ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਛੋਟੇ ਭਰਾ ਦੇ ਜਨਮ ਦਿਨ ’ਤੇ ਸੋਸ਼ਲ ਮੀਡੀਆ ’ਤੇ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮਾਨੁਸ਼ੀ ਨੇ ਭਰਾ ਲਈ ਇਕ ਭਾਵੁਕ ਸੁਨੇਹਾ ਵੀ ਲਿਖਿਆ, ਜਿਸ ’ਚ ਉਸ ਨੇ ਆਪਣੇ ‘ਬੇਬੀ ਬੁਆਏ’ ਨੂੰ ਆਪਣਾ ਸਭ ਤੋਂ ਵੱਡਾ ਸਹਾਰਾ ਅਤੇ ਪੱਕਾ ਦੋਸਤ ਵੀ ਦੱਸਿਆ।
ਮਾਨੁਸ਼ੀ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ’ਚ ਭੈਣ-ਭਰਾ ਦਾ ਡੂੰਘਾ ਪਿਆਰ ਅਤੇ ਸ਼ਾਨਦਾਰ ਤਾਲਮੇਲ ਸਾਫ਼ ਨਜ਼ਰ ਆ ਰਿਹਾ ਹੈ। ਭੈਣ-ਭਰਾ ਦੇ ਰਿਸ਼ਤੇ ਦੀ ਮਿਠਾਸ ਅਤੇ ਆਪਸੀ ਪਿਆਰ ਨਾਲ ਭਰੀ ਇਸ ਪੋਸਟ ਨੂੰ ਸੋਸ਼ਲ ਮੀਡੀਆ ’ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੀ ਕੁਮੈਂਟਸ ਜ਼ਰੀਏ ਉਸ ਦੇ ਭਰਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਇਸ ਪਿਆਰੇ ਰਿਸ਼ਤੇ ਦੀ ਤਾਰੀਫ਼ ਕਰ ਰਹੇ ਹਨ। ਛਿੱਲਰ ਅੱਜਕਲ ਅਦਾਕਾਰ ਵਿਕਰਾਂਤ ਮੈਸੀ ਨਾਲ ਅਨਟਾਈਟਲਡ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ।
ਸੋਸ਼ਲ ਮੀਡੀਆ ’ਤੇ ਤਾਪਸੀ ਦੀ ਧਮਾਕੇਦਾਰ ਵਾਪਸੀ, 1 ਸਾਲ ਰਹੀ ਦੂਰ
NEXT STORY