ਨਵੀਂ ਦਿੱਲੀ (ਬਿਊਰੋ) : ਨਵੰਬਰ ਦਾ ਮਹੀਨਾ ਓਟੀਟੀ ਪਲੇਟਫਾਰਮ ਦੇ ਦਰਸ਼ਕਾਂ ਲਈ ਬੇਹੱਦ ਖ਼ਾਸ ਹੈ, ਕਿਉਂਕਿ ਸਾਲ ਦੇ 11ਵੇਂ ਮਹੀਨੇ 'ਚ ਕਈ ਅਹਿਮ ਅਤੇ ਦਿਲਚਸਪ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਿਭਿੰਨ ਓਟੀਟੀ ਪਲੇਟਫਾਰਮ 'ਤੇ ਆ ਰਹੀਆਂ ਹਨ। ਇਨ੍ਹਾਂ 'ਚ ਕਾਰਤਿਕ ਆਰਿਅਨ ਦੀ 'ਧਮਾਕਾ' ਅਤੇ ਕੇਕੇ ਮੇਨਨ ਦੀ ਵੈਬ ਸੀਰੀਜ਼ 'ਸਪੈਸ਼ਲ ਓਪਸ 1.5' ਹਨ। 12 ਨਵੰਬਰ ਨੂੰ ਡਿਜ਼ਨੀ+ਹੌਟਸਟਾਰ ਡਿਜ਼ਨੀ ਡੇਅ ਮਨਾ ਰਿਹਾ ਹੈ ਅਤੇ ਇਸ ਦਿਨ ਕਈ ਫ਼ਿਲਮਾਂ ਅਤੇ ਸ਼ੋਅ ਰਿਲੀਜ਼ ਕੀਤੇ ਜਾ ਰਹੇ ਹਨ। ਚੱਲੋ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਕਿਸ ਪਲੇਟਫਾਰਮ 'ਤੇ ਕਿਹੜੀ ਫ਼ਿਲਮ ਜਾਂ ਸੀਰੀਜ਼ ਇਸ ਮਹੀਨੇ ਆਵੇਗੀ।
ਦੇਖੋ ਪੂਰੀ ਲਿਸਟ
2 ਨਵੰਬਰ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਤਮਿਲ ਫ਼ਿਲਮ 'ਜੈ ਭੀਮ' ਰਿਲੀਜ਼ ਹੋ ਰਹੀ ਹੈ। ਇਹ ਫ਼ਿਲਮ ਹਿੰਦੀ ਅਤੇ ਤੇਲਗੂ 'ਚ ਵੀ ਪਲੇਟਫਾਰਮ 'ਤੇ ਸਟਰੀਮ ਕੀਤੀ ਜਾ ਰਹੀ ਹੈ। ਇਹ ਇਕ ਵਕੀਲ ਚੰਦਰੂ ਦੀ ਕਹਾਣੀ ਹੈ, ਜੋ ਪੀੜਤਾਂ ਲਈ ਨਿਆਂ ਦੀ ਲੜਾਈ ਲੜਦਾ ਹੈ। ਗਿਆਨਵੇਲ ਨਿਰਦੇਸ਼ਿਤ ਫ਼ਿਲਮ 'ਚ ਪ੍ਰਕਾਸ਼ ਰਾਜ, ਰਾਓ ਰਮੇਸ਼, ਰਾਜਿਸ਼ਾ ਵਿਜਯਨ, ਮਣਿਕੰਦਨ ਅਤੇ ਲਿਜੋ ਮੋਲ ਜੋਸ ਵੀ ਮੁੱਖ ਭੂਮਿਕਾਵਾਂ 'ਚ ਹਨ।
3 ਨਵੰਬਰ ਨੂੰ ਪ੍ਰਾਈਮ 'ਤੇ 'ਅੱਕੜ-ਬੱਕੜ ਰਫੂ ਚੱਕਰ' ਵੈੱਬ ਸੀਰੀਜ਼ ਰਿਲੀਜ਼ ਹੋਵੇਗੀ। ਇਹ ਨਿਰਮਾਤਾ ਨਿਰਦੇਸ਼ਕ ਰਾਜ ਕੌਸ਼ਲ ਦੀ ਆਖ਼ਰੀ ਸੀਰੀਜ਼ ਹੈ। ਇਸੀ ਸਾਲ ਜੂਨ 'ਚ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। 10 ਐਪੀਸੋਡ ਦੀ ਇਕ ਕ੍ਰਾਈਮ ਸੀਰੀਜ਼ 'ਚ ਵਿੱਕੀ ਅਰੋੜਾ ਲੀਡ ਰੋਲ 'ਚ ਨਜ਼ਰ ਆਉਣਗੇ।
