ਮੁੰਬਈ (ਬਿਊਰੋ)– ਟਿਕਟਾਕ ਐਪ ’ਤੇ ਦੋ ਵਾਰ ਪਾਕਿ ਸਰਕਾਰ ਨੇ ਪਾਬੰਦੀ ਲਗਾਈ ਹੈ। ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ. ਟੀ. ਏ.) ਨੇ ਇਸ ਸੋਸ਼ਲ ਮੀਡੀਆ ਐਪ ’ਤੇ ਸਮੱਗਰੀ ਨੂੰ ਸੈਂਸਰ ਕਰਨ ਦਾ ਨਵਾਂ ਢੰਗ ਲੱਭ ਲਿਆ ਹੈ।
ਇਹ ਕਿਸੇ ਦੇ ਖਾਤੇ ’ਤੇ ਨਿੱਜੀ ਤੌਰ ’ਤੇ ਪਾਬੰਦੀ ਲਗਾਉਣ ਲਈ ਹੈ। ਪੀ. ਟੀ. ਏ. ਵਲੋਂ ਪਾਕਿਸਤਾਨ ’ਚ ਸਪੋਰਟਸ ਟਿੱਪਣੀਕਾਰ ਮੀਆ ਖਲੀਫਾ ਦੇ ਖਾਤੇ ’ਤੇ ਪਾਬੰਦੀ ਲਗਾਈ ਗਈ ਹੈ। ਪੀ. ਟੀ. ਏ. ਨੇ ਮੀਆ ਖਲੀਫਾ ਦੇ ਖਾਤੇ ’ਤੇ ਬਿਨਾਂ ਕਿਸੇ ਅਧਿਕਾਰਤ ਐਲਾਨ ਦੇ ਪਾਬੰਦੀ ਲਗਾ ਦਿੱਤੀ ਹੈ। ਇਸ ਪਿੱਛੇ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ।
ਜਦੋਂ ਮੀਆ ਖਲੀਫਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸਮੱਗਰੀ ਪਾਕਿਸਤਾਨ ’ਚ ਦੇਖਣ ਨੂੰ ਨਹੀਂ ਮਿਲੀ ਤਾਂ ਉਨ੍ਹਾਂ ਨੇ ਟਵਿਟਰ ’ਤੇ ਜ਼ੋਰ-ਸ਼ੋਰ ਨਾਲ ਇਹ ਮੁੱਦਾ ਚੁੱਕਿਆ। ਉਥੇ ਮੀਆ ਖਲੀਫਾ ਉਦੋਂ ਹੈਰਾਨ ਹੋ ਗਈ, ਜਦੋਂ ਉਸ ਨੂੰ ਉਸ ਦੇ ਖਾਤੇ ’ਤੇ ਪਾਬੰਦੀ ਲਗਾਉਣ ਦੀ ਜਾਣਕਾਰੀ ਮਿਲੀ। ਲੇਬਨਾਨੀ ਮੂਲ ਦੀ ਮੀਆ ਖਲੀਫਾ ਨੇ ਪੀ. ਟੀ. ਏ. ਦੀ ਇਸ ਪਾਬੰਦੀ ਵੱਲ ਕੋਈ ਧਿਆਨ ਨਹੀਂ ਦਿੱਤਾ।
ਉਸਨੇ ਆਪਣੇ ਇਕ ਟਵੀਟ ’ਚ ਜੋ ਕਿਹਾ, ਉਹ ਪਾਕਿਸਤਾਨ ’ਚ ਉਸ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ। ਮੀਆ ਖਲੀਫਾ ਨੇ ਇਕ ਟਵੀਟ ’ਚ ਕਿਹਾ, ‘ਮੈਂ ਹੁਣ ਤੋਂ ਆਪਣੀਆਂ ਸਾਰੀਆਂ ਟਿਕਟਾਕ ਵੀਡੀਓਜ਼ ਨੂੰ ਟਵਿਟਰ ’ਤੇ ਪੋਸਟ ਕਰ ਰਹੀ ਹਾਂ। ਇਹ ਮੇਰੇ ਪਾਕਿਸਤਾਨੀ ਪ੍ਰਸ਼ੰਸਕਾਂ ਲਈ ਹੈ।’
ਪਾਕਿਸਤਾਨ ’ਚ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਮੀਆ ਖਲੀਫਾ ਦਾ ਸਮਰਥਨ ਕੀਤਾ ਤੇ ਪੀ. ਟੀ. ਏ. ਦੇ ਇਸ ਕਦਮ ਦੀ ਨਿੰਦਿਆ ਕੀਤੀ। ਉਸ ਨੇ ਸਵਾਲ ਕੀਤਾ ਕਿ ਪੀ. ਟੀ. ਏ. ਦਾ ਅਸਲ ਕੰਮ ਕੀ ਹੈ, ਉਸ ਨੂੰ ਉਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰ ਦਲਜੀਤ ਕਲਸੀ ਨੇ ਕੋਰੋਨਾ ਪੀੜਤ ਮਾਂ ਨੂੰ ਲੈ ਕੇ ਸਾਂਝੀ ਕੀਤੀ ਨਵੀਂ ਪੋਸਟ
NEXT STORY