ਮੁੰਬਈ (ਬਿਊਰੋ) - ‘ਮੈਂ ਅਟਲ ਹੂੰ’ ਦੇ ਟਰੇਲਰ ਨਾਲ ਦਰਸ਼ਕਾਂ ਦਾ ਉਤਸ਼ਾਹ 19 ਜਨਵਰੀ, 2024 ਨੂੰ ਅਟਲ ਬਿਹਾਰੀ ਵਾਜਪਾਈ ਦੀ ਯਾਤਰਾ ਨੂੰ ਦੇਖਣ ਲਈ ਪਹਿਲਾਂ ਹੀ ਇਕ ਕਦਮ ਅੱਗੇ ਹੈ। ਉਨ੍ਹਾਂ ਦੇ 99ਵੇਂ ਜਨਮਦਿਨ ਦਾ ਜਸ਼ਨ ਮਨਾਉਂਦੇ ਹੋਏ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਪਹਿਲਾ ਗੀਤ ‘ਦੇਸ਼ ਪਹਿਲੇ’ ਰਿਲੀਜ਼ ਕੀਤਾ ਹੈ। ਇਹ ਗੀਤ ਤੁਹਾਨੂੰ ਇਤਿਹਾਸ ਨੂੰ ਮੁੜ ਲਿਖਣ ਵਾਲੇ ਕਵੀ ਅਟਲ ਬਿਹਾਰੀ ਵਾਜਪਾਈ ਦੀ ਦੁਨੀਆਂ ’ਚ ਲੈ ਜਾਂਦਾ ਹੈ।
ਜੁਬਿਨ ਨੌਟਿਆਲ ਦੁਆਰਾ ਗਾਏ ਗਏ ਦਿਲ ਨੂੰ ਛੂਹਣ ਵਾਲੇ ਗੀਤ ਮਨੋਜ ਮੁਨਤਸ਼ਿਰ ਦੁਆਰਾ ਲਿਖੇ ਗਏ ਹਨ ਤੇ ਪਾਇਲ ਦੇਵ ਦੁਆਰਾ ਤਿਆਰ ਕੀਤੇ ਗਏ ਹਨ। ‘ਮੈਂ ਅਟਲ ਹੂੰ’ ’ਚ ਅਟਲ ਬਿਹਾਰੀ ਵਾਜਪਾਈ ਦੀ ਭੂਮਿਕਾ ’ਚ ਪੰਕਜ ਤ੍ਰਿਪਾਠੀ ਨੇ ਸਾਨੂੰ ਉਨ੍ਹਾਂ ਦੇ ਅਸਾਧਾਰਨ ਜੀਵਨ ਤੋਂ ਜਾਣੂ ਕਰਵਾਇਆ! ਪੁਰਸਕਾਰ ਜੇਤੂ ਨਿਰਦੇਸ਼ਕ ਰਵੀ ਜਾਧਵ ਦੁਆਰਾ ਨਿਰਦੇਸ਼ਿਤ ਤੇ ਰਿਸ਼ੀ ਵਿਰਮਾਨੀ ਤੇ ਰਵੀ ਜਾਧਵ ਦੁਆਰਾ ਲਿਖੀ ਗਈ, ‘ਮੈਂ ਅਟਲ ਹੂੰ’ ਭਾਨੁਸ਼ਾਲੀ ਸਟੂਡੀਓਜ਼ ਲਿਮਿਟੇਡ ਤੇ ਲੀਜੈਂਡ ਸਟੂਡੀਓਜ਼ ਦੁਆਰਾ ਨਿਰਮਿਤ ਹੈ। ਇਸ ਨੂੰ ਵਿਨੋਦ ਭਾਨੁਸ਼ਾਲੀ, ਸੰਦੀਪ ਸਿੰਘ ਤੇ ਕਮਲੇਸ਼ ਭਾਨੁਸ਼ਾਲੀ ਦੁਆਰਾ ਪੇਸ਼ ਕੀਤਾ ਗਿਆ ਹੈ। ਇਹ ਫਿਲਮ 19 ਜਨਵਰੀ 2024 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁਨੱਵਰ ਦੀ ਸਾਬਕਾ ਪ੍ਰੇਮਿਕਾ ਨਾਜ਼ੀਲਾ ਨੇ ਆਇਸ਼ਾ ਨੂੰ ਬਣਾਇਆ ਨਿਸ਼ਾਨਾ! ਪੋਸਟ ਨੇ ਸੋਸ਼ਲ ਮੀਡੀਆ ’ਤੇ ਮਚਾਈ ਹਲਚਲ
NEXT STORY