ਐਂਟਰਟੇਨਮੈਂਟ ਡੈਸਕ- 'ਜਗਬਾਣੀ' ਨਾਲ ਇੱਕ ਖਾਸ ਇੰਟਰਵਿਊ ਦੌਰਾਨ, ਜਿੱਥੇ ਗਾਇਕ ਮਨਕੀਰਤ ਔਲਖ ਨੇ ਆਪਣੇ ਹੜ੍ਹ ਰਾਹਤ ਕਾਰਜਾਂ ਅਤੇ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉੱਥੇ ਹੀ ਉਨ੍ਹਾਂ ਨੇ ਮਸ਼ਹੂਰ ਗਾਇਕ ਕਰਨ ਔਜਲਾ ਦੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਵੀ ਕੀਤੀ।
ਇਹ ਵੀ ਪੜ੍ਹੋ : ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, 100 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
ਕਰਨ ਨੇ ਬਹੁਤ ਮਿਹਨਤ ਅਤੇ ਸਟਰਗਲ ਕੀਤੀ
ਮਨਕੀਰਤ ਔਲਖ ਨੇ ਕਰਨ ਔਜਲਾ ਦੇ ਸਫ਼ਰ ਬਾਰੇ ਬਹੁਤ ਹੀ ਸਕਾਰਾਤਮਕ ਢੰਗ ਨਾਲ ਗੱਲ ਕੀਤੀ। ਮਨਕੀਰਤ ਨੇ ਦੱਸਿਆ ਕਿ ਖੁਲਾਸਾ ਕੀਤਾ ਕਿ ਕਰਨ ਔਜਲਾ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਰਨ ਕਿਸੇ ਸਮੇਂ ਸੁੱਖ ਸੰਘੇੜੇ ਦੀ ਟੀਮ ਵਿਚ ਲਾਈਟਾਂ ਚੁੱਕਦਾ ਹੁੰਦਾ ਸੀ। ਮਨਕੀਰਤ ਨੇ ਕਰਨ ਔਜਲਾ ਦੇ ਨਿੱਜੀ ਦੁੱਖਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸਦੇ ਮਾਤਾ-ਪਿਤਾ ਵੀ ਇਸ ਦੁਨੀਆ ਵਿੱਚ ਨਹੀਂ ਹਨ, ਜੋ ਕਿ ਬਹੁਤ ਦੁੱਖ ਦੀ ਗੱਲ ਹੈ।
ਇਹ ਵੀ ਪੜ੍ਹੋ: ਅੱਜ ED ਦੇ ਸਾਹਮਣੇ ਪੇਸ਼ ਹੋਣਗੇ ਅਦਾਕਾਰ ਸੋਨੂੰ ਸੂਦ
ਸਫਲਤਾ 'ਤੇ ਖੁਸ਼ੀ
ਮਨਕੀਰਤ ਨੇ ਕਿਹਾ ਕਿ ਇੰਨੀ ਮਿਹਨਤ ਤੋਂ ਬਾਅਦ ਅੱਜ ਕਰਨ ਔਜਲਾ ਦੀ ਸਫਲਤਾ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਕ ਵਾਰ ਮੇਰੇ ਚਚੇਰੇ ਭਰਾ ਨੇ ਮੈਨੂੰ ਕਿਹਾ ਸੀ ਕਿ ਕਰਨ ਔਜਲਾ ਬਹੁਤ ਅੱਗੇ ਤੱਕ ਜਾਏਗਾ ਅਤੇ ਇਹ ਗੱਲ ਸੱਚ ਵੀ ਸਾਬਤ ਹੋਈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਨੇ ਵੱਢ ਲਈਆਂ ਆਪਣੀਆਂ ਨਸਾਂ, ਮਸਾਂ ਬਚੀ ਜਾਨ, ਤਸਵੀਰਾਂ ਆਈਆਂ ਸਾਹਮਣੇ
ਨਿੱਜੀ ਰਿਸ਼ਤੇ 'ਤੇ ਵੀ ਕੀਤੀ ਗੱਲ
ਆਪਣੇ ਅਤੇ ਕਰਨ ਔਜਲਾ ਦੇ ਰਿਸ਼ਤੇ ਬਾਰੇ ਗੱਲ ਕਰਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਉਨ੍ਹਾਂ ਦਾ ਕਰਨ ਨਾਲ ਵਧੀਆ ਪਿਆਰ ਹੈ। ਉਨ੍ਹਾਂ ਕਿਹਾ ਕਿ ਕਰਨ ਔਜਲਾ ਵਧੀਆ ਕੰਮ ਕਰ ਰਿਹਾ ਹੈ ਅਤੇ ਉਹ ਇੱਕ ਚੰਗਾ ਮੁੰਡਾ ਹੈ। ਮਨਕੀਰਤ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਹ ਇੰਡਸਟਰੀ ਵਿੱਚ ਮੁਕਾਬਲੇਬਾਜ਼ੀ ਦੇ ਬਾਵਜੂਦ ਆਪਣੇ ਸਾਥੀ ਕਲਾਕਾਰਾਂ ਦੀ ਮਿਹਨਤ ਦਾ ਸਨਮਾਨ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, 100 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
NEXT STORY