ਜਲੰਧਰ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਵਿਵਾਦ ਸਾਹਮਣੇ ਆਇਆ ਹੈ। ਲਹਿੰਬਰ ਹੁਸੈਨਪੁਰੀ ’ਤੇ ਉਸ ਦੀ ਪਤਨੀ ਤੇ ਬੱਚਿਆਂ ਨੇ ਘਰੇਲੂ ਹਿੰਸਾ ਦੇ ਨਾਲ-ਨਾਲ ਹੋਰ ਵੀ ਕਈ ਗੰਭੀਰ ਦੋਸ਼ ਲਗਾਏ ਹਨ। ਬੀਤੇ ਦਿਨੀਂ ਲਹਿੰਬਰ ਦੀ ਪਤਨੀ ਤੇ ਬੱਚਿਆਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਲਹਿੰਬਰ ਦੀ ਸਾਲੀ ਕੁੱਟਮਾਰ ਤੇ ਹੋਰ ਦੋਸ਼ਾਂ ਦਾ ਖ਼ੁਲਾਸਾ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਲਹਿੰਬਰ ਹੁਸੈਨਪੁਰੀ 'ਤੇ ਪਤਨੀ ਤੇ ਬੱਚਿਆਂ ਨੇ ਲਾਇਆ ਕੁੱਟਮਾਰ ਦਾ ਦੋਸ਼, ਵਧਿਆ ਮਾਮਲਾ
ਇਸ ’ਤੇ ਹੁਣ ਲਹਿੰਬਰ ਹੁਸੈਨਪੁਰੀ ਨੇ ਸਫਾਈ ਦਿੱਤੀ ਹੈ। ਲਹਿੰਬਰ ਹੁਸੈਨਪੁਰੀ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਬਾਹਰ ਹੀ ਰਹਿੰਦੇ ਹਨ ਪਰ ਤਾਲਾਬੰਦੀ ਕਰਕੇ ਉਹ ਪਿਛਲੇ ਕੁਝ ਸਮੇਂ ਤੋਂ ਘਰ ’ਚ ਹਨ। ਲਹਿੰਬਰ ਨੇ ਕਿਹਾ ਕਿ ਉਸ ਦੀ ਸਾਲੀ ਤੇ ਸਾਂਢੂ ਵੀ ਉਸ ਦੇ ਘਰ ’ਚ ਹੀ ਰਹਿੰਦੇ ਹਨ ਤੇ ਉਸ ਦੀ ਪਤਨੀ ਨੂੰ ਭੜਕਾਉਂਦੇ ਰਹਿੰਦੇ ਹਨ।
ਮੈਂ ਘਰ ’ਚ ਰਹਿੰਦਾ ਹਾਂ, ਸ਼ਾਇਦ ਇਹ ਗੱਲ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਮੇਰੀ ਸਾਲੀ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਉਹ ਮੈਨੂੰ ਜ਼ਲੀਲ ਕਰਕੇ ਹੀ ਛੱਡਣਗੇ। ਸਾਰਾ ਮਾਮਲਾ ਪ੍ਰਾਪਰਟੀ ਨਾਲ ਵੀ ਜੁੜਿਆ ਹੋਇਆ ਹੈ ਤੇ ਸਾਲੀ ਕੋਲੋਂ ਪੈਸੇ ਵੀ ਲੈਣੇ ਹਨ।
ਲਹਿੰਬਰ ਨੇ ਇਹ ਵੀ ਕਿਹਾ ਕਿ ਉਹ ਜੋ ਕੁਝ ਵੀ ਕਮਾ ਰਹੇ ਹਨ, ਸਿਰਫ ਆਪਣੇ ਪਰਿਵਾਰ ਲਈ ਕਮਾ ਰਹੇ ਹਨ ਪਰ ਮੇਰੇ ਬੱਚੇ ਵੀ ਇਨ੍ਹਾਂ ਦੀ ਚੁੱਕ ’ਚ ਹਨ। ਮੇਰੀ ਸਾਲੀ ਮੇਰੀ ਪਤਨੀ ਤੇ ਬੱਚਿਆਂ ਨੂੰ ਭੜਕਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਬੱਚਿਆਂ ਨੂੰ ਪੜ੍ਹਾਈ ਲਈ ਤੇ ਫੋਨ ਘੱਟ ਚਲਾਉਣ ਲਈ ਇਕ ਪਿਤਾ ਨਹੀਂ ਬੋਲ ਸਕਦਾ ਤਾਂ ਸ਼ਾਇਦ ਇਹ ਗੱਲ ਸੋਚਣ ’ਤੇ ਮਜਬੂਰ ਕਰਨ ਵਾਲੀ ਹੈ।
ਨੋਟ– ਲਹਿੰਬਰ ਹੁਸੈਨਪੁਰੀ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।
ਬੇਲ ਮਿਲਦੇ ਹੀ ਕਰਨ ਮਹਿਰਾ ਨੇ ਲਗਾਏ ਪਤਨੀ 'ਤੇ ਦੋਸ਼, ਆਖੀਆਂ ਵੱਡੀਆਂ ਗੱਲਾਂ
NEXT STORY