ਗੈਜੇਟ ਡੈਸਕ- Lava ਨੇ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਨਵਾਂ ਹੈਂਡਸੈੱਟ ਲਾਂਚ ਕਰ ਦਿੱਤਾ ਹੈ, ਇਸ ਫੋਨ ਦਾ ਨਾਂ Lava Yuva Smart ਹੈ। ਇਸਦੀ ਕੀਮਤ 6,000 ਰੁਪਏ ਹੈ। ਇਸ ਫੋਨ 'ਚ 5000mAh ਦੀ ਬੈਟਰੀ, ਵੱਡੀ ਡਿਸਪਲੇਅ ਅਤੇ ਕਈ ਸ਼ਾਨਦਾਰ ਫੀਚਰਜ਼ ਮਿਲਣਗੇ। ਇਸ ਵਿਚ ਵਰਚੁਅਲ ਰੈਮ ਦਾ ਵੀ ਫੀਚਰ ਹੈ।
Lava Yuva Smart ਦੀ ਕੀਮਤ 6,000 ਰੁਪਏ ਰੱਖੀ ਗਈ ਹੈ। ਇਹ ਹੈਂਡਸੈੱਟ 3 ਰੰਗਾਂ- Glossy Blue, Glossy White ਅਤੇ Glossy Lavender 'ਚ ਆਉਂਦਾ ਹੈ। ਇਸਨੂੰ ਰਿਟੇਲ ਪਾਰਟਨਰ ਅਤੇ ਲਾਵਾ ਪੋਰਟਲ ਤੋਂ ਖਰੀਦਿਆ ਜਾ ਸਕਦਾ ਹੈ। ਇਹ ਇਕ Dual4G VoLTE ਹੈਂਡਸੈੱਟ ਹੈ।
ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ WhatsApp ਦਾ ਇਹ ਨੀਲਾ ਛੱਲਾ, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
Lava Yuva Smart ਦੇ ਫੀਚਰਜ਼
Lava Yuva Smart 'ਚ 6.75-inch HD+ ਡਿਸਪਲੇਅ ਦਿੱਤੀ ਗਈ ਹੈ, ਜੋ ਬਜਟ ਫੋਨ ਦੇ ਲਿਹਾਜ ਨਾਲ ਬਿਹਤਰ ਹੈ। ਇਸਦਾ ਆਸਪੈਕਟ ਰੇਸ਼ੀਓ 20:9 ਅਤੇ 60Hz ਦਾ ਰਿਫ੍ਰੈਸ਼ ਰੇਟਸ ਦਿੱਤਾ ਹੈ। ਇਸ ਵਿਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ।
ਫੋਨ 'ਚ UNISOC 9863A ਚਿਪਸੈੱਟ ਦਿੱਤਾ ਹੈ। ਇਸ ਵਿਚ 3 ਜੀ.ਬੀ. ਰੈਮ ਅਤੇ 3 ਜੀ.ਬੀ. ਵਰਚੁਅਲ ਰੈਮ ਦਿੱਤੀ ਹੈ। ਕੰਪਨੀ ਨੇ Android 14 Go Edition ਹੈ, ਜੋ ਖਾਸ ਕਰਕੇ ਬਜਟ ਫੋਨ ਲਈ ਤਿਆਰ ਕੀਤਾ ਗਿਆ ਹੈ। ਇਸ ਵਿਚ 4 ਜੀ.ਬੀ. ਇੰਟਰਨਲ ਸਟੋਰੇਜ ਮਿਲਦੀ ਹੈ, ਇਸਤੋਂ ਇਲਾਵਾ ਮਾਈਕ੍ਰੋ-ਐੱਸ.ਡੀ. ਕਾਰਡ ਲਗਾ ਸਕਦੇ ਹੋ।
ਫੋਨ 'ਚ ਡਿਊਲ ਕੈਮਰਾ ਸੈਂਸਰ ਹੈ। ਇਸ ਵਿਚ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਅਤੇ ਸੈਕੇਂਡਰੀ ਏ.ਆਈ. ਕੈਮਰਾ ਹੈ। ਇਸ ਵਿਚ LED Flash ਲਾਈਟ ਵੀ ਦਿੱਤੀ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਲਾਵਾ ਦੇ ਇਸ ਹੈਂਡਸੈੱਟ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸਦੇ ਨਾਲ 10 ਵਾਟ ਦਾ ਚਾਰਜਿੰਗ ਸਪੋਰਟ ਮਿਲਦਾ ਹੈ। ਇਸ ਵਿਚ ਯੂਜ਼ਰਜ਼ ਨੂੰ 3.5mm audio jack, FM Radio ਮਿਲਦਾ ਹੈ। ਇਹ ਇਕक Dual4G VoLTE ਫੋਨ ਹੈ। ਲਾਵਾ ਇਕ ਭਾਰਤੀ ਮੋਬਾਇਲ ਬ੍ਰਾਂਡ ਹੈ ਅਤੇ Lava Yuva ਸੀਰੀਜ਼ ਤਹਿਤ ਕਈ ਬਜਟ ਫੋਨ ਮੌਜੂਦ ਹਨ।
ਇਹ ਵੀ ਪੜ੍ਹੋ- ਆ ਗਿਆ AI Agent, ਚੁਟਕੀਆਂ 'ਚ ਹੋ ਜਾਵੇਗਾ ਤੁਹਾਡਾ ਕੰਮ
Apple Watch ਨੇ ਬਚਾਈ 1,000 ਫੁੱਟ ਤੋਂ ਡਿੱਗੇ ਦੋ ਵਿਅਕਤੀਆਂ ਦੀ ਜਾਨ, ਜਾਣੋ ਕਿਵੇਂ
NEXT STORY