ਮੁੰਬਈ (ਬਿਊਰੋ) : ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਹਾਲ ਹੀ ਵਿਚ ਮੁੰਬਈ ਵਿਚ ਗਾਇਕ ਸੋਨੂੰ ਨਿਗਮ ਨਾਲ ਸੈਲਫੀ ਨੂੰ ਲੈ ਕੇ ਝੜਪ ਦੀ ਘਟਨਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਮੀਕਾ ਸਿੰਘ ਨੇ ਸੋਨੂੰ ਨਿਗਮ ਨਾਲ ਵਾਪਰੀ ਘਟਨਾ ਨੂੰ ਦੁਖਦ ਅਤੇ ਹੈਰਾਨੀਜਨਕ ਦੱਸਿਆ ਹੈ। ਮੀਕਾ ਸਿੰਘ ਨੇ ਮੁੰਬਈ ਨੂੰ ਭਾਰਤ ਦਾ ਸਭ ਤੋਂ ਸੁਰੱਖਿਅਤ ਦੇਸ਼ ਦੱਸਿਆ ਅਤੇ ਉੱਤਰੀ ਭਾਰਤ 'ਚ ਸ਼ੋਅ ਕਰਦੇ ਹੋਏ 10 ਬਾਡੀਗਾਰਡ ਲੈ ਕੇ ਜਾਣ ਦੀ ਗੱਲ ਕਹੀ।
ਦੱਸ ਦਈਏ ਕਿ ਮੀਕਾ ਸਿੰਘ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸੋਨੂੰ ਨਿਗਮ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਸੋਨੂੰ ਨਿਗਮ ਨਾਲ ਹੋਈ ਘਟਨਾ 'ਤੇ ਦੁੱਖ ਦਾ ਪ੍ਰਗਟਵਾ ਕੀਤਾ। ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਇਹ ਬਹੁਤ ਦੁਖਦ ਅਤੇ ਹੈਰਾਨ ਕਰਨ ਵਾਲਾ ਹੈ ਕਿ ਸਤਿਕਾਰਤ ਗਾਇਕ ਸੋਨੂੰ ਨਿਗਮ 'ਤੇ ਹਮਲਾ ਹੋਇਆ ਹੈ ਅਤੇ ਉਹ ਵੀ ਮੁੰਬਈ ਵਿਚ।' ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''ਜਦੋਂ ਵੀ ਮੈਂ ਭਾਰਤ ਦੇ ਉੱਤਰੀ ਹਿੱਸੇ 'ਚ ਸ਼ੋਅ ਕਰਦਾ ਹਾਂ ਤਾਂ ਮੈਂ ਘੱਟੋ-ਘੱਟ 10 ਬਾਡੀਗਾਰਡ ਰੱਖਦਾ ਹਾਂ ਪਰ ਮੁੰਬਈ 'ਚ ਮੈਂ ਬਾਡੀਗਾਰਡ ਨਹੀਂ ਰੱਖਦਾ।''
ਸੋਨੂੰ ਨਿਗਮ ਨੇ ਖ਼ੁਦ ਉਸ ਨਾਲ ਝਗੜੇ ਦੀ ਘਟਨਾ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ, ਜਿਵੇਂ ਹੀ ਉਹ ਆਪਣਾ ਪਰਫਾਰਮੈਂਸ ਰੋਕ ਕੇ ਸਟੇਜ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਕੁਝ ਲੋਕ ਉਸ ਕੋਲ ਆਏ ਅਤੇ ਸੈਲਫੀ ਦੀ ਮੰਗ ਕਰਨ ਲੱਗੇ। ਨਿਊਜ਼ ਏਜੰਸੀ ਏ. ਐੱਨ. ਆਈ. ਮੁਤਾਬਕ, ਕੰਸਰਟ ਦੌਰਾਨ ਗਾਇਕ ਨਾਲ ਸੈਲਫੀ ਲੈਣ ਨੂੰ ਲੈ ਕੇ ਕੁਝ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਸੋਨੂੰ ਨਿਗਮ ਅਤੇ ਉਸ ਦੇ ਦੋਸਤਾਂ 'ਤੇ ਹਮਲਾ ਕੀਤਾ ਗਿਆ ਸੀ। ਸੋਨੂੰ ਨਿਗਮ ਨੇ ਦੱਸਿਆ ਕਿ ਉਸ ਨੇ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਜੋ ਇਸ ਘਟਨਾ ਬਾਰੇ ਜਾਗਰੂਕਤਾ ਫੈਲ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਪਣੇ ਚਹੇਤੇ ਸਟਾਰ ਨਾਲ ਜ਼ਬਰਦਸਤੀ ਸੈਲਫੀ ਦਾ ਕੀ ਨੁਕਸਾਨ ਹੋ ਸਕਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਯਸ਼ ਅੰਕਲ ਦੀਆਂ ਫ਼ਿਲਮਾਂ ’ਚ ਔਰਤਾਂ ਨੂੰ ਹਮੇਸ਼ਾ ਪੁਰਸ਼ਾਂ ਦੇ ਬਰਾਬਰ ਚੰਗਾ ਭਾਗ ਮਿਲਦਾ ਸੀ : ਰਾਣੀ ਮੁਖਰਜੀ
NEXT STORY