ਮੁੰਬਈ (ਬਿਊਰੋ)– ਥਾਲਾਪਤੀ ਵਿਜੇ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਲੀਓ’ ਨੇ ਬਾਕਸ ਆਫਿਸ ’ਤੇ ਹਲਚਲ ਮਚਾ ਦਿੱਤੀ ਹੈ। ਸਿਰਫ 19 ਦਿਨਾਂ ’ਚ ਫ਼ਿਲਮ ਨੇ ਭਾਰਤੀ ਬਾਕਸ ਆਫਿਸ ’ਤੇ 330 ਕਰੋੜ ਰੁਪਏ ਦਾ ਕਲੈਕਸ਼ਨ ਕੀਤੀ ਹੈ, ਜਦਕਿ ਵਿਸ਼ਵਵਿਆਪੀ ਕੁਲ ਕਲੈਕਸ਼ਨ 577.55 ਕਰੋੜ ਰੁਪਏ ਹੈ। ਵਿਜੇ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਇਹ ਹੈ ਕਿ ਹੁਣ ਉਹ ਘਰ ਬੈਠੇ ਇਸ ਫ਼ਿਲਮ ਨੂੰ ਦੇਖਣ ਦੀ ਤਿਆਰੀ ਕਰ ਸਕਦੇ ਹਨ। ਨਿਰਮਾਤਾਵਾਂ ਨੇ ‘ਲੀਓ’ ਨੂੰ OTT ’ਤੇ ਰਿਲੀਜ਼ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਥਾਲਾਪਤੀ ਵਿਜੇ ਤੋਂ ਇਲਾਵਾ ਲੋਕੇਸ਼ਨ ਕਨਗਰਾਜ ਵਲੋਂ ਨਿਰਦੇਸ਼ਿਤ ਇਸ ਐਕਸ਼ਨ ਥ੍ਰਿਲਰ ’ਚ ਸੰਜੇ ਦੱਤ, ਅਰਜੁਨ, ਤ੍ਰਿਸ਼ਾ, ਗੌਤਮ ਵਾਸੁਦੇਵ ਮੈਨਨ, ਮਾਈਸਕਿਨ, ਮੈਡੋਨਾ ਸੇਬੇਸਟੀਅਨ ਤੇ ਜਾਰਜ ਮਰੀਨ ਵੀ ਹਨ। ‘ਲੀਓ’ ਦਰਅਸਲ ਲੋਕੇਸ਼ ਸਿਨੇਮੈਟਿਕ ਯੂਨੀਵਰਸ (LCU) ਦੀ ਤੀਜੀ ਫ਼ਿਲਮ ਹੈ। ਫ਼ਿਲਮ ਨੇ ਪਹਿਲੇ ਦਿਨ 64.8 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ ਸੀ। ਹੁਣ ਚਰਚਾ ਹੈ ਕਿ ਇਹ ਫ਼ਿਲਮ ਇਸ ਮਹੀਨੇ OTT ਪਲੇਟਫਾਰਮ Netflix ’ਤੇ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਰੈਪਰ ਹਨੀ ਸਿੰਘ ਤੇ ਸ਼ਾਲਿਨੀ ਦਾ ਹੋਇਆ ਤਲਾਕ, ਟੁੱਟਾ 12 ਸਾਲ ਪੁਰਾਣਾ ਰਿਸ਼ਤਾ
ਦੀਵਾਲੀ ਤੋਂ ਬਾਅਦ OTT ’ਤੇ ਰਿਲੀਜ਼ ਹੋਵੇਗੀ
ਖ਼ਬਰਾਂ ਮੁਤਾਬਕ ‘ਲੀਓ’ ਦੀਵਾਲੀ ਤੋਂ ਬਾਅਦ 21 ਨਵੰਬਰ ਨੂੰ Netflix ’ਤੇ ਸਟ੍ਰੀਮ ਕੀਤੀ ਜਾਵੇਗੀ। ਹੁਣ ਤੱਕ ਓ. ਟੀ. ਟੀ. ’ਤੇ ਰਿਲੀਜ਼ ਕਰਨ ਲਈ ਨਿਰਮਾਤਾ ਥੀਏਟਰਿਕ ਰਿਲੀਜ਼ ਤੋਂ ਬਾਅਦ ਚਾਰ ਹਫ਼ਤਿਆਂ ਤਕ ਇੰਤਜ਼ਾਰ ਕਰਦੇ ਹਨ ਪਰ ਇਸ ਦੌਰਾਨ ਕੁਝ ਮੀਡੀਆ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਥਾਲਾਪਤੀ ਵਿਜੇ ਤੇ ਲੋਕੇਸ਼ ਕਨਗਰਾਜ ਦੀਵਾਲੀ ’ਤੇ ਸਰਪ੍ਰਾਈਜ਼ ਦੇ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਫ਼ਿਲਮ ਨੂੰ 16 ਨਵੰਬਰ ਨੂੰ OTT ’ਤੇ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਥਾਲਾਪਤੀ ਵਿਜੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਸਕਦੇ ਹਨ
ਹਾਲਾਂਕਿ ਨਿਰਮਾਤਾਵਾਂ ਜਾਂ ਨੈੱਟਫਲਿਕਸ ਤੋਂ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਦੀਵਾਲੀ ਦੇ ਤਿਉਹਾਰ ਕਾਰਨ ਫ਼ਿਲਮ ਦੇ ਬਾਕਸ ਆਫਿਸ ਕਲੈਕਸ਼ਨ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਅਜਿਹੇ ’ਚ ਤਿਆਰੀ ਇਹ ਹੈ ਕਿ ਦੀਵਾਲੀ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਦਾ ਤੋਹਫ਼ਾ OTT ’ਤੇ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਅਪੂਰਵਾ’ ’ਚ ਇਕ-ਦੋ ਸੀਨ ਅਜਿਹੇ ਸਨ, ਜਿਨ੍ਹਾਂ ਦੇ ਸ਼ੂਟ ਤੋਂ ਬਾਅਦ ਮੈਂ ਅੱਧਾ ਘੰਟਾ ਰੋਂਦੀ ਰਹੀ : ਤਾਰਾ
NEXT STORY