5 ਨਵੰਬਰ ਨੂੰ ਨੈੱਟਫਲਿਕਸ 'ਤੇ 'ਮਿਨਾਕਸ਼ੀ ਸੁੰਦਰੇਸ਼ਵਰ' ਫ਼ਿਲਮ ਆਵੇਗੀ। ਇਸ ਫ਼ਿਲਮ 'ਚ ਸਾਨਿਆ ਮਲਹੋਤਰਾ ਅਤੇ ਅਭਿਮਨਿਊ ਦਸਾਨੀ ਮੁੱਖ ਕਿਰਦਾਰਾਂ 'ਚ ਹਨ। ਮਿਨਾਕਸ਼ੀ ਸੁੰਦਰੇਸ਼ਵਰ 'ਚ ਸਾਨਿਆ ਅਤੇ ਅਭਿਮਨਿਊ ਨਵ-ਵਿਆਹੁਤਾ ਜੋੜੇ ਦੇ ਕਿਰਦਾਰ 'ਚ ਹਨ।
5 ਨਵੰਬਰ ਨੂੰ ਹੀ ਸੋਨੀ ਲਿਵ 'ਤੇ 'ਟ੍ਰਿਸਟ ਵਿਦ ਡੈਸਟਿਨੀ ਐਂਥੋਲਾਜੀ' ਫ਼ਿਲਮ ਰਿਲੀਜ਼ ਹੋਵੇਗੀ, ਜਿਸ 'ਚ ਚਾਰ ਕਿਰਦਾਰਾਂ ਦੀਆਂ ਕਹਾਣੀਆਂ ਇਕੱਠੀਆਂ ਚੱਲਣਗੀਆਂ। ਇਨ੍ਹਾਂ ਕਹਾਣੀਆਂ ਦੀ ਅਗਵਾਈ ਇੰਡਸਟਰੀ ਬਿਹਤਰੀਨ ਐਕਟਰੈੱਸ ਆਸ਼ੀਸ਼ ਵਿਦਿਆਰਥੀ, ਜੈਦੀਪ ਅਹਲਾਵਤ, ਵਿਨੀਤ ਕੁਮਾਰ ਅਤੇ ਅਮਿਤ ਸਿਯਾਲ ਕਰਨਗੇ। ਇਹ ਚਾਰੋਂ ਕਿਰਦਾਰ ਆਪਣੀ ਡੈਸਟਿਨੀ ਭਾਵ ਆਪਣੀ ਕਿਸਮਤ ਨਾਲ ਜੂਝਦੇ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨਾਇਰ ਨੇ ਕੀਤਾ ਹੈ।
12 ਨਵੰਬਰ ਨੂੰ ਨੈੱਟਫਲਿਕਸ 'ਤੇ 'ਰੈੱਡ ਨੋਟਿਸ' ਰਿਲੀਜ਼ ਹੋਵੇਗੀ। ਇਹ ਅਮਰੀਕਨ ਐਕਸ਼ਨ ਕਾਮੇਡੀ ਫ਼ਿਲਮ ਹੈ, ਜਿਸ 'ਚ ਗੈਲ ਗੈਡਟ ਡਵੇਨ, ਜੌਨਸਨ ਅਤੇ ਰਾਯਨ ਰੇਨੋਲਡਸ ਜਿਹੇ ਕਲਾਕਾਰ ਮੁੱਖ ਭੂਮਿਕਾਵਾਂ 'ਚ ਦਿਸਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਰਾਸਨ ਮਾਰਸ਼ਨ ਥਰਬਰ ਨੇ ਕੀਤਾ ਹੈ।
12 ਨਵੰਬਰ ਨੂੰ ਦਿਨ ਕਾਫੀ ਸਪੈਸ਼ਲ ਹੈ। ਇਸ ਦਿਨ ਕੰਟੈਂਟ ਦਾ ਹੜ੍ਹ ਆਉਣ ਵਾਲਾ ਹੈ। ਡਿਜ਼ਨੀ+ਹੌਟਸਟਾਰ ਇਸ ਨੂੰ ਡਿਜ਼ਨੀ ਡੇਅ ਦੇ ਰੂਪ 'ਚ ਮਨਾ ਰਹੇ ਹਨ। ਇਸ ਦਿਨ ਦਰਸ਼ਕਾਂ ਲਈ ਕਈ ਸ਼ੋਅਜ਼ ਅਤੇ ਫ਼ਿਲਮਾਂ ਲਿਆ ਰਿਹਾ ਹੈ। ਇਸ 'ਚ ਕੇਕੇ ਮੇਨਨ ਸਟਾਰ ਵੈੱਬ ਸੀਰੀਜ਼ 