ਚੰਡੀਗੜ੍ਹ (ਬਿਊਰੋ)– ਹੋਰਾਈਜ਼ਨ ਗਰੁੱਪ ਦੀ ਵਿਚਾਰਧਾਰਾ ਸਿਰਫ ਰੀਅਲ ਅਸਟੇਟ ਵੇਚਣਾ ਨਹੀਂ ਹੈ, ਸਗੋਂ ਕੁਝ ਵੱਧ ਕਰਨਾ ਹੈ। ਇਹ ਕਲਚਰ ਇਕ-ਦੂਜੇ ਦੀ ਤੇ ਪੂਰੇ ਸਮਾਜ ਦੀ ਸੇਵਾ ਕਰਦਾ ਹੈ। ਜੋ ਗੱਲ ਹੋਰਾਈਜ਼ਨ ਗਰੁੱਪ ਨੂੰ ਵੱਖਰਾ ਬਣਾਉਂਦੀ ਹੈ, ਉਹ ਹੈ ਇਸ ਦੀ ਟੀਮ ਵਰਕ ਦੀ ਭਾਵਨਾ ਤੇ ਦ੍ਰਿਸ਼ਟੀਕੋਣ, ਜਿਸ ’ਚ ਸਾਰੇ ਸਮਾਜ ਦੀ ਮਦਦ ਕਰਨ ਦਾ ਸੱਭਿਆਚਾਰ ਸ਼ਾਮਲ ਹੈ।

ਹੋਰਾਈਜ਼ਨ ਗਰੁੱਪ ਦੀ ਟੀਮ ਵਲੋਂ ਲਗਾਤਾਰ ਨਵੀਂ ਖੋਜ ਤੇ ਕੰਮ ’ਚ ਉੱਤਮਤਾ ਰਾਹੀਂ ਇਕ-ਦੂਜੇ ਦੀ ਮਦਦ ਕਰਨ ਦਾ ਕਲਚਰ ਇਸ ਨੂੰ ਬਾਕੀਆਂ ਤੋਂ ਵੱਖ ਬਣਾਉਂਦਾ ਹੈ।

ਇਕ ਮਾਸਟਰਪੀਸ ਨੂੰ ਕਿਸੇ ਉੱਤਮ ਕਾਰੀਗਰ ਦੀ ਮਦਦ ਤੋਂ ਬਿਨਾ ਤਿਆਰ ਨਹੀਂ ਕੀਤਾ ਜਾ ਸਕਦਾ, ਉੱਤਰੀ ਭਾਰਤ ’ਚ ਪਹਿਲੀ ਵਾਰ ਹੋਰਾਈਜ਼ਨ ਗਰੁੱਪ ਨੇ ਮਸ਼ਹੂਰ ਇੰਟੀਰੀਅਰ ਸੈਲੇਬ੍ਰਿਟੀ ਡਿਜ਼ਾਈਨਰ ਸੁਜ਼ੈਨ ਖ਼ਾਨ ਨਾਲ ਕੋਲੈਬੋਰੇਟ ਕੀਤਾ ਹੈ, ਜੋ ਸ਼ੋਅ ਫਲੈਟਾਂ ਨੂੰ ਡਿਜ਼ਾਈਨ ਕਰੇਗੀ।

ਸੂਜ਼ੈਨ ਨੇ ਕਿਹਾ, ‘‘ਹੋਰਾਈਜ਼ਨ ਕੋਹਿਨੂਰ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਸ਼ਾਹੀ ਜੀਵਨਸ਼ੈਲੀ ਦਾ ਇਕ ਸੰਪੂਰਨ ਨਜ਼ਾਰਾ ਬਣਨ ਜਾ ਰਿਹਾ ਹੈ। ਹੋਰਾਈਜ਼ਨ ਬੇਲਮੰਡ ਦੇਸ਼ ਦੇ ਇਸ ਹਿੱਸੇ ’ਚ ਰਹਿਣ ਦਾ ਨਵਾਂ ਮਿਆਰ ਹੈ।’’

ਬੇਲਮੰਡ ਯਾਨੀ ਸੁੰਦਰਤਾ, ਇਕ ਨਿਵੇਕਲੀ ਰਿਹਾਇਸ਼ੀ ਪੇਸ਼ਕਸ਼ ਹੈ ਤੇ Formal & Functional ਦੋਵੇਂ ਕਿਸਮਾਂ ਦੀ ਕਲਾਤਮਕ ਤਰੀਕੇ ਨਾਲ ਇਕ ਵਿਓਂਤਬੰਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਕਸ਼ੇ ਕੁਮਾਰ ਨੇ ਕਪਿਲ ਦੇ ਸ਼ੋਅ ’ਚ ਉਡਾਇਆ ਮੌਨੀ ਰਾਏ, ਸੋਨਮ ਬਾਜਵਾ ਤੇ ਦਿਸ਼ਾ ਪਾਟਨੀ ਦਾ ਮਜ਼ਾਕ, ਦੇਖੋ ਵੀਡੀਓ
NEXT STORY