ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮਾਧੁਰੀ ਦੀਕਸ਼ਿਤ ਜਲਦੀ ਹੀ ਇੱਕ ਅਜਿਹੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਨਿਭਾਇਆ। ਉਹ ਜੀਓਹੌਟਸਟਾਰ ਦੀ ਬਹੁ-ਪ੍ਰਤੀਤਿਖਤ ਥ੍ਰਿਲਰ ਸੀਰੀਜ਼ 'ਮਿਸਿਜ਼ ਦੇਸ਼ਪਾਂਡੇ' ਵਿੱਚ ਇੱਕ ਸੀਰੀਅਲ ਕਿੱਲਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਜੀਓਹੌਟਸਟਾਰ ਨੇ ਇਸ ਸੀਰੀਜ਼ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾ, ਯਾਨੀ ਮਿਸਿਜ਼ ਦੇਸ਼ਪਾਂਡੇ ਦੇ ਰੂਪ ਵਿੱਚ ਦਿਖਾਈ ਦੇਵੇਗੀ। ਇਹ ਸੀਰੀਜ਼ 19 ਦਸੰਬਰ ਨੂੰ ਜੀਓਹੌਟਸਟਾਰ 'ਤੇ ਰਿਲੀਜ਼ ਹੋਵੇਗੀ।
ਸੀਰੀਜ਼ ਦਾ ਸ਼ਾਨਦਾਰ ਟੀਜ਼ਰ ਦਰਸ਼ਕਾਂ ਨੂੰ ਮਿਸਿਜ਼ ਦੇਸ਼ਪਾਂਡੇ ਦੀ ਦੁਨੀਆ ਦੀ ਇੱਕ ਚਿੰਤਾਜਨਕ ਝਲਕ ਦਿੰਦਾ ਹੈ। ਟੀਜ਼ਰ ਵਿੱਚ ਮਾਧੁਰੀ ਦੀਕਸ਼ਿਤ ਬਿਨਾਂ ਮੇਕਅੱਪ ਵਾਲੇ ਸਾਦੇ ਲੁੱਕ ਵਿੱਚ ਦਿਖਾਈ ਦਿੰਦੀ ਹੈ। ਉਹ ਬੜੀ ਹੀ ਸ਼ਾਂਤੀ ਨਾਲ ਸਬਜ਼ੀਆਂ ਕੱਟ ਰਹੀ ਹੁੰਦੀ ਹੈ, ਜਦੋਂ ਕਿ ਰੇਡੀਓ ਬੁਲੇਟਿਨ 'ਤੇ ਇੱਕ ਸੀਰੀਅਲ ਕਿੱਲਰ ਦੇ ਫਰਾਰ ਹੋਣ ਦੀ ਚਰਚਾ ਹੋ ਰਹੀ ਹੁੰਦੀ ਹੈ। ਇਸ ਸੀਰੀਜ਼ ਦਾ ਨਿਰਦੇਸ਼ਨ ਨਾਗੇਸ਼ ਕੁਕੂਨੂਰ ਨੇ ਕੀਤਾ ਹੈ। ਨਿਰਦੇਸ਼ਕ ਮੁਤਾਬਕ ਇਹ ਸੀਰੀਜ਼ ਬੜੇ ਧੀਰਜ ਅਤੇ ਸਟੀਕਤਾ ਨਾਲ ਸਸਪੈਂਸ ਪੈਦਾ ਕਰਦੀ ਹੈ ਅਤੇ ਇਸਦੀ ਕਹਾਣੀ ਖਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਦਰਸ਼ਕਾਂ ਦੇ ਮਨ ਵਿੱਚ ਬਣੀ ਰਹਿੰਦੀ ਹੈ। ਮਾਧੁਰੀ ਦੀਕਸ਼ਿਤ ਨੇ ਇਸ ਕਿਰਦਾਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮਿਸਿਜ਼ ਦੇਸ਼ਪਾਂਡੇ ਉਨ੍ਹਾਂ ਦੁਆਰਾ ਹੁਣ ਤੱਕ ਨਿਭਾਏ ਗਏ ਕਿਸੇ ਵੀ ਕਿਰਦਾਰ ਤੋਂ ਇੱਕਦਮ ਵੱਖਰਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕਿਰਦਾਰ ਇੱਕਦਮ 'ਰਾਅ' (ਕੱਚਾ) ਅਤੇ ਬਿਨਾਂ ਫਿਲਟਰ ਦਾ ਹੈ, ਜਿਸ ਵਿੱਚ ਉਹ ਗਲੈਮਰ ਬਿਲਕੁਲ ਨਹੀਂ ਹੈ ਜਿਸ ਨਾਲ ਦਰਸ਼ਕ ਆਮ ਤੌਰ 'ਤੇ ਉਨ੍ਹਾਂ ਨੂੰ ਜੋੜਦੇ ਹਨ।
