ਮੁੰਬਈ : ਪ੍ਰਯਾਗਰਾਜ ਮਹਾਕੁੰਭ ਦੇ ਮੇਲੇ ਵਿੱਚ ਮਾਲਾ ਅਤੇ ਮੋਤੀ ਵੇਚ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਮੋਨਾਲੀਸਾ ਭੋਸਲੇ ਦੀ ਜ਼ਿੰਦਗੀ ਨੇ ਅਜਿਹਾ ਮੋੜ ਲਿਆ ਹੈ, ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ। ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰਨ ਤੋਂ ਬਾਅਦ ਹੁਣ ਮੋਨਾਲੀਸਾ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਦਿ ਡਾਇਰੀ ਆਫ ਮਨੀਪੁਰ' ਰਾਹੀਂ ਵੱਡੇ ਪਰਦੇ 'ਤੇ ਕਦਮ ਰੱਖਣ ਜਾ ਰਹੀ ਹੈ।
ਪੋਸਟਰ ਵਿੱਚ ਦਿਖੀ 'ਗਾਉਂ ਕੀ ਛੋਰੀ' ਵਾਲੀ ਲੁੱਕ
ਹਾਲ ਹੀ ਵਿੱਚ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਆ ਹੈ। ਪੋਸਟਰ ਵਿੱਚ ਮੋਨਾਲੀਸਾ ਇੱਕ ਸਾਧਾਰਨ ਪੇਂਡੂ ਮੁਟਿਆਰ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। ਉਸ ਦੇ ਖੂਬਸੂਰਤ ਮੇਕਓਵਰ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ ਅਤੇ ਲੋਕ ਉਸ ਦੀ ਕਿਸਮਤ ਦੀ ਦਾਦ ਦੇ ਰਹੇ ਹਨ।
ਗੋਲੀ ਵਾਲੇ ਸੀਨ ਤੋਂ ਡਰ ਗਈ ਸੀ ਮੋਨਾਲੀਸਾ
ਫਿਲਮ ਦੀ ਸ਼ੂਟਿੰਗ ਦੇ ਪਹਿਲੇ ਦਿਨ ਦਾ ਤਜ਼ਰਬਾ ਸਾਂਝਾ ਕਰਦਿਆਂ ਮੋਨਾਲੀਸਾ ਨੇ ਦੱਸਿਆ ਕਿ ਉਹ ਇੱਕ ਗੋਲੀ ਚੱਲਣ ਵਾਲੇ ਸੀਨ ਦੌਰਾਨ ਬੁਰੀ ਤਰ੍ਹਾਂ ਡਰ ਗਈ ਸੀ। ਉਸ ਨੂੰ ਲੱਗਿਆ ਕਿ ਸ਼ਾਇਦ ਗੋਲੀ ਅਸਲੀ ਹੈ। ਫਿਲਮ ਦੇ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਮੋਨਾਲੀਸਾ ਨਾਲ ਮਜ਼ਾਕ ਕੀਤਾ ਸੀ ਕਿ ਗੋਲੀ ਸੱਚਮੁੱਚ ਲੱਗੇਗੀ, ਜਿਸ ਨੂੰ ਉਸ ਨੇ ਸੱਚ ਮੰਨ ਲਿਆ ਸੀ।
ਸੈਂਕੜੇ ਰੁਪਏ ਕਮਾਉਣ ਵਾਲੀ ਹੁਣ 1 ਕਰੋੜ ਦੀ ਕਾਰ 'ਚ ਸਵਾਰ
ਮੋਨਾਲੀਸਾ ਦਾ ਸਫ਼ਰ ਬੇਹੱਦ ਪ੍ਰੇਰਨਾਦਾਇਕ ਹੈ। ਪਿਛਲੇ ਸਾਲ ਤੱਕ ਉਹ ਮੇਲਿਆਂ ਵਿੱਚ ਮਾਲਾ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਈ ਸਿਰਫ਼ ਕੁਝ ਸੌ ਰੁਪਏ ਕਮਾਉਂਦੀ ਸੀ। ਪਰ ਅੱਜ ਉਹ ਇੱਕ ਆਲੀਸ਼ਾਨ ਕਾਰ ਵਿੱਚ ਘੁੰਮ ਰਹੀ ਹੈ, ਜਿਸ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਬ੍ਰਾਂਡ ਪ੍ਰਮੋਸ਼ਨ ਅਤੇ ਇਵੈਂਟਸ ਵਿੱਚ ਹਿੱਸਾ ਲੈਣ ਤੋਂ ਬਾਅਦ ਹੁਣ ਉਸ ਦਾ ਅਗਲਾ ਸੁਪਨਾ ਮੁੰਬਈ ਵਿੱਚ ਆਪਣਾ ਘਰ ਖਰੀਦਣਾ ਹੈ।
ਵਾਇਰਲ ਤਸਵੀਰ ਨੇ ਬਦਲੀ ਤਕਦੀਰ
ਮੋਨਾਲੀਸਾ ਇੱਕ ਛੋਟੇ ਜਿਹੇ ਘਰ ਵਿੱਚ ਪਲੀ-ਬੜੀ ਅਤੇ ਪਰਿਵਾਰ ਦੀ ਮਦਦ ਲਈ ਮੇਲਿਆਂ ਵਿੱਚ ਕੰਮ ਕਰਦੀ ਸੀ। ਇੱਕ ਦਿਨ ਕਿਸੇ ਨੇ ਉਸ ਦੀ ਸਾਦਗੀ ਅਤੇ ਮੁਸਕਾਨ ਵਾਲੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜਿਸ ਨੇ ਰਾਤੋ-ਰਾਤ ਉਸ ਨੂੰ ਸਟਾਰ ਬਣਾ ਦਿੱਤਾ।
ਸਪਨਾ ਚੌਧਰੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ; ਹੁਣ ਵਿਦੇਸ਼ ਜਾਣ ਦਾ ਰਸਤਾ ਹੋਇਆ ਸਾਫ਼
NEXT STORY