ਚੰਡੀਗੜ੍ਹ (ਬਿਊਰੋ) - ਗਾਇਕ ਲਹਿੰਬਰ ਹੁਸੈਨਪੁਰੀ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਰਿਵਾਰਕ ਵਿਵਾਦ ਕਰਕੇ ਸੁਰਖੀਆਂ 'ਚ ਬਣੇ ਹੋਏ ਸੀ। ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੁਝਵਾਨ ਢੰਗ ਨਾਲ ਇੱਕ ਪਰਿਵਾਰ ਨੂੰ ਵੱਖ ਹੋਣ ਤੋਂ ਬਚਾਅ ਲਿਆ ਹੈ। ਇਸ ਕਰਕੇ ਲਹਿੰਬਰ ਹੁਸੈਨਪੁਰੀ ਦੀ ਆਪਣੇ ਪਰਿਵਾਰ ਨਾਲ ਸੁਲ੍ਹਾ ਹੋ ਗਈ ਹੈ, ਜਿਸ ਕਰਕੇ ਸੋਸ਼ਲ ਮੀਡੀਆ 'ਤੇ ਪੰਜਾਬੀ ਕਲਾਕਾਰ ਵੀ ਪੋਸਟ ਪਾ ਕੇ ਗਾਇਕ ਲਹਿੰਬਰ ਹੁਸੈਨਪੁਰੀ ਤੇ ਪਰਿਵਾਰ ਨੂੰ ਵਧਾਈਆਂ ਅਤੇ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
ਗਾਇਕ ਨਿਰਮਲ ਸਿੱਧੂ ਨੇ ਵੀ ਆਪਣੇ ਫੇਸਬੁੱਕ ਪੇਜ਼ 'ਤੇ ਲਹਿੰਬਰ ਹੁਸੈਨਪੁਰੀ ਦੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ''ਮਾਲਕ ਦਾ ਲੱਖ ਲੱਖ ਸ਼ੁਕਰ ਹੈ ਕਿ ਇਕ ਹੋਰ ਪਰਿਵਾਰ ਉਜੜਣ ਤੋਂ ਬਚ ਗਿਆ। ਮਹਿਲਾ ਕਮਿਸ਼ਨ ਦੇ ਸਤਕਾਰਤ ਮੈਡਮ ਮਨੀਸ਼ਾ ਗੁਲਾਟੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ।''
ਇਸ ਤੋਂ ਇਲਾਵਾ ਗਾਇਕਾ ਸੁਦੇਸ਼ ਕੁਮਾਰੀ ਤੇ ਗਾਇਕ ਹਰਫ ਚੀਮਾ ਨੇ ਵੀ ਪੋਸਟ ਪਾ ਕੇ ਲਹਿੰਬਰ ਹੁਸੈਨਪੁਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਨਾਲ ਹੀ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਤਾਰੀਫ਼ ਕਰ ਰਹੇ ਹਨ।
ਸੁਦੇਸ਼ ਕੁਮਾਰੀ ਨੇ ਲਿਖਿਆ' ''ਸ਼ੁਕਰ ਹੈ...ਸ਼ੁਕਰ ਹੈ ਵਾਹਿਗੁਰੂ ਜੀ ਦਾ। ਮੈਂ ਬਹੁਤ ਧੰਨਵਾਦ ਕਰਦੀ ਹਾਂ ਕਮਿਸ਼ਨਰ ਸਾਬ੍ਹ ਮਨੀਸ਼ਾ ਗੁਲਾਟੀ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਪਰਿਵਾਰ ਨੂੰ ਜੋੜਨ 'ਚ ਮਹਾਨਤਾ ਦਿਖਾਈ। ਵਾਹਿਗੁਰੂ ਜੀ ਇਨ੍ਹਾਂ ਨੂੰ ਸਦਾ ਖ਼ੁਸ਼ ਤੇ ਚੜ੍ਹਦੀ ਕਲਾਂ 'ਚ ਰੱਖਣ ਜੀ।''
ਇਹ ਤਸਵੀਰ ਦੇਖ ਕੇ ਯਾਦ ਆਇਆ ਪੁਰਾਣੇ ਸਮਿਆਂ 'ਚ ਨੀ ਲੜਾਈ ਝਗੜੇ ਹੁੰਦੇ ਹੋਣੇ ਪਰਿਵਾਰਾਂ 'ਚ, ਪੁਰਾਣੇ ਬਾਪੂ ਤਾਂ ਜ਼ਿਆਦਾ ਸਖ਼ਤ ਸੀ ਹੁਣ ਨਾਲੋਂ। ਦੁਨੀਆ 'ਤੇ ਕਿਸੇ ਵੀ ਦੋ ਜਣਿਆਂ ਦੀ ਮਾਨਸਿਕਤਾ ਇੱਕ ਨੀ ਹੋ ਸਕਦੀ, ਸੋ ਵਿਚਾਰਾਂ ਦੇ ਵੱਖਰੇਵੇਂ ਤਾਂ ਹੋਣਗੇ ਹੀ ਅਤੇ ਲੜਾਈ ਝਗੜੇ ਵੀ। ਬੱਸ ਗੱਲ ਇੰਨੀ ਆ ਉਦੋਂ ਆਹ ਸੋਸ਼ਲ ਮੀਡੀਆ ਨੀ ਹੁੰਦਾ ਸੀ, ਮੈਂ ਮੰਨਦਾ ਅੱਜ ਸਾਡੇ 'ਚ ਕਿਸੇ ਵੀ ਗੱਲ ਨੂੰ ਜਜ਼ਬ ਕਰਨ ਦੀ ਸਮਰੱਥਾ ਨਾਮਾਤਰ ਆ ਪਰ ਆਹ ਚੈਨਲਾਂ ਨੇ ਆਪਣੀ TRP ਦੇ ਚੱਕਰ 'ਚ ਬੱਚੇ ਵੀ ਨੀ ਛੱਡੇ। ਜਿੱਥੇ ਜੂਨ ਦਾ ਪਹਿਲਾ ਹਫ਼ਤਾ ਚੱਲ ਰਿਹਾ ਸੀ ਇੱਕ ਟੱਬਰ ਦੀ ਆਪਸੀ ਲੜਾਈ ਨੂੰ ਕਿੱਡਾ ਬਣਾਤਾ ਇਹਨਾਂ ਨੇ। ਲੋੜ ਆ ਸਾਨੂੰ ਸਭ ਨੂੰ ਆਪਣੇ ਅੰਦਰ ਪਿਆ ਖਿਲਾਰਾ ਠੀਕ ਕਰਨ ਦੀ 🙏🏻🙏🏻।''
ਵਿਵਾਦ ਖ਼ਤਮ ਹੋਣ ’ਤੇ ਬੋਲੇ ਲਹਿੰਬਰ ਹੁਸੈਨਪੁਰੀ, ‘ਤੀਜੇ ਬੰਦੇ ਦਾ ਸਾਡੇ ਘਰ ’ਚ ਹੁਣ ਕੋਈ ਦਖ਼ਲ ਨਹੀਂ ਹੋਵੇਗਾ’
NEXT STORY