ਮੁੰਬਈ (ਬਿਊਰੋ)– ਅਜੇ ਦੇਵਗਨ ਦੀ ਆਗਾਮੀ ਫ਼ਿਲਮ ‘ਮੈਦਾਨ’ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਫੁੱਟਬਾਲ ’ਤੇ ਆਧਾਰਿਤ ਇਸ ਫ਼ਿਲਮ ’ਚ ਅਜੇ ਦੇਵਗਨ ਤੋਂ ਇਲਾਵਾ ਪ੍ਰਿਆਮਨੀ ਤੇ ਗਜਰਾਜ ਰਾਓ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ ਹੋਣ ’ਤੇ ਭੜਕੇ ਲੋਕ
ਦੱਸ ਦੇਈਏ ਕਿ ਫ਼ਿਲਮ ’ਚ 1952 ਦੇ ਸਮਰ ਓਲੰਪਿਕਸ ਨੂੰ ਦਿਖਾਇਆ ਜਾਵੇਗਾ। ਫ਼ਿਲਮ ਦੀ ਕਹਾਣੀ 1952 ਤੋਂ 1962 ਦੇ ਵਿਚਾਲੇ ਹੋਣ ਵਾਲੀ ਹੈ, ਜੋ ਭਾਰਤ ਲਈ ਫੁੱਟਬਾਲ ਦਾ ਸੁਨਹਿਰੀ ਸਮਾਂ ਰਿਹਾ ਸੀ।
ਢੇਡ ਮਿੰਟ ਦਾ ਇਹ ਟੀਜ਼ਰ ਬੇਹੱਦ ਪ੍ਰਭਾਵਸ਼ਾਲੀ ਹੈ। ਅਜੇ ਦੇਵਗਨ ਦਾ ਇਕ ਜ਼ਬਰਦਸਤ ਡਾਇਲਾਗ ਤੇ ਅੱਖਾਂ ਨਾਲ ਕੀਤੀ ਅਦਾਕਾਰੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
‘ਮੈਦਾਨ’ ਫ਼ਿਲਮ ਨੂੰ ਅਮਿਤ ਰਵਿੰਦਰਨਾਥ ਸ਼ਰਮਾ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਪ੍ਰੋਡਿਊਸ ਜ਼ੀ ਸਟੂਡੀਓਜ਼, ਬੋਨੀ ਕਪੂਰ, ਅਕਾਸ਼ ਚਾਵਲਾ ਤੇ ਅਰੁਨਵਾ ਜੋਏ ਸੇਨਗੁਪਤਾ ਕਰ ਰਹੇ ਹਨ। ਫ਼ਿਲਮ ਨੂੰ ਏ. ਆਰ. ਰਹਿਮਾਨ ਨੇ ਸੰਗੀਤ ਦਿੱਤਾ ਹੈ, ਜੋ 23 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਦੀ ਕਮਾਈ ’ਚ ਆਈ ਗਿਰਾਵਟ, ਜਾਣੋ ਕਲੈਕਸ਼ਨ
NEXT STORY