤੀਆਂ, ਅਚਾਨਕ ਉਨ੍ਹਾਂ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕਰ ਰੱਖ ਦਿੱਤਾ। ਦੀਵਿਆ ਦੀ ਮੌਤ ਹਰ ਇੰਨਸਾਨ ਦੀਆਂ ਅੱਖਾਂ 'ਚ ਹੰਝੂ ਲੈ ਆਈ। ਬਾਲੀਵੁੱਡ ਅਦਾਕਾਰਾ ਦੀਵਿਆ ਭਾਰਤੀ ਦਾ ਜਨਮ 25 ਫਰਵਰੀ 1974 'ਚ ਹੋਇਆ ਸੀ। ਦੀਵਿਆ ਭਲੇ ਹੀ ਟੋਪ ਅਦਾਕਾਰਾ ਰਹੀ ਹੋਵੇ ਪਰ ਉਹ ਕਦੀ ਵੀ ਹੀਰੋਇਨ ਨਹੀਂ ਬਨਣਾ ਚਾਹੁੰਦੀ ਸੀ। ਦੀਵਿਆ ਫਿਲਮ ਇੰਡਸਟਰੀ 'ਚ ਕੇਵਲ ਪੜਾਈ ਕਰਨ ਆਈ ਸੀ ਸ਼ੁਰੂਆਤ 'ਚ ਦੀਵਿਆ ਨੇ ਕਈ ਫਿਲਮਾਂ 'ਚ ਸਾਈਨ ਕੀਤਾ ਅਤੇ ਪੂਰੇ ਮੌਕੇ 'ਤੇ ਉਨ੍ਹਾਂ ਨੂੰ ਕੱਢ ਦਿੱਤਾ ਗਿਆ। ਮੁੰਬਈ ਆਉਣ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਸਾਊਥ ਦੇ ਇੱਕ ਡਾਇਰੈਕਟਰ ਦੇ ਨਾਲ ਹੋਈ। ਹਾਲਾਂਕਿ ਦੀਵਿਆ ਨੂੰ ਭਰੋਸਾ ਨਹੀਂ ਸੀ ਕਿ ਉਨ੍ਹਾਂ ਨੂੰ ਇਸ ਫਿਲਮ 'ਚ ਰੋਲ ਮਿਲੇਗਾ ਕੇ ਨਹੀਂ ਪਰ ਡਾਇਰੈਕਟਰ ਨੇ ਜਦੋਂ ਉਨ੍ਹਾਂ ਨੂੰ ਹੈਦਰਾਬਾਅਦ ਸ਼ੂਟਿੰਗ 'ਤੇ ਜਾਣ ਨੂੰ ਕਿਹਾ ਤਾਂ, ਦੀਵਿਆ ਸਿਰਫ ਹੈਦਰਾਬਾਅਦ ਘੁੰਮਣ ਦੇ ਲਈ ਗਈ ਪਰ ਉੱਥੇ ਜਦੋਂ ਸੱਚੀ 'ਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਉਹ ਹੈਰਾਨ ਰਿਹ ਗਈ। ਉਨ੍ਹਾਂ ਦੀ ਪਹਿਲੀ ਫਿਲਮ ਤਾਮਿਲ ਬੋਬਿਲੀ ਰਾਜਾ ਦੇ ਲਈ ਸਾਈਨ ਅਮਾਊਂਟ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪੁੱਛਿਆ ਸਾਈਨ ਅਮਾਊਂਟ ਕੀ ਹੁੰਦਾ ਹੈ। ਫਿਲਮ ਦੇ ਡਾਇਰੈਕਟਰ ਉਨ੍ਹਾਂ ਦੇ ਭੋਲੇਪੰਨ ਤੋਂ ਹੈਰਾਨ ਹੋ ਗਏ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਦੀਵਿਆ ਨੂੰ ਬਾਲੀਵੁੱਡ 'ਚ ਕਈ ਫਿਲਮਾਂ 'ਚ ਆਫਰ ਮਿਲਣ ਲੱਗੇ। 