ਮੁੰਬਈ (ਬਿਊਰੋ)– ਲੰਬੇ ਇੰਤਜ਼ਾਰ ਨੂੰ ਖ਼ਤਮ ਕਰਨ ਦੇ ਨਾਲ ਉਤਸ਼ਾਹ ਨੂੰ ਵਧਾਉਂਦਿਆਂ ਪ੍ਰੋਡਿਊਸਰ ਤੇ ਸੁਪਰਸਟਾਰ ਮਹੇਸ਼ ਬਾਬੂ ਤੇ ਅਦਾਕਾਰ ਅਦਿਵੀ ਸ਼ੇਸ਼, ਸਾਈ ਮਾਂਜਰੇਕਰ ਤੇ ਡਾਇਰੈਕਟਰ ਸ਼ਸ਼ੀ ਕਿਰਨ ਟਿੱਕਾ ਨੇ ਆਪਣੀ ਹਾਜ਼ਰੀ ’ਚ ਹੈਦਰਾਬਾਦ ’ਚ ਗ੍ਰੈਂਡ ਈਵੈਂਟ ਦੌਰਾਨ ਸਾਲ ਦੀ ਮਚ ਅਵੇਟਿਡ ਫ਼ਿਲਮਾਂ ’ਚੋਂ ਇਕ ‘ਮੇਜਰ’ ਦਾ ਟਰੇਲਰ ਲਾਂਚ ਕੀਤਾ।
ਇਮੋਸ਼ਨਜ਼ ਨਾਲ ਭਰੇ ਆਕਰਸ਼ਿਤ ਕਰਨ ਵਾਲੇ ਟਰੇਲਰ ’ਚ ਮੇਜਰ ਸੰਦੀਪ ਉਨੀਕ੍ਰਿਸ਼ਣਨ ਦੀ ਬਚਪਨ ਤੋਂ ਲੈ ਕੇ 26/11 ਦੇ ਦੁਖਦ ਮੁੰਬਈ ਹਮਲਿਆਂ ਤੱਕ ਦੀ ਪ੍ਰੇਰਣਾਦਾਇਕ ਯਾਤਰਾ ਦੀ ਝਲਕ ਦਰਸ਼ਕਾਂ ਅੱਗੇ ਪੇਸ਼ ਕੀਤੀ ਹੈ, ਜਿਥੇ ਉਨ੍ਹਾਂ ਨੇ ਤਾਜ ਮਹਿਲ ਪੈਲੇਸ ਹੋਟਲ ’ਚ ਦੇਸ਼ ਲਈ ਸਭ ਕੁਝ ਕੁਰਬਾਨ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਰਿਪੋਰਟਰ ਨੇ ਪੁੱਛਿਆ ‘ਪ੍ਰਿਥਵੀਰਾਜ’ ਦਾ ਜਨਮ ਸਥਾਨ, ਅੱਗੋਂ ਮਿਲਿਆ ਇਹ ਜਵਾਬ
ਉਨ੍ਹਾਂ ਦੇ ਕੰਮਾਂ ਨਾਲ ਹੋਟਲ ’ਚ 100 ਤੋਂ ਜ਼ਿਆਦਾ ਮਹਿਮਾਨਾਂ ਦੀ ਜਾਨ ਬਚਾਉਣ ’ਚ ਕਾਮਯਾਬੀ ਹਾਸਲ ਕੀਤੀ ਗਈ ਸੀ। ਅਜਿਹੇ ’ਚ ਜਿਸ ਜੋਸ਼ ਦੇ ਨਾਲ ਸੰਦੀਪ ਉਨੀਕ੍ਰਿਸ਼ਣਨ ਰਹਿੰਦੇ ਸਨ, ਉਸ ਦਾ ਜਸ਼ਨ ਮਨਾਉਂਦਿਆਂ ‘ਮੇਜਰ’ ਦੇਸ਼ ’ਤੇ ਅੱਤਵਾਦੀ ਹਮਲਿਆਂ ਦੇ ਪਿੱਛੇ ਦੀ ਕਹਾਣੀ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਦੇ ਜੀਵਨ ਨੂੰ ਸ਼ਰਧਾਂਜਲੀ ਦਿੰਦਾ ਹੈ।
ਸਲਮਾਨ ਖ਼ਾਨ ਨੇ ਟਵੀਟ ਕਰਕੇ ਫ਼ਿਲਮ ਦਾ ਟਰੇਲਰ ਲਾਂਚ ਹੋਣ ’ਤੇ ਖ਼ੁਸ਼ੀ ਜਤਾਈ। ਉਨ੍ਹਾਂ ਨੇ ਟੀਮ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਫ਼ਿਲਮ ਨੂੰ ਮਹੇਸ਼ ਬਾਬੂ ਦੀ ਜੀ. ਐੱਮ. ਬੀ. ਐਂਟਰਟੇਨਮੈਂਟ ਤੇ ਏ. ਪਲੱਸ ਐੱਸ. ਮੂਵੀਜ਼ ਦੇ ਸਹਿਯੋਗ ਨਾਲ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨਜ਼ ਨੇ ਪ੍ਰੋਡਿਊਸ ਕੀਤਾ ਹੈ।
ਡਾਇਰੈਕਸ਼ਨ ਸ਼ਸ਼ੀ ਕਿਰਨ ਟਿੱਕਾ ਨੇ ਕੀਤਾ ਹੈ। ਅਦਿਵੀ ਸ਼ੇਸ਼ ਦੇ ਨਾਲ ਸ਼ੋਭਿਤਾ ਧੂਲੀਪਾਲਾ, ਸਾਈ ਮਾਂਜਰੇਕਰ, ਪ੍ਰਕਾਸ਼ ਰਾਜ, ਰੇਵਤੀ ਤੇ ਮੁਰਲੀ ਸ਼ਰਮਾ ਜਿਹੇ ਸਿਤਾਰੇ ਜ਼ਬਰਦਸਤ ਅਦਾਕਾਰੀ ਦਾ ਪ੍ਰਦਰਸ਼ਨ ਕਰਦੇ ਦਿਖਾਈ ਦੇਣ ਵਾਲੇ ਹਨ। 3 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਦਰਸ਼ਕ ਹਿੰਦੀ, ਤੇਲਗੂ ਤੇ ਮਲਿਆਲਮ ’ਚ ਦੇਖ ਸਕਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਹ ਡੈਬਿਊ ਮੇਰੇ ਲਈ ਕਿਸੇ ਸੁਫ਼ਨੇ ਦੇ ਸੱਚ ਹੋਣ ਵਰਗਾ ਹੈ : ਮਾਨੁਸ਼ੀ ਛਿੱਲਰ
NEXT STORY