ਮੁੰਬਈ ਅਦਾਕਾਰ ਸ਼ਾਹਿਦ ਕਪੂਰ ਨੇ ਸਾਲ 2015 ’ਚ ਮੀਰਾ ਰਾਜਪੂਤ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕਾਫੀ ਸਾਲਾਂ ਬਾਅਦ ਵੀ ਜੋੜੇ ਦਾ ਪਿਆਰ ਹੁਣ ਵੀ ਦੇਖਣ ਨੂੰ ਮਿਲਦਾ ਹੈ। ਸ਼ਾਹਿਦ ਅਤੇ ਮੀਰਾ ਨੇ ਸਾਲ 2016 ’ਚ ਧੀ ਸੀਸ਼ਾ ਦਾ ਸਵਾਗਤ ਕੀਤਾ ਸੀ। ਇਸ ਦੇ ਬਾਅਦ ਸਾਲ 2018 ’ਚ ਫ਼ਿਰ ਜੈਨ ਦਾ ਜਨਮ ਹੋਇਆ। ਸ਼ਾਹਿਦ ਅਤੇ ਮੀਰਾ ਆਪਣੇ ਬੱਚਿਆ ਨੂੰ ਬੇਹੱਦ ਪਿਆਰ ਕਰਦੇ ਹਨ।
ਇਹ ਵੀ ਪੜ੍ਹੋ: ‘ਜੁਗ ਜੁਗ ਜੀਓ’ ਫ਼ਿਲਮ ਦੇ ਪਹਿਲੇ ਗੀਤ ਦਾ ਪ੍ਰਮੋਸ਼ਨ ਕਰਨ ਚੰਡੀਗੜ੍ਹ ਪਹੁੰਚੇ ਕਿਆਰਾ ਅਤੇ ਵਰੁਣ ਧਵਨ
ਦੋਵਾਂ ਨੇ ਪਰਫ਼ੈਕਟ ਮਾਤਾ-ਪਿਤਾ ਦੀ ਤਰ੍ਹਾਂ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਹਾਲ ਹੀ ’ਚ ਮੀਰਾ ਅਤੇ ਸ਼ਾਹਿਦ ਨੇ ਧੀ ਮੀਸ਼ਾ ਅਤੇ ਪੁੱਤਰ ਜੈਨ ਦੇ ਲਈ ਕੇਕ ਮੰਗਵਾਇਆ ਹੈ। ਜਿਸ ’ਤੇ ਕਪਲ ਨੇ ਖ਼ਾਸ ਮੈਸੇਜ ਵੀ ਲਿਖਵਾਇਆ ਹੈ।
ਤਸਵੀਰਾਂ ’ਚ ਸਵਾਦਿਸ਼ਟ ਵਨੀਲਾ ਕੇਕ ਦਿਖਾਈ ਦੇ ਰਿਹਾ ਹੈ।
ਕੇਕ 'ਤੇ ਜੋੜੇ ਨੇ ਚਾਕਲੇਟ ਨਾਲ ਇਕ ਪਿਆਰਾ ਨੋਟ ਲਿਖਿਆ ਹੈ,‘ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਮੀਸ਼ਾ ਅਤੇ ਜੈਨ, ਪਿਆਰੇ ਮਾਂ ਅਤੇ ਪਾਪਾ। ਸ਼ਾਹਿਦ ਅਤੇ ਮੀਰਾ ਨੇ ਮੀਸ਼ਾ ਅਤੇ ਜੈਨ ਨੂੰ ਸਰਪ੍ਰਾਈਜ਼ ਦਿੱਤਾ ਹੈ। ਉਨ੍ਹਾਂ ਨੂੰ ਬਿਨ੍ਹਾਂ ਦੱਸ ਦਿੱਤਾ ਹੈ।’ਇਸ ਤੋਂ ਪਤਾ ਲਗਦਾ ਹੈ ਕਿ ਦੋਵੇਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮੀਰਾ ਨੇ ਲਿਖਿਆ,‘ਉਨ੍ਹਾਂ ਨੂੰ ਕੇਕ ਖਾਣ ਦਿਓ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਬੱਚੇ ਨਾਲ ਖੇਡਦੇ ਨਜ਼ਰ ਆਏ ਰਣਬੀਰ, ਪਤਨੀ ਆਲੀਆ ਨੇ ਵੀ ਪਸੰਦ ਕੀਤੀਆਂ ਤਸਵੀਰਾਂ
ਦੱਸ ਦੇਈਏ ਕਿ ਮੀਰਾ ਫ਼ਿਲਮੀ ਦੁਨੀਆ ਤੋਂ ਦੂਰ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਮੀਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ ਜਿਸ ਨੂੰ ਪ੍ਰਸ਼ੰਸਕ ਵੀ ਕਾਫੀ ਪਸੰਦ ਕਰਦੇ ਹਨ। ਸ਼ਾਹਿਦ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਹਾਲ ਹੀ ’ਚ ਫ਼ਿਲਮ ‘ਜਰਸੀ’ ’ਚ ਦੇਖਿਆ ਗਿਆ ਸੀ। ਇਸ ਫ਼ਿਲਮ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।
‘ਜੁਗ ਜੁਗ ਜੀਓ’ ਫ਼ਿਲਮ ਦੇ ਪਹਿਲੇ ਗੀਤ ਦਾ ਪ੍ਰਮੋਸ਼ਨ ਕਰਨ ਚੰਡੀਗੜ੍ਹ ਪਹੁੰਚੇ ਕਿਆਰਾ ਅਤੇ ਵਰੁਣ ਧਵਨ
NEXT STORY