'ਸਪੈਸ਼ਲ ਓਪਸ ਦਾ ਸਪਿਨ ਆਫ ਸਪੈਸ਼ਲ ਓਪਸ 1.5' ਸ਼ਾਮਿਲ ਹੈ, ਜਿਸ ਦਾ ਨਿਰਦੇਸ਼ਨ ਨੀਰਜ ਪਾਂਡੇ ਨੇ ਕੀਤਾ ਹੈ। ਇਸ ਤੋਂ ਇਲਾਵਾ ਹਾਲੀਵੁੱਡ ਫ਼ਿਲਮਾਂ 'ਸ਼ਾਂਗ ਸ਼ੀ ਐਂਡ ਦਿ ਲੈਜੰਡ ਆਫ ਦਿ ਟੈੱਨ ਰਿੰਗਸ' (Shang-Chi and The Legend of The Ten Rings) ਅਤੇ 'ਜੰਗਲ ਕਰੂਜ਼' ਸ਼ਾਮਲ ਹਨ।
18 ਨਵੰਬਰ ਨੂੰ ਐੱਮ. ਐਕਸ. ਪਲੇਅਰ 'ਤੇ ਵੈੱਬ ਸੀਰੀਜ਼ 'ਮਤਸਯ ਕਾਂਡ' ਰਿਲੀਜ਼ ਹੋ ਰਹੀ ਹੈ। ਇਸ ਸੀਰੀਜ਼ 'ਚ ਰਵੀ ਦੁਬੇ, ਰਵੀ ਕਿਸ਼ਨ, ਪੀਯੂਸ਼ ਮਿਸ਼ਰਾ, ਜੋਇਆ ਅਫਰੋਜ਼, ਮਧੁਰ ਮਿੱਤਲ, ਰਾਜੇਸ਼ ਸ਼ਰਮਾ ਅਤੇ ਨਵੇਦ ਅਸਲਮ ਅਹਿਮ ਕਿਰਦਾਰਾਂ ’ਚ ਦਿਸਣਗੇ। ਸੀਰੀਜ਼ ਦਾ ਨਿਰਦੇਸ਼ਨ ਅਜੈ ਭੂਯਾਨ ਨੇ ਕੀਤਾ ਹੈ। ਇਹ ਇਕ ਕਾਨ ਥਿ੍ਰਲਰ ਸੀਰੀਜ਼ ਹੈ।
19 ਨਵੰਬਰ ਨੂੰ ਪ੍ਰਾਈਮ 'ਤੇ 'ਦਿ ਵ੍ਹੀਲ ਆਫ ਟਾਈਮਜ਼' ਸੀਰੀਜ਼ ਰਿਲੀਜ਼ ਹੋ ਰਹੀ ਹੈ। ਇਹ ਇਕ ਫੈਂਟੇਸੀ, ਥ੍ਰੀਲਰ, ਏਪਿਕ ਸੀਰੀਜ਼ ਹੈ, ਜੋ ਅੰਗਰੇਜ਼ੀ ਦੇ ਨਾਲ ਹਿੰਦੀ, ਤਮਿਲ ਅਤੇ ਤੇਲਗੂ 'ਚ ਵੀ ਆਵੇਗੀ। ਇਹ ਇਸੀ ਨਾਮ ਤੋਂ ਆਈ ਇਕ ਨਾਵਲ ਸੀਰੀਜ਼ 'ਤੇ ਆਧਾਰਿਤ ਹੈ।
19 ਨਵੰਬਰ ਨੂੰ ਨੈੱਟਫਲਿੱਕਸ 'ਤੇ ਕਾਰਤਿਕ ਆਰਿਅਨ ਦੀ ਫ਼ਿਲਮ 'ਧਮਾਕਾ' ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਰਾਮ ਮਾਧਵਾਨੀ ਨੇ ਕੀਤਾ ਹੈ, ਜੋ ਸੋਨਮ ਕਪੂਰ ਨਾਲ ਨੀਰਜਾ ਜਿਹੀ ਫ਼ਿਲਮ ਬਣਾ ਚੁੱਕੇ ਹਨ। 'ਧਮਾਕਾ' 'ਚ ਕਾਰਤਿਕ ਆਰਿਅਨ ਇਕ ਟੀਵੀ ਐਂਕਰ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਗਿੱਪੀ ਗਰੇਵਾਲ ਤੇ ਨੀਰੂ ਬਾਜਵਾ 5 ਨਵੰਬਰ ਨੂੰ ਲਿਆ ਰਹੇ ਨੇ ਦੀਵਾਲੀ ਦਾ ਤੋਹਫ਼ਾ ‘ਪਾਣੀ ’ਚ ਮਧਾਣੀ’
NEXT STORY