ਮੁੰਬਈ- ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਹੁਣ ਦੋਵੇਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜੰਮੂ ਪਹੁੰਚੇ ਹਨ। ਇਸ ਜੋੜੇ ਨੇ ਬੁੱਧਵਾਰ ਨੂੰ ਆਪਣੀ ਯਾਤਰਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਹਨ। ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਵੀ ਦਿੱਤੀ ਹੈ।

ਇਨ੍ਹਾਂ ਤਸਵੀਰਾਂ ‘ਚ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਸਿੰਘ ਗਰੋਵਰ ਦੇ ਨਾਲ ਨਜ਼ਰ ਆ ਰਹੀ ਹੈ। ਦੋਵਾਂ ਨੇ ਮੱਥੇ ਉੱਤੇ ਜੈ ਮਾਤਾ ਦੀ ਵਾਲੀ ਚੁੰਨੀ ਵੀ ਬੰਨੀ ਹੋਈ ਹੈ। ਉਨ੍ਹਾਂ ਦੇ ਨਾਲ ਕੁਝ ਦੋਸਤ ਵੀ ਨਜ਼ਰ ਆ ਰਹੇ ਹਨ। ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਅਤੇ ਪ੍ਰਸ਼ੰਸਕ ਵੀ ਜੈ ਮਾਤਾ ਕਮੈਂਟ 'ਚ ਲਿਖ ਰਹੇ ਹਨ ਅਤੇ ਨਾਲ ਹੀ ਪ੍ਰਾਥਨਾ ਵਾਲਾ ਇਮੋਜ਼ੀ ਵੀ ਪੋਸਟ ਕਰ ਰਹੇ ਹਨ।
ਲੁੱਕ ਦੀ ਗੱਲ ਕਰੀਏ ਤਾਂ ਕਰਨ ਨੇ ਬਲੈਕ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਬਿਪਾਸ਼ਾ ਬਾਸੂ ਜੋ ਕਿ ਪਰਪਲ ਰੰਗ ਦੀ ਸਵੈਟ ਸ਼ਰਟ ਅਤੇ ਵ੍ਹਾਈਟ ਰੰਗ ਦੀ ਜੀਨ 'ਚ ਬਹੁਤ ਹੀ ਪਿਆਰੀ ਲੱਗ ਰਹੀ ਹੈ।

ਕਰਨ ਸਿੰਘ ਗਰੋਵਰ ਨੇ ਵੀ ਇਕ ਵੀਡੀਓ ਪੋਸਟ ਕੀਤੀ ਹੈ। ਜਿਸ 'ਚ ਤੁਸੀਂ ਦੇਖ ਸਕਦੇ ਹੋ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਨਾਲ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਕਰਨ ਸਿੰਘ ਗਰੋਵਰ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- "ਜਦੋਂ ਉਨ੍ਹਾਂ ਦਾ ਬੁਲਾਵਾ ਆਉਂਦਾ ਹੈ, ਅਸੀਂ ਉਦੋਂ ਹੀ ਜਾ ਸਕਦੇ ਹਾਂ।" ਇਸ ਦਾ ਮਤਲਬ ਇਹ ਹੈ ਕਿ ਮਾਤਾ ਰਾਣੀ ਦਾ ਜਦੋਂ ਬੁਲਾਵਾ ਆਉਂਦਾ ਹੈ ਤੱਦ ਹੀ ਇਨਸਾਨ ਉਨ੍ਹਾਂ ਦੇ ਦਰਸ਼ਨ ਲਈ ਜਾ ਪਾਉਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਦੋਹਾਂ ਦਾ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਜੇ ਗੱਲ ਕਰੀਏ ਦੋਵਾਂ ਦੇ ਕੰਮ ਦੀ ਤਾਂ ਦੋਵੇਂ ਇਕੱਠੇ ਬਹੁਤ ਸਾਰੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ।

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਵੈੱਬ ਸੀਰੀਜ਼ ਡੇਂਜਰਸ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਬਿਪਾਸ਼ਾ ਨੇ ਕਈ ਬਾਲੀਵੁੱਡ ਫਿਲਮਾਂ 'ਚ ਜਿਵੇਂ ਰਾਜ਼, ਨੋ ਐਂਟਰੀ, ਓਮਕਾਰਾ, ਧੂਮ 2, ਦਮ ਮਾਰੋ ਦਮ ਅਤੇ ਰੇਸ ਵਰਗੀ ਕਈ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਵਾਹ ਵਾਹੀ ਖੱਟ ਚੁੱਕੀ ਹੈ ।




ਇਸ ਦਿਨ ਰਿਲੀਜ਼ ਹੋਵੇਗੀ ਅੰਮ੍ਰਿਤ ਮਾਨ ਦੀ ਫ਼ਿਲਮ ‘ਬੱਬਰ’, ਪੋਸਟਰ ਕੀਤਾ ਸਾਂਝਾ
NEXT STORY