ਮੁੰਬਈ- ਮਸ਼ਹੂਰ ਬਾਲੀਵੁੱਡ ਤੇ ਟੀਵੀ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ਉੱਤੇ ਬੇਹੱਦ ਐਕਟਿਵ ਰਹਿੰਦੀ ਹੈ। ਉਹ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੰਸਟਾ ਸਟੋਰੀ ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ ਤੇ ਫੈਨਜ਼ ਵੱਲੋਂ ਇਹ ਤਸਵੀਰਾਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮੌਨੀ ਰਾਏ ਨੇ ਕੈਪਸ਼ਨ ਵੀ ਲਿਖਿਆ ਹੈ, ਮੌਨੀ ਨੇ ਲਿਖਿਆ, ਥੈਂਕਯੂ @w-goa, ਫਾਰ ਦਿ ਵਾਰਮੈਸਟ ਵੈਲਕਮ ਇਨ ਗੋਆ, ਇਟਸ ਆਲ ਲਵ, ਆਲ ਸ਼ੇਕਸਪੀਅਰ ♥️ ਮੌਨੀ ਰਾਏ ਆਪਣੇ ਦੋਸਤਾਂ ਦੇ ਨਾਲ ਗੋਆ ਵਿਚ ਛੁੱਟੀਆਂ ਬਿਤਾਉਣ ਗਈ ਹੈ।
ਤੁਸੀਂ ਮੌਨੀ ਰਾਏ ਨੂੰ ਤਸਵੀਰਾਂ ਵਿੱਚ ਉਸ ਦੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਵੇਖ ਸਕਦੇ ਹੋ। ਇਸ ਤੋਂ ਇਲਾਵਾ ਮੌਨੀ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸਟੋਰੀ ਵੀ ਸ਼ੇਅਰ ਕੀਤੀ ਹੈ।
ਇਨ੍ਹਾਂ ਤਸਵੀਰਾਂ ਤੇ ਵੀਡੀਓ ਵਿੱਚ ਤੁਸੀਂ ਮੌਨੀ ਰਾਏ ਦਾ ਗੈਲਮਰਸ ਤੇ ਦਿਲਕਸ਼ ਅੰਦਾਜ਼ ਵੇਖ ਸਕਦੇ ਹੋਏ। ਮੌਨੀ ਦੇ ਨਾਲ ਇਨ੍ਹਾਂ ਤਸਵੀਰਾਂ ਵਿੱਚ ਉਸ ਦਾ ਗਰਲ ਗੈਂਗ ਵੀ ਨਜ਼ਰ ਆ ਰਿਹਾ ਹੈ ਤੇ ਸਭ ਇੱਕਠੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਨ੍ਹਾਂ ਸਭ 'ਚੋਂ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਮੌਨੀ ਦੀ ਇਕ ਦੋਸਤ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਟੀ-ਸ਼ਰਟ ਤੇ ਕੁਝ ਅਜਿਹਾ ਲਿਖਿਆ ਹੈ ਜਿਸ ਵੱਲ ਮੌਨੀ ਇਸ਼ਾਰਾ ਕਰ ਰਹੀ ਹੈ। ਇਸ ਟੀ-ਸ਼ਰਟ ਉੱਤੇ ਲਿਖਿਆ ਹੈ, ਸ਼ੈਪੇਨ ਪਿਓ, ਵੇਗਨ ਖਾਓ, ਡ੍ਰਾਈਵਰ ਨੂੰ ਫੋਨ ਕਰੋ, ਕੂਲ ਡਰੈੱਸਾਂ ਪਾਓ ਅਤੇ ਰਾਤ ਨੂੰ ਕਿਸ ਕਰੋ।
ਇਨ੍ਹਾਂ ਤਸਵੀਰਾਂ ਦੇ ਵਿੱਚ ਮੌਨੀ ਨੇ ਗੁਲਾਬੀ ਰੰਗ ਦੀ ਆਫ਼ ਸ਼ੋਲਡਰ ਡ੍ਰੈਸ ਪਾਈ ਹੋਈ ਹੈ ਤੇ ਉਹ ਬੇਹੱਦ ਖ਼ੁਬਸੂਰਤ ਲੱਗ ਰਹੀ ਹੈ। ਮੌਨੀ ਦੇ ਇਸ ਗਲੈਮਰਸ ਅੰਦਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਵੀ ਇਸ ਨੂੰ ਪਸੰਦ ਕਰ ਰਹੇ ਹਨ।
ਸਲਮਾਨ-ਰਣਬੀਰ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੈਟਰੀਨਾ-ਵਿੱਕੀ ਨੂੰ ਦਿੱਤੇ ਕਰੋੜਾਂ ਦੇ ਤੋਹਫ਼ੇ
NEXT STORY