18 ਸਾਲ ਦੀ ਉਮਰ 'ਚ ਉਨ੍ਹਾਂ ਨੇ ਵਿਆਹ ਦਾ ਫੈਸਲਾ ਨਿਰਦੇਸ਼ਕ ਸਾਜਿਦ ਨਾਡਿਆਵਾਲਾ ਦੇ ਨਾਲ ਕੀਤਾ। ਉਨ੍ਹਾਂ ਦੇ ਪਿਤਾ ਇਸ ਫੈਸਲੇ ਤੋਂ ਖੁਸ਼ ਨਹੀਂ ਸਨ। ਦੀਵਿਆ ਨੇ ਆਪਣੇ ਪਿਤਾ ਤੋਂ ਚੋਰੀ ਕੋਰਟ'ਚ ਜਾ ਕੇ 10 ਮਈ 1992 'ਚ ਵਿਆਹ ਕਰ ਲਿਆ। 19 ਸਾਲ ਦੀ ਉਮਰ 'ਚ ਫਿਲਮ ਇੰਡਸਟਰੀ 'ਚ ਪੈਰ ਰੱਖਣ ਤੋਂ ਬਾਅਦ ਜਲਦ ਹੀ ਬਾਲੀਵੁੱਡ ਦੀ ਧੜਕਣ ਬਣ ਗਈ। ਉਨ੍ਹਾਂ ਦੀ ਖੂਬਸੂਰਤੀ, ਐਂਕਟਿੰਗ ਅਤੇ ਮਾਸੂਮੀਅਤ ਦੇ ਲੋਕ ਦੀਵਾਨੇ ਹੋ ਗਏ। ਫਿਲਮ ਦਾ ਕੈਰਿਆਰ ਵਧੀਆ ਚਲ ਰਿਹਾ ਸੀ। ਸਾਲ 1992 'ਚ ਰਿਲੀਜ਼ ਹੋਈ ਫਿਲਮ 'ਦੀਵਾਨਾ' ਦੇ ਲਈ ਦੀਵਿਆ ਨੂੰ ਵਧੀਆ ਅਦਾਕਾਰਾ ਦਾ ਫਿਲਮਫੇਅਰ ਅਵਾਰਡ ਵੀ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਦੀਵਿਆ ਦੀ ਆਪਣੇ ਘਰ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਗਈ। ਪੁਲਸ ਦੀ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਮੌਤ ਦਾ ਕਾਰਨ ਸ਼ਰਾਬ ਦੇ ਨਸ਼ੇ 'ਚ ਬਾਲਕੋਨੀ ਤੋਂ ਡਿੱਗ ਗਈ। ਦੀਵਿਆ ਦੀ ਮੌਤ ਨੂੰ ਕਈ ਲੋਕਾਂ ਨੇ ਉਨ੍ਹਾਂ ਦੀ ਮੌਤ ਨੂੰ ਹੱਤਿਆ ਕਿਹਾ ਸੀ ਜਿਸ ਦਾ ਸ਼ੱਕ ਉਨ੍ਹਾਂ ਦੇ ਪਤੀ ਸਾਜਿਦ ਤੇ ਸੀ। ਦੀਵਿਆ ਦੀ ਮੌਤ ਦੀ ਹੱਤਿਆ ਅਤੇ ਆਤਮ-ਹੱਸਿਆ ਦੇ 'ਚ ਉਲਝੀ ਰਹਿ ਗਈ ਜੋ ਅੱਜ ਤਕ ਨਹੀਂ ਸੁਲਝ ਪਾਈ। ਦੀਵਿਆ ਦੀ ਮੌਤ ਦੀ ਫਾਈਲ ਵੀ ਪੁਲਿਸ ਨੇ ਬੰਦ ਕਰ ਦਿੱਤੀ ਹੈ।
ਰਿਤੇਸ਼ ਦੇਸ਼ਮੁਖ ਦੀ ਇੰਸਟਾਗਰਾਮ 'ਤੇ ਪ੍ਰਸ਼ੰਸਕਾਂ ਦੀ ਸੰਖਿਆ ਹੋਈ 20 ਲੱਖ
NEXT STORY