ਮੁੰਬਈ- ਟੀ.ਵੀ. ਅਦਾਕਾਰਾ ਅਤੇ ਬਿੱਗ ਬੌਸ 13 ਫੇਮ ਅਦਾਕਾਰਾ ਮਾਹਿਰਾ ਸ਼ਰਮਾ ਦੀਆਂ ਕੁਝ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀਆਂ ਹਨ। ਜਿਸ 'ਚ ਉਹ ਆਪਣੇ ਹੱਥ ‘ਤੇ ਮਹਿੰਦੀ ਲਗਾਏ ਹੋਏ ਦਿਖਾਈ ਦੇ ਰਹੀ ਸੀ। ਛੋਟੇ ਪਰਦੇ ‘ਤੇ ਹਿੱਟ ਸ਼ੋਅਜ਼ 'ਚ ਕੰਮ ਕਰ ਚੁੱਕੀ ਮਾਹਿਰਾ ਸ਼ਰਮਾ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਇਹ ਅਦਾਕਾਰਾ ਇਸ ਸਮੇਂ ਭਾਰਤੀ ਕ੍ਰਿਕਟਰ ਮੁਹੰਮਦ ਸਿਰਾਜ ਨਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਨੇ ਆਪਣੇ ਹੱਥਾਂ ‘ਤੇ ਮਹਿੰਦੀ ਵਾਲੀਆਂ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਤੇ ਯੂਜ਼ਰਸ ਕ੍ਰਿਕਟਰ ਦਾ ਨਾਮ ਲੈ ਕੇ ਉਸ ਨੂੰ ਮਜ਼ਾਕ ਕਰ ਰਹੇ ਹਨ।
ਇਹ ਵੀ ਪੜ੍ਹੋ-ਪ੍ਰੇਮੀ ਤੋਂ ਮਿਲਿਆ ਧੋਖਾ ਤਾਂ ਮਸ਼ਹੂਰ ਡਾਂਸਰ ਨੇ ਕਰ ਲਈ ਖੁਦਕੁਸ਼ੀ
ਦਰਅਸਲ, ਮਾਹਿਰਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਹਿਰਾ ਦਾ ਟ੍ਰੈਡੀਸ਼ਨਲ ਲੁੱਕ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ। ਅਦਾਕਾਰਾ ਨੇ ਚਿੱਟੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਜਿਸ ਦੇ ਨਾਲ ਉਸ ਨੇ ਕਾਲੇ ਰੰਗ ਦਾ ਬੰਧੇਜ ਦੁਪੱਟਾ ਪਾਇਆ ਹੋਇਆ ਸੀ। ਮਾਹਿਰਾ ਨੇ ਖੁੱਲ੍ਹੇ ਵਾਲਾਂ, ਹਲਕੇ ਮੇਕਅੱਪ ਅਤੇ ਹੱਥਾਂ ‘ਤੇ ਕਾਲੀਆਂ ਚੂੜੀਆਂ ਨਾਲ ਆਪਣਾ ਲੁੱਕ ਪੂਰਾ ਕੀਤਾ। ਅਦਾਕਾਰਾ ਦੀ ਇਹ ਮਹਿੰਦੀ ਉਸ ਦੇ ਲੁੱਕ 'ਚ ਹੋਰ ਵੀ ਵਾਧਾ ਕਰ ਰਹੀ ਹੈ।
ਇਹ ਵੀ ਪੜ੍ਹੋ-ਮੁੜ ਸੁਰਖੀਆਂ ’ਚ ਗਾਇਕ ਦਿਲਜੀਤ ਦੋਸਾਂਝ ਦਾ ਸ਼ੋਅ, ਮਾਮਲਾ ਦਰਜ
ਇੱਕ ਤਸਵੀਰ 'ਚ ਮਾਹਿਰਾ ਆਪਣੀ ਮਹਿੰਦੀ ਵੀ ਦਿਖਾ ਰਹੀ ਸੀ। ਫੋਟੋਆਂ ਸਾਂਝੀਆਂ ਕਰਦੇ ਹੋਏ, ਅਦਾਕਾਰਾ ਨੇ ਕੈਪਸ਼ਨ 'ਚ ਇੱਕ ਚਿੱਟੀ ਬੱਤਖ ਅਤੇ ਫੁੱਲ ਦਾ ਇਮੋਜੀ ਬਣਾਇਆ ਅਤੇ ਓਮ ਲਿਖਿਆ। ਹੁਣ ਮਾਹਿਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਯੂਜ਼ਰਸ ਉਸ ਨੂੰ ਮਜ਼ਾਕ ਕਰ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ, ‘ਇਹ ਮਹਿੰਦੀ ਸਿਰਾਜ ਭਾਈ ਲਈ ਹੈ, ਠੀਕ ਹੈ ਨਾ?’ ਇੱਕ ਹੋਰ ਨੇ ਲਿਖਿਆ, ‘ਇਸੇ ਕਰਕੇ ਸਿਰਾਜ ਭਾਈ ਤੁਹਾਡੇ ਲਈ ਪਾਗਲ ਹਨ।’ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਮਾਹਿਰਾ ਦਾ ਹੁਣ ਕ੍ਰਿਕਟਰ ਮੁਹੰਮਦ ਸਿਰਾਜ ਨਾਲ ਅਫੇਅਰ ਚੱਲ ਰਿਹਾ ਹੈ। ਇਹ ਖ਼ਬਰਾਂ ਉਦੋਂ ਸ਼ੁਰੂ ਹੋਈਆਂ ਜਦੋਂ ਦੋਵਾਂ ਨੇ ਇੰਸਟਾਗ੍ਰਾਮ ‘ਤੇ ਇੱਕ ਦੂਜੇ ਨੂੰ ਫਾਲੋ ਕੀਤਾ। ਇਸ ਤੋਂ ਪਹਿਲਾਂ ਮਾਹਿਰਾ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ਵਿੱਚ ਪਾਪਰਾਜ਼ੀ ਸਿਰਾਜ ਦਾ ਨਾਮ ਲੈ ਕੇ ਅਦਾਕਾਰਾ ਤੋਂ ਸਵਾਲ ਕਰਦੇ ਦਿਖਾਈ ਦਿੱਤੇ ਅਤੇ ਮਾਹਿਰਾ ਸ਼ਰਮਾਉਂਦੀ ਹੋਈ ਦਿਖਾਈ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਸੁਰਖੀਆਂ ’ਚ ਗਾਇਕ ਦਿਲਜੀਤ ਦੋਸਾਂਝ ਦਾ ਸ਼ੋਅ, ਮਾਮਲਾ ਦਰਜ
NEXT STORY