ਮੁੰਬਈ (ਬਿਊਰੋ) : ਭਾਰਤ ਦੀ ਇਕ ਫ਼ਿਲਮ ਜਿਸ ਦਾ ਡੰਕਾ ਪੂਰੇ ਹਾਲੀਵੁੱਡ ’ਚ ਵੱਜ ਰਿਹਾ ਹੈ, ਉਹ ਹੈ ‘ਆਰ. ਆਰ. ਆਰ.’। ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਇਸ ਫ਼ਿਲਮ ਨੂੰ ਆਸਕਰ 2023 ਦੀ ਨਾਮਜ਼ਦਗੀ ਸੂਚੀ ’ਚ ਥਾਂ ਮਿਲੀ ਹੈ। ਆਸਕਰ ਐਵਾਰਡਜ਼ ਦੇ ਆਉਣ ’ਚ ਅਜੇ ਸਮਾਂ ਹੈ ਪਰ ਇਸ ਤੋਂ ਪਹਿਲਾਂ ‘ਆਰ. ਆਰ. ਆਰ.’ ਨੇ ਹਰ ਦੂਜੇ ਐਵਾਰਡ ਸ਼ੋਅ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਨਵਾਜ਼ੂਦੀਨ ਸਿੱਦੀਕੀ ’ਤੇ ਸਾਬਕਾ ਪਤਨੀ ਆਲੀਆ ਨੇ ਲਗਾਇਆ ਜਬਰ-ਜ਼ਿਨਾਹ ਦਾ ਦੋਸ਼, ਕੇਸ ਦਰਜ
ਦੱਸ ਦਈਏ ਕਿ ਬਲਾਕਬਸਟਰ ਫ਼ਿਲਮ ‘ਆਰ. ਆਰ. ਆਰ.’ ਲਈ ਸਰਵਉੱਤਮ ਅੰਤਰਰਾਸ਼ਟਰੀ ਫ਼ਿਲਮ ਦਾ ਪੁਰਸਕਾਰ ਪ੍ਰਪਤ ਕਰਨ 'ਦਿ ਗਲੋਬਲ ਸਟਾਰ' ਆਪਣੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨਾਲ ਮੰਚ ’ਤੇ ਪੁੱਜੇ ਤੇ ਇਹ ਵੀ ਸਾਂਝਾ ਕੀਤਾ ਕਿ ਉਹ ਫ਼ਿਲਮ ਨੂੰ ਮਿਲੇ ਪਿਆਰ ਤੇ ਸਮਰਥਨ ਲਈ ਬੇਹੱਦ ਸ਼ੁਕਰਗੁਜ਼ਾਰ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ 'ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...
ਰਾਜਾਮੌਲੀ ਨੇ ਕਿਹਾ,‘‘ ਮੈਨੂੰ ਸਟੇਜ ’ਤੇ ਆਉਣ ਦੀ ਉਮੀਦ ਨਹੀਂ ਸੀ ਪਰ ਮੇਰੇ ਨਿਰਦੇਸ਼ਕ ਨੇ ਮੈਨੂੰ ਉਸ ਦੇ ਨਾਲ ਆਉਣ ਲਈ ਕਿਹਾ। ਸਾਨੂੰ ਇੰਨਾ ਸਾਰਾ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਇਹ ਇਕ ਸ਼ਾਨਦਾਰ ਹੁੰਗਾਰਾ ਹੈ ਤੇ ਅਸੀਂ ਫਿਰ ਤੋਂ ਬਿਹਤਰ ਫ਼ਿਲਮਾਂ ਦੇ ਨਾਲ ਵਾਪਸ ਆਵਾਂਗੇ ਤੇ ਤੁਹਾਡਾ ਹੋਰ ਮਨੋਰੰਜਨ ਕਰਾਂਗੇ, ਧੰਨਵਾਦ ਐੱਚ. ਸੀ. ਏ., ਬਹੁਤ-ਬਹੁਤ ਧੰਨਵਾਦ।’’ ਉਨ੍ਹਾਂ ਨੇ ਜੋਸ਼ ਨਾਲ ਕਿਹਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੁਜ਼ੈਨ ਖ਼ਾਨ ਨੇ ਇੰਟੀਰੀਅਰ ਡਿਜ਼ਾਈਨਿੰਗ ਲਈ ਇਸ ਮਸ਼ਹੂਰ ਗਰੁੱਪ ਨਾਲ ਕੀਤਾ ਕੋਲੈਬੋਰੇਟ
NEXT STORY