ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮੰਦਿਰਾ ਬੇਦੀ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਮੁਸ਼ਕਲ ਪੜਾਅ ਵਿੱਚੋਂ ਲੰਘ ਰਹੀ ਹੈ। ਹਾਲ ਹੀ ਵਿਚ ਉਸ ਦੇ ਪਤੀ ਅਤੇ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਰਾਜ ਕੌਸ਼ਲ ਦਾ ਦਿਹਾਂਤ ਹੋ ਗਿਆ ਹੈ। ਉਸ ਦੇ ਅਚਾਨਕ ਦਿਹਾਂਤ ਤੋਂ ਹਰ ਕੋਈ ਹੈਰਾਨ ਹੈ। ਫ਼ਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰਾਜ ਕੌਸ਼ਲ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜਤਾਇਆ।
ਹੁਣ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੰਦਿਰਾ ਬੇਦੀ ਨੇ ਸੋਸ਼ਲ ਮੀਡੀਆ 'ਤੇ ਇਕ ਵੱਖਰਾ ਫ਼ੈਸਲਾ ਲਿਆ ਹੈ। ਮੰਦਿਰਾ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਡੀਪੀ ਬਦਲ ਦਿੱਤੀ ਹੈ। ਉਸਨੇ ਸੋਸ਼ਲ ਮੀਡੀਆ 'ਤੇ ਬਿਨਾਂ ਕੁਝ ਲਿਖੇ ਆਪਣੇ ਪਤੀ ਦੀ ਮੌਤ 'ਤੇ ਦੁੱਖ ਜਤਾਇਆ ਹੈ। ਮੰਦਿਰਾ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਡੀਪੀ ਨੂੰ ਬਲੈਕਮਾਰਕ ਕੀਤਾ ਹੈ।
ਜ਼ਾਹਰ ਹੈ ਕਿ ਮੰਦਿਰਾ ਬੇਦੀ ਨੇ ਸੋਸ਼ਲ ਮੀਡੀਆ 'ਤੇ ਕਾਲਾ ਨਿਸ਼ਾਨ ਡੀਪੀ ਲਗਾ ਕੇ ਪਤੀ ਰਾਜ ਕੌਸ਼ਲ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਰਾਜ ਕੌਸ਼ਲ ਦੀ 30 ਜੂਨ ਦੀ ਸਵੇਰ ਨੂੰ ਮੌਤ ਹੋ ਗਈ। ਇਸ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਰਾਜ ਕੌਸ਼ਲ ਦੀ ਅਚਾਨਕ ਹੋਈ ਮੌਤ 'ਤੇ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਿਆ। ਰਾਜ ਕੌਸ਼ਲ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਅਤੇ ਜਿਸਨੇ ਵੀ ਸੁਣਿਆ ਹਰ ਕੋਈ ਹੈਰਾਨ ਰਹਿ ਗਿਆ। ਰਾਜ ਕੌਸ਼ਲ ਨੇ 30 ਜੂਨ ਦੀ ਸਵੇਰ ਸਾਢੇ ਚਾਰ ਵਜੇ ਆਖਰੀ ਸਾਹ ਲਿਆ ਅਤੇ ਇਸ ਦੁਨੀਆਂ ਤੋਂ ਸਦਾ ਲਈ ਚਲੇ ਗਏ।
ਰਾਜ ਕੌਸ਼ਲ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਮੰਦਿਰਾ ਬੇਦੀ ਆਪਣੇ ਪਤੀ ਦੀ ਅਰਥੀ ਨੂੰ ਮੋਢਾ ਦਿੰਦੀ ਦਿਖਾਈ ਦਿੱਤੀ। ਇਸ ਨੂੰ ਵੇਖਦੇ ਹੋਏ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ। ਬਹੁਤ ਸਾਰੇ ਲੋਕਾਂ ਨੇ ਇਸ ਲਈ ਮੰਦਿਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਗਾਇਕਾ ਸੋਨਾ ਮਹਾਪਾਤਰਾ ਨੇ ਮੰਦਿਰਾ ਦਾ ਸਮਰਥਨ ਕੀਤਾ ਹੈ। ਦਰਅਸਲ ਮੰਦਿਰਾ ਬੇਟੀ ਨੇ ਸਟੀਰੀਓਟਾਈਪ ਨੂੰ ਤੋੜਦਿਆਂ ਆਪਣੇ ਪਤੀ ਰਾਜ ਕੌਸ਼ਲ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਇਲਾਵਾ ਲੋਕਾਂ ਨੇ ਉਸ ਦੇ ਕੱਪੜਿਆਂ ਬਾਰੇ ਵੀ ਕਈ ਟਿੱਪਣੀਆਂ ਕੀਤੀਆਂ। ਮੰਦਿਰਾ ਬੇਦੀ ਦੇ ਪਤੀ ਦੀ ਮੌਤ ਤੋਂ ਬਾਅਦ ਲੋਕ ਉਸਨੂੰ ਟੀ-ਸ਼ਰਟ ਅਤੇ ਜੀਨਸ ਪਾਏ ਦੇਖ ਕੇ ਹੈਰਾਨ ਰਹਿ ਗਏ। ਜਿਸ ਕਾਰਨ ਲੋਕਾਂ ਨੇ ਉਸਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਕਾਰਤਿਕ ਆਰਯਨ ਦੀ 'ਸੱਤਿਆਨਾਰਾਇਣ ਕੀ ਕਥਾ' ਦਾ ਬਦਲਿਆ ਜਾਵੇਗਾ ਨਾਂ, ਫ਼ਿਲਮ ਦੇ ਨਿਰਦੇਸ਼ਨ ਦੇ ਦੱਸਿਆ ਕਾਰਨ
NEXT STORY