ਮਾਧੁਰੀ ਨੇ ਕਿਹਾ, "ਇਹ ਮੇਰੀ ਹੁਣ ਤੱਕ ਦੀ ਸਭ ਤੋਂ ਗੁੰਝਲਦਾਰ ਭੂਮਿਕਾ ਹੈ। ਤੁਸੀਂ ਲਗਾਤਾਰ ਮਹਿਸੂਸ ਕਰਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ, ਜਦੋਂ ਤੱਕ ਤੁਸੀਂ ਨਾ ਜਾਣੋ"। ਉਨ੍ਹਾਂ ਅੱਗੇ ਕਿਹਾ ਕਿ ਇੰਨੇ ਸਾਰੇ ਗ੍ਰੇ ਸ਼ੇਡਜ਼ ਵਾਲੇ ਕਿਰਦਾਰ ਨੂੰ ਨਿਭਾਉਣਾ ਉਤਸ਼ਾਹਜਨਕ ਅਤੇ ਤਣਾਅਪੂਰਨ ਦੋਵੇਂ ਰਿਹਾ। ਉਨ੍ਹਾਂ ਨੂੰ ਦਰਸ਼ਕਾਂ ਦੁਆਰਾ ਆਪਣਾ ਇਹ ਨਵਾਂ ਰੂਪ ਦੇਖੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਨਿਰਦੇਸ਼ਕ ਨੇ ਸਿਰਫ਼ ਮਾਧੁਰੀ ਬਾਰੇ ਸੋਚਿਆ
ਨਿਰਦੇਸ਼ਕ ਨਾਗੇਸ਼ ਕੁਕੂਨੂਰ ਨੇ ਦੱਸਿਆ ਕਿ ਮਿਸਿਜ਼ ਦੇਸ਼ਪਾਂਡੇ ਉਨ੍ਹਾਂ ਲਈ ਇੱਕ ਬੇਹੱਦ ਦਿਲਚਸਪ ਅਤੇ ਸੁਖਦ ਅਨੁਭਵ ਰਿਹਾ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਸਕ੍ਰਿਪਟ ਲਿਖ ਰਹੇ ਸਨ, ਤਾਂ ਟਾਈਟਲ ਰੋਲ ਲਈ ਉਨ੍ਹਾਂ ਦੇ ਦਿਮਾਗ ਵਿੱਚ ਸਿਰਫ਼ ਮਾਧੁਰੀ ਦੀਕਸ਼ਿਤ ਦਾ ਹੀ ਨਾਮ ਆਇਆ ਸੀ। ਕੁਕੂਨੂਰ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਬਿਨਾਂ ਮੇਕਅੱਪ ਵਾਲਾ ਲੁੱਕ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਦਾ ਕਿਰਦਾਰ ਦਰਸ਼ਕਾਂ ਨੂੰ ਹਰ ਪਲ ਉਨ੍ਹਾਂ ਦੀ ਚਮਕਦਾਰ ਮੁਸਕਾਨ ਦੇ ਪਿੱਛੇ ਛਿਪੇ ਰਹੱਸਾਂ ਬਾਰੇ ਸੋਚਣ ਲਈ ਮਜਬੂਰ ਕਰੇਗਾ। ਉਨ੍ਹਾਂ ਨੇ ਕਿਹਾ, "ਇਹ ਰੋਲ ਉਨ੍ਹਾਂ ਦੇ ਕਰੀਅਰ ਲਈ ਇੱਕ ਬਿਲਕੁਲ ਵੱਖਰਾ ਅਤੇ ਵੱਡਾ ਬਦਲਾਅ ਹੈ ਅਤੇ ਮੈਂ ਯਕੀਨ ਦਿਲਾਉਂਦਾ ਹਾਂ ਕਿ ਦਰਸ਼ਕ ਉਨ੍ਹਾਂ ਦੇ ਅਦਾਕਾਰੀ ਨੂੰ ਦੇਖ ਕੇ ਹੈਰਾਨ ਰਹਿ ਜਾਣਗੇ"। ਇਹ ਸੀਰੀਜ਼ ਐਪਲੌਜ਼ ਐਂਟਰਟੇਨਮੈਂਟ ਦੁਆਰਾ ਕੁਕੂਨੂਰ ਮੂਵੀਜ਼ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਹ ਮੂਲ ਰੂਪ ਵਿੱਚ ਫ੍ਰੈਂਚ ਥ੍ਰਿਲਰ 'ਲਾ ਮਾਂਟੇ' ਦਾ ਰੂਪਾਂਤਰਣ ਹੈ, ਜਿਸਦਾ ਨਿਰਮਾਣ ਜੀਨ ਨੈਨਕ੍ਰਿਕ ਨੇ ਕੀਤਾ ਸੀ। ਸੀਰੀਜ਼ ਵਿੱਚ ਮਾਧੁਰੀ ਤੋਂ ਇਲਾਵਾ ਸਿਧਾਰਥ ਚੰਦੇਕਰ ਅਤੇ ਪ੍ਰਿਆਂਸ਼ੂ ਚੈਟਰਜੀ ਵੀ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
24 ਫੋਨ ਤੇ 12 ਸੋਨੇ ਦੀਆਂ ਚੇਨਾਂ...ਭਾਰਤ ਆਏ ਅਮਰੀਕੀ ਰੈਪਰ ਟ੍ਰੈਵਿਸ ਸਕਾਟ ਦੇ ਕੰਸਰਟ 'ਚ 18 ਲੱਖ ਰੁਪਏ ਤੋਂ ਵੱਧ ਦੀ ਚੋਰੀ
NEXT STORY