ਮੁੰਬਈ (ਬਿਊਰੋ) : ਸਾਊਥ ਦੇ ਮਸ਼ਹੂਰ ਅਦਾਕਾਰ ਮਹੇਸ਼ ਬਾਬੂ ਦੇ ਪਰਿਵਾਰ ਨਾਲ ਜੁੜੀ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਘਟਮਨਾਨੇਨੀ ਦਾ ਵੀ 80 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਕ੍ਰਿਸ਼ਨਾ ਨੂੰ ਸੋਮਵਾਰ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਹੈਦਰਾਬਾਦ ਦੇ ਕਾਂਟੀਨੈਂਟਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਅੱਜ ਸਵੇਰੇ ਯਾਨੀਕਿ ਮੰਗਲਵਾਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸ ਦੇਈਏ ਕਿ 28 ਸਤੰਬਰ ਨੂੰ ਮਹੇਸ਼ ਬਾਬੂ ਦੀ ਮਾਂ ਇੰਦਰਾ ਦੇਵੀ ਦਾ ਵੀ ਦਿਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’
ਤੇਲਗੂ ਸਿਨੇਮਾ ਦੇ ਵੱਡੇ ਅਭਿਨੇਤਾ ਸਨ ਮਹੇਸ਼ ਬਾਬੂ ਦੇ ਪਿਤਾ
ਦੱਸ ਦਈਏ ਕਿ ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਨੂੰ ਤੇਲਗੂ ਸਿਨੇਮਾ ਦੇ ਸਭ ਤੋਂ ਵੱਡੇ ਅਦਾਕਾਰਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੀਤਾ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਲਗਭਗ 350 ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੁਲਾ ਗੋਥਰਾਲੂ (1961), ਪਦਾਂਡੀ ਮੁੰਡੁਕੂ (1962), ਅਤੇ ਪਰਵੂ ਪ੍ਰਤਿਸ਼ਠਾ (1963) ਵਰਗੀਆਂ ਫ਼ਿਲਮਾਂ 'ਚ ਕੀਤੀ। ਉਨ੍ਹਾਂ ਨੂੰ ਬਾਅਦ 'ਚ ਤੈਨ ਮਨਸੁਲੁ (1965) 'ਚ ਇੱਕ ਮੁੱਖ ਅਦਾਕਾਰ ਵਜੋਂ ਕਾਸਟ ਕੀਤਾ ਗਿਆ ਸੀ। ਕ੍ਰਿਸ਼ਨਾ ਨੇ ਬਾਅਦ 'ਚ ਇੱਕ ਅਭਿਨੇਤਾ, ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਦੇ ਰੂਪ 'ਚ ਆਪਣੀ ਪਛਾਣ ਸਥਾਪਿਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ‘ਸਪੌਟੀਫਾਈ’ ’ਤੇ 100 ਮਿਲੀਅਨ ਤੋਂ ਵੱਧ ਵਾਰ ਸੁਣਿਆ ਗਿਆ ਸਿੱਧੂ ਮੂਸੇ ਵਾਲਾ ਦਾ ਗੀਤ ‘295’
ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕ੍ਰਿਸ਼ਨਾ ਘਟਮੋਨੀ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਵੀ ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਘਟਮੋਨੀ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ ਜਗਨ ਮੋਹਨ ਰੈੱਡੀ ਨੇ ਵੀ ਦਿੱਗਜ ਅਦਾਕਾਰ ਕ੍ਰਿਸ਼ਨਾ ਘਟਮੋਨੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਮਹੇਸ਼ ਬਾਬੂ ਦੇ ਪਿਤਾ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਸੋਗ 'ਚ ਛੱਡ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਤੇ ਸਾਰੀਆਂ ਮਸ਼ਹੂਰ ਹਸਤੀਆਂ ਨਮ ਅੱਖਾਂ ਨਾਲ ਤੇਲਗੂ ਸਿਨੇਮਾ ਦੇ ਦਿੱਗਜ ਸਿਤਾਰੇ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਅਰਜਨ ਢਿੱਲੋਂ ਵਲੋਂ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਜਲਦ ਹੀ ਰਿਲੀਜ਼ ਕਰਨਗੇ ਨਵੀਂ ਐਲਬਮ
NEXT STORY