ਮਹਾਕੁੰਭ ਨਗਰ/ਲਖਨਊ, (ਭਾਸ਼ਾ, ਨਾਸਿਰ)- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਪ੍ਰਯਾਗਰਾਜ ਮਹਾਕੁੰਭ ਪਹੁੰਚੇ ਅਤੇ ਸੰਤਾਂ ਦੇ ਮੰਤਰ ਉਚਾਰਣ ਦੌਰਾਨ ਸੰਗਮ ’ਚ ਪਵਿੱਤਰ ਡੁਬਕੀ ਲਗਾਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਉਨ੍ਹਾਂ ਨਾਲ ਸਨ। ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਨੇ ਸੰਗਮ ਵਿਖੇ ‘ਆਰਤੀ’ ਸਮੇਤ ਅਨੁਸ਼ਠਾਨਾਂ ’ਚ ਹਿੱਸਾ ਲਿਆ। ਯੋਗ ਗੁਰੂ ਰਾਮਦੇਵ ਵੀ ਮੌਜੂਦ ਸੰਤਾਂ ’ਚ ਸ਼ਾਮਲ ਸਨ। ਸੂਬਾ ਸਰਕਾਰ ਅਨੁਸਾਰ ਸੋਮਵਾਰ ਨੂੰ 1.18 ਕਰੋੜ ਤੋਂ ਵੱਧ ਲੋਕਾਂ ਨੇ ਮਹਾਕੁੰਭ ’ਚ ਪਵਿੱਤਰ ਇਸ਼ਨਾਨ ਕੀਤਾ। ਮੇਲੇ ਵਾਲੇ ਖੇਤਰ ’ਚ 10 ਲੱਖ ਤੋਂ ਵੱਧ ਕਲਪਵਾਸੀ ਆਏ ਹਨ।
ਮਹਾਕੁੰਭ ’ਚ ਵਿਦੇਸ਼ੀ ਕੁੜੀ ਨੇ ਦਿੱਲੀ ਦੇ ਯੋਗ ਗੁਰੂ ਨਾਲ ਕਰਵਾਇਆ ਵਿਆਹ
ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਮਹਾਕੁੰਭ ਪ੍ਰਯਾਗਰਾਜ ਦੇ ਸੰਗਮ ਸ਼ਹਿਰ ’ਚ ਜਾਰੀ ਹੈ। ਮਹਾਕੁੰਭ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ। ਯੂਨਾਨ ਦੀ ਕੁੜੀ ਪੇਨੇਲੋਪ ਅਤੇ ਭਾਰਤ ਤੋਂ ਸਿਧਾਰਥ ਸ਼ਿਵ ਖੰਨਾ ਦਾ ਵਿਆਹ ਪ੍ਰਯਾਗਰਾਜ ਮਹਾਕੁੰਭ ’ਚ ਹੋਇਆ। ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸੱਤ ਫੇਰੇ ਲਏ। ਸਾਧੂ ਅਤੇ ਸੰਤ ਬਰਾਤੀ ਬਣੇ ਅਤੇ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਯਤੀਂਦਰਾਨੰਦ ਗਿਰੀ ਨੇ ਕੰਨਿਆਦਾਨ ਕੀਤਾ।
44 ਸੋਧਾਂ ’ਤੇ ਚਰਚਾ ਪਿੱਛੋਂ ਵਕਫ਼ ਸੋਧ ਬਿੱਲ ਨੂੰ ਸਾਂਝੀ ਸੰਸਦੀ ਕਮੇਟੀ ਤੋਂ ਮਿਲੀ ਪ੍ਰਵਾਨਗੀ
NEXT STORY