ਮੁੰਬਈ (ਬਿਊਰੋ) : ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਹਰ ਦਿਨ ਕੁਝ ਨਵਾਂ, ਕੁਝ ਵੱਖਰਾ, ਕਈ ਵਾਰ ਡਰਾਉਣਾ ਅਤੇ ਕਈ ਵਾਰ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਕੋਰੋਨਾ ਨਾਲ ਲੜ ਰਹੀ ਇਕ ਲੜਕੀ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਲਵ ਯੂ ਜ਼ਿੰਦਾਗੀ' ਦੇ ਗੀਤ 'ਤੇ ਨੱਚਦੀ ਨਜ਼ਰ ਆਈ ਸੀ। ਉਸ ਦੇ ਇਸ ਸ਼ਾਨਦਾਰ ਜਜ਼ਬੇ ਨੂੰ ਵੇਖ ਸਾਰਿਆਂ ਨੇ ਸਲਾਮ ਕੀਤਾ ਪਰ ਹੁਣ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੋਵਿਡ-19 ਨੇ ਭਾਵਨਾ ਨਾਲ ਭਰੀ ਇਸ ਲੜਕੀ ਦਾ ਕਤਲ ਕਰ ਦਿੱਤਾ। ਹਸਪਤਾਲ 'ਚ ਉਸਦੀ ਮੌਤ ਹੋ ਗਈ।
ਉਥੇ ਹੀ ਅਦਾਕਾਰ ਸੋਨੂੰ ਸੂਦ ਨੇ ਵੀ ਉਸ ਲੜਕੀ ਦੇ ਦਿਹਾਂਤ 'ਤੇ ਸੋਗ ਜ਼ਾਹਿਰ ਕੀਤਾ ਹੈ। ਸੋਨੂੰ ਸੂਦ ਨੇ ਟਵੀਟ ਕਰਦਿਆਂ ਲਿਖਿਆ, 'ਬਹੁਤ ਦੁਖੀ .. ਕਦੇ ਨਹੀਂ ਸੋਚਿਆ ਸੀ ਕਿ ਉਹ ਦੁਬਾਰਾ ਆਪਣੇ ਪਰਿਵਾਰ ਨੂੰ ਨਹੀਂ ਵੇਖ ਸਕੇਗੀ। ਜ਼ਿੰਦਗੀ ਇੰਨੀ ਬੇਇਨਸਾਫੀ ਹੈ। ਇੱਥੇ ਬਹੁਤ ਸਾਰੀਆਂ ਜਾਨਾਂ ਸਨ, ਜੋ ਜਿਊਣ ਦੇ ਯੋਗ ਸਨ ਪਰ ਗੁਆਚ ਗਈਆਂ। ਸਾਡੀ ਜ਼ਿੰਦਗੀ ਕਿੰਨੀ ਸਧਾਰਣ ਹੈ, ਅਸੀਂ ਇਸ ਪੜਾਅ ਤੋਂ ਕਦੇ ਵੀ ਬਾਹਰ ਨਹੀਂ ਆ ਸਕਾਂਗੇ।'
ਦੱਸ ਦਈਏ ਕਿ ਇਸ ਲੜਕੀ ਦੀ ਵੀਡੀਓ ਟਵਿੱਟਰ 'ਤੇ ਸਾਂਝੀ ਕਰਨ ਵਾਲੇ ਡਾਕਟਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਟਵੀਟ ਕੀਤਾ- 'ਮੈਨੂੰ ਬਹੁਤ ਅਫ਼ਸੋਸ ਹੈ ਕਿ ਅਸੀਂ ਬਹਾਦਰ ਆਤਮਾ ਨੂੰ ਗੁਆ ਦਿੱਤਾ.. ॐ ਸ਼ਾਂਤੀ। ਕਿਰਪਾ ਕਰਕੇ ਪਰਿਵਾਰ ਅਤੇ ਬੱਚੇ ਉਸ ਦੀ ਆਤਮਾ ਨੂੰ ਸਾਂਤੀ ਮਿਲਣ ਦੀ ਪ੍ਰਾਰਥਨਾ ਕਰੋ।' ਇਸ ਤੋਂ ਪਹਿਲਾਂ 10 ਮਈ ਨੂੰ ਡਾਕਟਰ ਨੇ ਦੱਸਿਆ ਕਿ ਉਸ ਨੂੰ ਆਈ. ਸੀ. ਯੂ. ਬੈੱਡ ਮਿਲਿਆ ਹੈ ਪਰ ਸਥਿਤੀ ਸਥਿਰ ਨਹੀਂ ਹੈ। ਕ੍ਰਿਪਾ ਕਰਕੇ ਇਸ ਬਹਾਦਰ ਲੜਕੀ ਲਈ ਅਰਦਾਸਾਂ ਕਰੋ। ਕਈ ਵਾਰ ਮੈਂ ਮਜਬੂਰ ਮਹਿਸੂਸ ਕਰਦਾ ਹਾਂ।
ਦੱਸ ਦੇਈਏ ਕਿ ਦਿੱਲੀ 'ਚ ਹਸਪਤਾਲ 'ਚ ਭਰਤੀ ਇਕ 30 ਸਾਲਾ ਲੜਕੀ ਨੂੰ ਆਈ. ਸੀ. ਯੂ. 'ਚ ਬੈੱਡ ਨਹੀਂ ਮਿਲਿਆ, ਇਸ ਲਈ ਉਹ ਕੋਵਿਡ-19 ਵਿਰੁੱਧ 10 ਦਿਨਾਂ ਤੋਂ ਕੋਰੋਨਾ ਐਮਰਜੈਂਸੀ ਵਾਰਡ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਉਸ ਦਾ ਆਕਸੀਜਨ ਦਾ ਪੱਧਰ ਘੱਟ ਸੀ, ਉਸ ਪਲਾਜ਼ਮਾ ਦਿੱਤਾ ਗਿਆ ਸੀ। ਇਲਾਜ ਦੇ ਟੀਕੇ ਵੀ ਲਗਾਏ ਗਏ ਸਨ। ਹਾਲਾਂਕਿ ਉਸ ਦੇ ਫੇਫੜਿਆਂ 'ਚ ਕਾਫ਼ੀ ਸੰਕਰਮਣ (ਇਨਫੈਕਸ਼ਨ) ਸੀ ਅਤੇ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਸੀ। ਇਸ ਦੇ ਬਾਵਜੂਦ ਲੜਕੀ ਉਤਸੁਕ ਸੀ ਅਤੇ ਗਾਣਾ ਸੁਣ ਰਹੀ ਸੀ। ਇਸ ਵੀਡੀਓ ਨੂੰ ਬਹੁਤਿਆਂ ਨੇ ਪਸੰਦ ਕੀਤਾ ਅਤੇ ਲੜਕੀ ਦੇ ਜਨੂੰਨ ਦੀ ਪ੍ਰਸ਼ੰਸਾ ਕੀਤੀ ਪਰ ਹੁਣ ਉਹ ਇਸ ਦੁਨੀਆ 'ਚ ਨਹੀਂ ਹੈ।
ਦਿਲੀਪ ਕੁਮਾਰ ਦੀ ਫ਼ਿਲਮ ਦਾ ਸੀਨ ਸ਼ੇਅਰ ਕਰਕੇ ਦੁਖੀ ਹੋਏ ਧਰਮਿੰਦਰ, ਕਿਹਾ- 'ਜੋ 1952 'ਚ ਹੋ ਰਿਹਾ ਸੀ, ਉਹੀ ਅੱਜ...'
NEXT STORY