ਮੁੰਬਈ: ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ 14 ਅਪ੍ਰੈਲ ਨੂੰ ਸੱਤ ਫ਼ੇਰੇ ਲਏ ਸਨ। ਰਣਬੀਰ ਵਿਆਹ ਤੋਂ ਬਾਅਦ ਹੀ ਕੰਮ ਦੇ ਲਈ ਨਿਕਲ ਗਏ। ਇਨ੍ਹੀ ਦਿਨੀਂ ਅਦਾਕਾਰ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਦੇ ਨਾਲ ਰਣਬੀਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ’ਚ ਅਦਾਕਾਰ ਨੇ ਬੱਚੇ ਚੁੱਕਿਆ ਹੋਇਆ ਹੈ।

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦਾ ਨਾਂ ਬਦਲ ਕੇ ਹੋਇਆ ‘ਸਮਾਰਟ ਪ੍ਰਿਥਵੀਰਾਜ’
ਤਸਵੀਰਾਂ ’ਚ ਅਦਾਕਾਰ ਨੇ ਬੱਚੇ ਨਾਲ ਸ਼ਾਨਦਾਰ ਪੋਜ਼ ਦਿੱਤੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਿਆਰ ਦੇ ਰਹੇ ਹਨ। ਵੀਡੀਓ ’ਚ ਰਣਬੀਰ ਗ੍ਰੇ ਰੰਗ ਦੀ ਟੀ-ਸ਼ਰਟ ’ਚ ਨਜ਼ਰ ਆ ਰਹੇ ਹਨ। ਸਿਰ ’ਤੇ ਅਦਾਕਾਰ ਨੇ ਟੋਪੀ ਪਾਈ ਹੋਈ ਹੈ। ਰਣਬੀਰ ਬੱਚੇ ਨੂੰ ਆਪਣੀ ਗੋਦੀ ’ਚ ਫ਼ੜ੍ਹ ਕੇ ਉਸ ਨਾਲ ਖੇਡ ਰਹੇ ਹਨ ਅਤੇ ਬੱਚੇ ਨੂੰ ਚੁੰਮ ਰਹੇ ਹਨ।
ਰਣਬੀਰ ਕੋਲ ਆ ਕੇ ਬੱਚਾ ਬਹੁਤ ਖੁਸ਼ ਹੋ ਰਿਹਾ ਹੈ। ਦੋਵੇਂ ਕਾਫੀ ਕਿਊਟ ਲੱਗ ਰਹੇ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ੰਸਕਾ ਤੋਂ ਇਲਾਵਾ ਆਲੀਆ ਵੀ ਰਣਬੀਰ ਅਤੇ ਬੱਚੇ ਦੀ ਵੀਡੀਓ ਦਾ ਸਕ੍ਰੀਨ ਸ਼ਾਟ ਲੈ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕਰ ਰਹੀ ਹੈ ਅਤੇ ਵੀਡੀਓ ’ਤੇ ਬੇਹੱਦ ਪਿਆਰ ਵੀ ਲੁੱਟਾ ਰਹੀ ਹੈ।

ਇਹ ਵੀ ਪੜ੍ਹੋ: ਬਾਕਸ ਆਫ਼ਿਸ ’ਤੋਂ ਡਿੱਗੀ ਕੰਗਨਾ ਦੀ ਫ਼ਿਲਮ ‘ਧਾੜਕ’, ਹੁਣ ਓਟੀਟੀ ’ਤੇ ਵੀ ਨਹੀਂ ਮਿਲ ਰਿਹਾ ਕੋਈ ਖ਼ਰੀਦਦਾਰ
ਰਣਬੀਰ ਦੇ ਕੰਮ ਦੀ ਗੱਲ ਕਰੀਏ ਤਾਂ ਰਣਬੀਰ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਅਦਾਕਾਰ ਨਾਲ ਆਲੀਆ ਭੱਟ, ਅਮਿਤਾਭ ਬੱਚਨ ਅਤੇ ਮੌਨੀ ਰਾਏ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰ ਫ਼ਿਲਮ ‘ਐਨੀਮਲ’ ’ਚ ਦਿਖਾਈ ਦੇਣਗੇ। ਇਸ ਫ਼ਿਲਮ ’ਚ ਰਣਬੀਰ ਨਾਲ ਰਸ਼ਮਿਕਾ ਮੰਦਾਨਾ ਨਜ਼ਰ ਆਵੇਗੀ।

ਅਕਸ਼ੇ ਕਾਰਨ 4 ਵਜੇ ਉਠ ਕੇ ਕਪਿਲ ਸ਼ਰਮਾ ਨੂੰ ਕਰਨਾ ਪਿਆ ਵਰਕਆਊਟ, ਦੇਖੋ ਮਜ਼ੇਦਾਰ ਵੀਡੀਓ
NEXT STORY