ਮੁੰਬਈ (ਬਿਊਰੋ) - ਫ਼ਿਲਮ ‘ਆਦਿਪੁਰਸ਼’ ਨੂੰ ਦੁਨੀਆ ਭਰ ’ਚ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ ਤੇ ਹਰ ਉਮਰ ਵਰਗ ਦੇ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਇਸ ਫ਼ਿਲਮ ਨੂੰ ਇਕ ਯਾਦਗਾਰ ਸਿਨੇਮੈਟਿਕ ਅਨੁਭਵ ਬਣਾਉਣ ਲਈ, ਟੀਮ ਨੇ ਲੋਕਾਂ ਤੇ ਦਰਸ਼ਕਾਂ ਦੇ ਇਨਪੁਟਸ ਨੂੰ ਧਿਆਨ ’ਚ ਰੱਖਦੇ ਹੋਏ, ਫ਼ਿਲਮ ਦੇ ਸੰਵਾਦਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕਾ ਮਿਸ ਪੂਜਾ ਨੇ ਅਚਾਨਕ ਸੋਸ਼ਲ ਮੀਡੀਆ ਨੂੰ ਕਿਹਾ 'ਬਾਏ-ਬਾਏ', ਸਾਂਝੀ ਕੀਤੀ ਇਹ ਆਖ਼ਰੀ ਪੋਸਟ
ਨਿਰਮਾਤਾ ਉਕਤ ਸੰਵਾਦਾਂ ’ਤੇ ਮੁੜ ਵਿਚਾਰ ਕਰ ਰਹੇ ਹਨ, ਇਹ ਯਕੀਨੀ ਬਣਾਉਣ ਲਈ ਕਿ ਇਹ ਫ਼ਿਲਮ ਦੇ ਮੂਲ ਸਾਰ ਅਨੁਸਾਰ ਹੋਵੇ ਜੋ ਅਗਲੇ ਕੁਝ ਦਿਨਾਂ ’ਚ ਸਿਨੇਮਾਘਰਾਂ ’ਚ ਦਿਖਾਇਆ ਜਾਵੇਗਾ। ਇਹ ਫੈਸਲਾ ਇਸ ਤੱਥ ਦਾ ਪ੍ਰਮਾਣ ਹੈ ਕਿ ਬਾਕਸ ਆਫਿਸ ’ਤੇ ਵੱਡੀ ਕਮਾਈ ਕਰਨ ਦੇ ਬਾਵਜੂਦ, ਟੀਮ ਵਚਨਬੱਧ ਹੈ ਤੇ ਦਰਸ਼ਕਾਂ ਦੀਆਂ ਭਾਵਨਾਵਾਂ ਤੇ ਸਦਭਾਵਨਾ ਤੋਂ ਪਰੇ ਕੁਝ ਵੀ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਵਧਿਆ ਵਿਵਾਦ, ਨੇਪਾਲ 'ਚ ਬਾਲੀਵੁੱਡ ਦੀਆਂ 17 ਫ਼ਿਲਮਾਂ 'ਤੇ ਲੱਗਾ ਬੈਨ
ਫ਼ਿਲਮ ਨੂੰ ਪਹਿਲੇ ਦਿਨ ਗਲੋਬਲ ਬਾਕਸ ਆਫਿਸ ’ਤੇ 140 ਕਰੋੜ ਰੁਪਏ ਦੇ ਵੱਡੇ ਕਲੈਕਸ਼ਨ ਦੇ ਨਾਲ ਸ਼ਾਨਦਾਰ ਹੁੰਗਾਰਾ ਮਿਲਿਆ। ਨਾ ਸਿਰਫ ਫੁੱਟਫਾਲ ਦੇ ਲਿਹਾਜ਼ ਨਾਲ, ਸਗੋਂ ਕਾਰੋਬਾਰ ਦੇ ਲਿਹਾਜ਼ ਨਾਲ ਵੀ ‘ਆਦਿਪੁਰਸ਼’ ਨੇ ਪਹਿਲੇ ਦਿਨ ਬਾਕਸ ਆਫਿਸ ਦੇ ਖਜ਼ਾਨੇ ਨੂੰ ਭਰ ਦਿੱਤਾ। ਅਸਲ ’ਚ ਇਹ ਇਕੋ-ਇਕ ਹਿੰਦੀ ਫ਼ਿਲਮ ਬਣ ਗਈ ਹੈ, ਜਿਸ ਨੇ ਚੋਟੀ ਦੀਆਂ 5 ਭਾਰਤੀ ਓਪਨਿੰਗਸ ’ਚ ਸ਼ਾਨਦਾਰ ਓਪਨਰ ਰਹੀ ਹੈ। ਹਾਊਸਫੁੱਲ ਚੱਲ ਰਹੇ ਸਾਰੇ ਸ਼ੋਅਜ਼ ਦੇ ਨਾਲ ‘ਆਦਿਪੁਰਸ਼’ ਹਰ ਉਮਰ ਵਰਗ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਇਹ ਮਾਸਟਰਪੀਸ ਇਕ ਵਿਜ਼ੂਅਲ ਟ੍ਰੀਟ ਹੈ, ਜਿਸ ਨੇ ਨੌਜਵਾਨਾਂ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋੜੀ ਰੱਖਿਆ ਹੈ, ਜਿਸ ਨਾਲ ਇਹ ਉਨ੍ਹਾਂ ਲਈ ਇਕ ਅਭੁੱਲ ਤਜਰਬਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਰਨ ਦਿਓਲ-ਦ੍ਰੀਸ਼ਾ ਦੀ ਰਿਸੈਪਸ਼ਨ 'ਚ ਲੱਗਾ ਬਾਲੀਵੁੱਡ ਹਸਤੀਆਂ ਦਾ ਮੇਲਾ, ਸਲਮਾਨ ਸਣੇ ਪਹੁੰਚੇ ਇਹ ਕਲਾਕਾਰ
NEXT STORY