ਮੁੰਬਈ (ਬਿਊਰੋ) - ਇਕ ਮਸ਼ਹੂਰ ਟੀ. ਵੀ. ਅਦਾਕਾਰਾ ਵੱਲੋਂ ਕੁੜੀ ਨਾਲ ਹੀ ਵਿਆਹ ਕਰਵਾ ਲਿਆ ਗਿਆ। ਮਾਮਲਾ ਉਦੋਂ ਚਰਚਾ 'ਚ ਆਇਆ ਜਦੋਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਦੋਵਾਂ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।

ਕੁਝ ਪਰਿਵਾਰਕ ਮੈਂਬਰਾਂ ਨੇ ਜਤਾਇਆ ਇਤਰਾਜ਼
ਹਾਲਾਂਕਿ ਕੁਝ ਪਰਿਵਾਰਕ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਕੁਝ ਕ ਵਿਆਹ 'ਚ ਖੁਸ਼ੀ-ਖੁਸ਼ੀ ਸ਼ਾਮਲ ਹੋਏ ਸਨ। ਦੋਵਾਂ ਵੱਲੋਂ ਇਕੱਠੇ ਰਹਿਣ ਦਾ ਫੈਸਲਾ 4 ਸਾਲ ਪਹਿਲਾਂ ਲਿਆ ਗਿਆ ਸੀ। ਅੰਜੂ ਸ਼ਰਮਾ ਪਤੀ ਦੇ ਸਾਰੇ ਫਰਜ਼ ਨਿਭਾ ਰਹੀ ਹੈ ਜਦੋਂ ਕਿ ਕਵਿਤਾ ਟੱਪੂ ਨਿਭਾ ਪਤਨੀ ਵਾਲੇ ਫਰਜ ਨਿਭਾ ਰਹੀ ਹੈ।

ਅੰਜੂ ਸ਼ਰਮਾ ਮੁਤਾਬਕ, ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਭੈਣ ਦਾ ਵਿਆਹ ਹੋ ਚੁੱਕਾ ਹੈ। ਅੰਜੂ ਦੇ ਜੀਜੇ ਨੇ ਵਿਆਹ 'ਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਅਤ ਉਥੇ ਹੀ ਕਵਿਤਾ ਟੱਪੂ ਦੀ ਮਾਂ ਨੇ ਵਿਆਹ 'ਚ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਉਸ ਦੇ ਪਿਤਾ ਤੇ ਭਰਾ ਵਿਆਹ 'ਚ ਸ਼ਾਮਲ ਹੋਏ ਸਨ।

ਕੌਣ ਹੈ ਅੰਜੂ ਸ਼ਰਮਾ?
ਅੰਜੂ ਸ਼ਰਮਾ ਇਕ ਟੀਵੀ ਕਲਾਕਾਰ ਹੈ। ਕੋਵਿਡ ਦੌਰਾਨ ਸ਼ੂਟਿੰਗ 'ਚ ਦੋਹਾਂ ਦੀ ਮੁਲਾਕਾਤ ਹੋਈ ਸੀ। ਕਵਿਤਾ ਨੂੰ ਉਥੇ ਮੇਕਅੱਪ ਆਰਟਿਸਟ ਵਜੋਂ ਬੁਲਾਇਆ ਜਾਂਦਾ ਸੀ। ਇਸ ਦੌਰਾਨ ਕਵਿਤਾ ਤੇ ਅੰਜੂ ਨੇ 40 ਦਿਨ ਇਕੱਠੇ ਬਿਤਾਏ ਤੇ ਰਿਸ਼ਤੇ ਦੀ ਸ਼ੁਰੂਆਤ 4 ਸਾਲ ਪਹਿਲਾਂ ਕੀਤੀ। ਹਾਲ ਹੀ 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝੀਆਂ ਹਨ।

ਜਲਦ ਬੱਚੇ ਨੂੰ ਲੈਣਗੀਆਂ ਗੋਦ
ਦੋਵੇਂ ਟਰੋਲ ਹੋਣ ਦੇ ਬਾਅਦ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਦੋਵਾਂ ਨੇ ਬੱਚੇ ਨੂੰ ਵੀ ਗੋਦ ਲੈਣ ਦਾ ਪਲਾਨ ਬਣਾਇਆ ਹੋਇਆ ਹੈ। ਉਨ੍ਹਾਂ ਵੱਲੋਂ ਅਨਾਥ ਆਸ਼ਰਮਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।


ਅਨੰਤ ਅੰਬਾਨੀ ਆਪਣੇ ਵਿਆਹ ਦਾ ਸੱਦਾ ਦੇਣ ਪੁੱਜੇ ਅਦਾਕਾਰ ਅਜੇ ਦੇਵਗਨ ਦੇ ਘਰ
NEXT STORY