ਮੁੰਬਈ (ਬਿਊਰੋ) : ਸ਼੍ਰੀਆ ਸਰਨ, ਸ਼ਰਮਨ ਜੋਸ਼ੀ, ਸ਼ਾਨ ਤੇ ਪ੍ਰਕਾਸ਼ ਰਾਜ ਇਲਿਆਰਾਜਾ ਵੱਲੋਂ ਪੇਸ਼ ਇਕ ਬਹੁ-ਭਾਸ਼ਾਈ ਸੰਗੀਤਕ ਫ਼ਿਲਮ ‘ਮਿਊਜ਼ਿਕ ਸਕੂਲ’ ’ਚ ਇਕੱਠੇ ਨਜ਼ਰ ਆਉਣਗੇ, ਜੋ ਕਿ 12 ਮਈ, 2023 ਨੂੰ ਰਿਲੀਜ਼ ਹੋਣ ਵਾਲੀ ਹੈ। ਨਿਰਮਾਤਾਵਾਂ ਨੇ ਮਸ਼ਹੂਰ ਫ਼ਿਲਮ ਨਿਰਮਾਤਾ ਤੇ ਵਿਤਰਕ ਦਿਲ ਰਾਜੂ ਦੀ ਮੌਜੂਦਗੀ ’ਚ ਹੈਦਰਾਬਾਦ ’ਚ ਇਕ ਸਮਾਗਮ ਦੌਰਾਨ ਫ਼ਿਲਮ ਦੇ ਪਹਿਲਾ ਪੋਸਟਰ ਲਾਂਚ ਕੀਤਾ, ਜਿਸ ’ਚ ਸ਼੍ਰੀਆ ਸਰਨ ਤੇ ਕੁਝ ਬੱਚਿਆਂ ਗੋਆ ਦੇ ਸੁੰਦਰ ਸਥਾਨਾਂ ਵਿਚਾਲੇ ਡਰਾਈਵਿੰਗ ਕਰਦੇ ਹੋਏ ਦਿਖਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ
ਸੰਗੀਤ ਦੇ ਮਾਧਿਅਮ ਨਾਲ ਹਲਕੇ-ਫੁਲਕੇ ਤੇ ਮਨੋਰੰਜਕ ਦ੍ਰਿਸ਼ਟੀਕੋਣ ਨਾਲ ਸਕੂਲੀ ਬੱਚਿਆਂ ਦੁਆਰਾ ਸਹਿਨ ਕੀਤੇ ਗਏ ਅਕਾਦਮਿਕ ਦਬਾਅ ਦੇ ਗੰਭੀਰ ਵਿਸ਼ੇ ਨੂੰ ਦਰਸਾਉਂਦੇ ਹੋਏ ਫਿਲਮ ’ਚ ਕੁੱਲ 11 ਗਾਣੇ ਹਨ ਜੋ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਉਂਦੇ ਹਨ। ਗਿਆਰਾਂ ’ਚੋਂ ਤਿੰਨ ਗੀਤ ‘ਦਿ ਸਾਊਂਡ ਆਫ਼ ਮਿਊਜ਼ਿਕ’ ਦੇ ਹਨ, ਜਿਨ੍ਹਾਂ ਨੂੰ ਭਾਰਤੀ ਮਿਊਜ਼ਿਕਲ ’ਚ ਸੁੰਦਰਤਾ ਨਾਲ ਇਕੱਠਾ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ
ਸਿਨੇਮਾ ਲਈ ਇਕ ਪ੍ਰੇਰਨਾਦਾਇਕ ਜਨੂੰਨ ਨਾਲ ਇਕ ਆਈ. ਏ. ਐੱਸ. ਅਧਿਕਾਰੀ ਪਾਪਾਰਾਵ ਬਿਆਲਾ, ਜਿਨ੍ਹਾਂ ਨੇ ‘ਮਿਊਜ਼ਿਕਲ ਸਕੂਲ ’ ਨਾਲ ਲੇਖਕ ਤੇ ਨਿਰਦੇਸ਼ਕ ਵਜੋਂ ਆਪਣੀ ਸ਼ੁਰੂਆਤ ਕੀਤੀ ਹੈ ਦਾ ਕਹਿਣਾ ਹੈ ਕਿ ਮਾਪਿਆਂ, ਅਧਿਆਪਕਾਂ ਤੇ ਸਮਾਜ ਦੁਆਰਾ ਨੌਜਵਾਨ ਵਿਦਿਆਰਥੀਆਂ ’ਤੇ ਪ੍ਰਫਾਰਮੈਂਸ ਦਾ ਲਗਾਤਾਰ ਦਬਾਅ, ਜ਼ਿਆਦਾਤਰ ਬੱਚੇ ਦੇ ਵਿਕਾਸ ’ਚ ਮੁੱਖ ਰੁਕਾਵਟ ਬਣ ਜਾਂਦਾ ਹੈ। ਹਾਲਾਂਕਿ ਇਹ ਇਕ ਗੰਭੀਰ ਵਿਸ਼ਾ ਹੈ ਪਰ ਮੈਂ ਸੰਗੀਤਕ ਸਰੂਪ ਰਾਹੀਂ ਕਹਾਣੀ ਨੂੰ ਸੱਚਮੁੱਚ ਮਨੋਰੰਜਕ ਢੰਗ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਦੀ ਸ਼ਾਨਦਾਰ ਰੂਪ ਨੂੰ ਸਿਨੇਮੈਟੋਗ੍ਰਾਫਰ ਕਿਰਨ ਦੇਵਹੰਸ ਨੇ ਕੈਪਚਰ ਕੀਤਾ ਹੈ। ਖੂਬਸੂਰਤ ਡਾਂਸ ਐਡਮ ਮਰੇ, ਚਿੰਨੀ ਪ੍ਰਕਾਸ਼ ਤੇ ਰਾਜੂ ਸੁੰਦਰਮ ਦੁਆਰਾ ਕੋਰੀਓਗ੍ਰਾਫ ਕੀਤੇ ਗਏ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਪੰਜਾਬੀ ਫ਼ਿਲਮ ਇੰਡਸਟਰੀ ਦੀ ਹੋਈ ਬੱਲੇ-ਬੱਲੇ, ਸਮਾਜਿਕ ਮੁੱਦਿਆਂ 'ਤੇ ਫ਼ਿਲਮਾਂ ਦੇ ਨਿਰਮਾਣ ’ਤੇ ਜ਼ੋਰ
NEXT STORY