ਮੁੰਬਈ- ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਦੀ ਪਿਛਲੀ ਫਿਲਮ 'ਚੰਦੂ ਚੈਂਪੀਅਨ' ਦੀ ਕਾਫੀ ਤਾਰੀਫ ਹੋਈ ਸੀ। ਆਲੋਚਕਾਂ ਨੇ ਫਿਲਮ ਦੀ ਕਹਾਣੀ ਦੇ ਨਾਲ-ਨਾਲ ਕਾਰਤਿਕ ਦੇ ਕੰਮ ਨੂੰ ਵੀ ਪਸੰਦ ਕੀਤਾ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕਰ ਸਕੀ ਅਤੇ ਫਲਾਪ ਹੋ ਗਈ। ਪਰ ਹੁਣ 'ਚੰਦੂ ਚੈਂਪੀਅਨ' ਨੂੰ ਇੰਨੀ ਤਾਰੀਫ ਮਿਲੀ ਹੈ ਕਿ ਕਾਰਤਿਕ ਨੂੰ ਜ਼ਰੂਰ ਲੱਗਾ ਹੋਵੇਗਾ ਕਿ ਇਹ ਫਿਲਮ ਬਲਾਕਬਸਟਰ ਬਣ ਜਾਵੇਗੀ।ਹਾਲ ਹੀ 'ਚ ਖਤਮ ਹੋਏ ਪੈਰਿਸ ਓਲੰਪਿਕ 'ਚ ਡਬਲ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ 'ਚੰਦੂ ਚੈਂਪੀਅਨ' ਨਜ਼ਰ ਆਈ ਹੈ। ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਕਾਰਤਿਕ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਵੀ ਲਿਖਿਆ। ਕਾਰਤਿਕ ਵੀ ਮਨੂ ਦੀ ਤਾਰੀਫ ਨਾਲ ਕਾਫੀ ਖੁਸ਼ ਨਜ਼ਰ ਆਏ।
ਮਨੂ ਨੇ ਦੇਖੀ ਚੰਦੂ ਚੈਂਪੀਅਨ
ਮਨੂ ਭਾਕਰ ਨੇ ਲਿਖਿਆ, 'ਓਲੰਪਿਕ ਖਤਮ ਹੋ ਗਿਆ ਹੈ ਤੇ ਮੈਂ ਘਰ ਆਉਂਦੇ ਹੀ ਚੰਦੂ ਚੈਂਪੀਅਨ ਦੇਖੀ। ਮੈਂ ਜਿਵੇਂ ਸੋਚਿਆਂ ਸੀ, ਫਿਲਮ ਉਸ ਤੋਂ ਵੀ ਜ਼ਿਆਦਾ Relatable ਨਿਕਲੀ। ਅਸੀਂ ਜੋ ਤਿਆਰੀ ਕਰਦੇ ਹਾਂ, ਸਾਡਾ ਸੰਘਰਸ਼, ਇਹ ਸਭ ਕੁਝ ਅਤੇ ਕਦੇ ਹੌਂਸਲਾ ਨਹੀਂ ਹਾਰਨਾ। ਕਾਰਤਿਕ ਆਰੀਅਨ ਨੂੰ ਮੇਰਾ ਸਲਾਮ ਹੈ ਕਿ ਉਸ ਨੇ ਇਸ ਭੂਮਿਕਾ ਨੂੰ ਇੰਨੀ ਖੂਬਸੂਰਤੀ ਨਾਲ ਨਿਭਾਇਆ। ਖੁਦ ਇੱਕ ਐਥਲੀਟ ਹੋਣ ਦੇ ਨਾਤੇ, ਮੈਂ ਜਾਣਦੀ ਹਾਂ ਕਿ ਇਹ ਸਭ ਕਿੰਨਾ ਮੁਸ਼ਕਲ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਔਖੀ ਹੁੰਦੀ ਹੈ। ਤੁਹਾਨੂੰ (ਕਾਰਤਿਕ ਆਰੀਅਨ) ਨੂੰ ਇਸ ਲਈ ਮੈਡਲ ਮਿਲਣਾ ਚਾਹੀਦਾ ਹੈ।ਐਥਲੀਟ ਮਨੂ ਭਾਕਰ ਤੋਂ ਆਪਣੀ ਤਾਰੀਫ ਸੁਣ ਕੇ ਕਾਰਤਿਕ ਆਰੀਅਨ ਬਹੁਤ ਖੁਸ਼ ਹੈ। ਉਨ੍ਹਾਂ ਨੇ ਮਨੂ ਦੀ ਤਸਵੀਰ ਨੂੰ ਰੀਪੋਸਟ ਕੀਤਾ ਅਤੇ ਲਿਖਿਆ, 'ਇਹ ਉਹ ਪਲ ਹਨ ਜਿਨ੍ਹਾਂ ਲਈ ਮੈਂ ਜੀ ਰਿਹਾ ਹਾਂ। ਇਹ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦੋਂ ਤੁਹਾਡੇ ਵਰਗਾ ਇੱਕ ਅਸਲੀ ਚੈਂਪੀਅਨ ਸਾਡੇ ਕੰਮ 'ਤੇ ਪਿਆਰ ਦਾ ਪ੍ਰਦਰਸ਼ਨ ਕਰਦਾ ਹੈ। ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਉਣ ਲਈ 'ਚੰਦੂ ਚੈਂਪੀਅਨ' ਦਾ ਤਹਿ ਦਿਲੋਂ ਧੰਨਵਾਦ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਚੰਦੂ ਚੈਂਪੀਅਨ 'ਚ ਕਾਰਤਿਕ ਨੇ ਮੁਰਲੀਕਾਂਤ ਪੇਟਕਰ ਦੀ ਭੂਮਿਕਾ ਨਿਭਾਈ ਹੈ। ਮੁਰਲੀਕਾਂਤ ਪੇਟਕਰ ਭਾਰਤ ਦਾ ਪਹਿਲਾ ਪੈਰਾਲੰਪਿਕ ਸੋਨ ਤਮਗਾ ਜੇਤੂ ਹੈ। ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਕਾਰਤਿਕ ਨੇ ਦੇਸ਼ ਲਈ ਸੋਨ ਤਮਗਾ ਜਿੱਤਣ ਲਈ ਆਪਣਾ ਸੰਘਰਸ਼, ਜਨੂੰਨ ਅਤੇ ਉਤਸ਼ਾਹ ਦਿਖਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
BDay Spl:ਕਦੀ ਸੜਕਾਂ 'ਤੇ ਵੇਚੇ ਸਨ ਪੈੱਨ, ਅੱਜ ਹੈ ਬਾਲੀਵੁੱਡ ਦਾ ਸਭ ਤੋਂ ਮਹਿੰਗਾ ਕਾਮੇਡੀ ਕਿੰਗ
NEXT STORY