ਨਵੀਂ ਦਿੱਲੀ (ਏਜੰਸੀ)- ਪੰਜਾਬੀ ਗਾਇਕ ਤੇ ਸੰਗੀਤਕਾਰ ਮੀਕਾ ਸਿੰਘ ਨੇ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਦਿਲਜੀਤ ਨੂੰ "ਫੇਕ ਸਿੰਗਰ" ਅਤੇ "ਗੈਰ-ਜ਼ਿੰਮੇਵਾਰ ਕਲਾਕਾਰ" ਕਹਿ ਕੇ ਪੁਕਾਰਿਆ ਹੈ। ਇਹ ਟਿੱਪਣੀ ਦਿਲਜੀਤ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮੀਰ ਦੀ ਕਾਸਟਿੰਗ ਨੂੰ ਲੈ ਕੇ ਆਈ ਹੈ।
ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ "ਦੇਸ਼ ਪਹਿਲਾਂ" (Nation First) ਨਾਂ ਦੇ ਇਕ ਲੰਬੇ ਨੋਟ ਰਾਹੀਂ ਦਿਲਜੀਤ ਦੀ ਆਲੋਚਨਾ ਕੀਤੀ। ਉਨ੍ਹਾਂ ਲਿਖਿਆ ਕਿ, "ਦੋਸਤੋ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਭਾਰਤ ਅਤੇ ਪਾਕਿਸਤਾਨ ਦੇ ਸਬੰਧ ਇਸ ਸਮੇਂ ਠੀਕ ਨਹੀਂ ਚੱਲ ਰਹੇ ਹਨ। ਫਿਰ ਵੀ ਕੁਝ ਲੋਕ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੰਮ ਕਰਨਾ ਜਾਰੀ ਰੱਖਦੇ ਹਨ। ਸਰਹੱਦ ਪਾਰ ਦੇ ਕਲਾਕਾਰਾਂ ਨਾਲ ਜੁੜੀ ਕੋਈ ਵੀ ਸਮੱਗਰੀ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ 2 ਵਾਰ ਸੋਚਣਾ ਚਾਹੀਦਾ ਹੈ- ਖਾਸ ਕਰਕੇ ਜਦੋਂ ਸਾਡੇ ਦੇਸ਼ ਦੀ ਇੱਜ਼ਤ ਦਾ ਸਵਾਲ ਹੋਵੇ।"
ਇਹ ਵੀ ਪੜ੍ਹੋ: ਉੱਠੀ ਦਿਲਜੀਤ ਦੋਸਾਂਝ ਨੂੰ ਬੈਨ ਕਰਨ ਦੀ ਮੰਗ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਫਿਲਮ ‘ਅਬੀਰ ਗੁਲਾਲ’ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਫਵਾਦ ਖਾਨ ਅਤੇ ਵਾਣੀ ਕਪੂਰ ਸੀ, ਜਿਸਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। ਮੀਕਾ ਸਿੰਘ ਨੇ ਕਿਹਾ ਕਿ ਇਹ "ਹੈਰਾਨ ਕਰਨ ਵਾਲੀ" ਗੱਲ ਹੈ ਕਿ ਅਜਿਹੀਆਂ ਉਦਾਹਰਣਾਂ ਦੇ ਬਾਵਜੂਦ, ਕੁਝ ਕਲਾਕਾਰ 2 ਗੁਆਂਢੀ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੀ ਗੰਭੀਰਤਾ ਨੂੰ ਸਮਝਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਨੇ ਚੱਲ ਰਹੇ ਵਿਵਾਦ ਦੇ ਵਿਚਕਾਰ ਦਿਲਜੀਤ ਦੀ ਚੁੱਪੀ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ "ਧੋਖਾ" ਅਤੇ "ਬੇਸਹਾਰਾ" ਛੱਡ ਦਿੱਤਾ ਹੈ।
ਇਹ ਵੀ ਪੜ੍ਹੋ: 'ਸਰਦਾਰ ਜੀ 3' ਵਿਵਾਦ ਮਗਰੋਂ ਦਿਲਜੀਤ ਨੇ ਪਾਈ ਪੋਸਟ, ਕਿਹਾ- ਰਿਲੀਜ਼ ਤੋਂ ਪਹਿਲਾਂ...
ਦਿਲਜੀਤ 'ਤੇ ਲਾਏ ਗੰਭੀਰ ਦੋਸ਼
ਮੀਕਾ ਨੇ ਦਿਲਜੀਤ ਨੂੰ "ਫੇਕ ਸਿੰਗਰ" ਕਹਿੰਦੇ ਹੋਏ ਲਿਖਿਆ: "ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਫੇਕ ਸਿੰਗਰ, ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਟਿਕਟਾਂ ਖਰੀਦੇ ਜਾਣ ਦੇ ਬਾਵਜੂਦ ਭਾਰਤ ਵਿਚ 10 ਸ਼ੋਅ ਕਰਨ ਦੇ ਬਾਅਦ ਹੁਣ ਅਚਾਨਕ ਗਾਇਬ ਹੋ ਗਿਆ ਹੈ। ਇਹ ਉਸਦੇ ਫੈਨਜ਼ ਨਾਲ ਧੋਖਾ ਹੈ।"
ਇਹ ਵੀ ਪੜ੍ਹੋ: ਵੱਡੀ ਖਬਰ; 29 ਸਾਲਾ ਮਸ਼ਹੂਰ YouTuber ਨੇ ਕੀਤੀ ਖੁਦਕੁਸ਼ੀ
FWICE ਵੱਲੋਂ ਵੀ ਵਿਰੋਧ
ਫਿਲਮ 'ਸਰਦਾਰ ਜੀ 3' ਦਾ ਟ੍ਰੇਲਰ ਦੇ ਆਉਣ ਤੋਂ ਬਾਅਦ Federation of Western India Cine Employees (FWICE) ਨੇ ਵੀ ਵਿਰੋਧ ਜਤਾਇਆ ਹੈ। ਉਨ੍ਹਾਂ ਹਾਨਿਆ ਆਮੀਰ ਦੇ ਭਾਰਤ ਵਿਰੋਧੀ ਵਿਚਾਰਾਂ ਅਤੇ ਉਨ੍ਹਾਂ ਦੀ ਭੂਮਿਕਾ 'ਤੇ ਸਖ਼ਤ ਨਰਾਜ਼ਗੀ ਜਤਾਈ ਹੈ।
ਇਹ ਵੀ ਪੜ੍ਹੋ : '5 ਜੁਲਾਈ ਨੂੰ ਆਵੇਗੀ ਵੱਡੀ ਤਬਾਹੀ !', ਜਾਪਾਨੀ ਬਾਬਾ ਵੇਂਗਾ ਦੀ ਭਵਿੱਖਬਾਣੀ ਨੇ ਸਾਰੀ ਦੁਨੀਆ ਦੀ ਉਡਾਈ ਨੀਂਦ
FWICE ਨੇ ਦਿਲਜੀਤ ਦੋਸਾਂਝ ਅਤੇ ਉਸਦੀ ਟੀਮ ਦੀ 'ਸਰਦਾਰ ਜੀ 3' ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਕਾਸਟ ਕਰਨ ਲਈ ਨਿੰਦਾ ਕੀਤੀ ਹੈ ਅਤੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਵਿਰੁੱਧ ਆਮਿਰ ਦੇ ਵਿਵਾਦਪੂਰਨ ਰੁਖ਼ ਅਤੇ ਭਾਰਤ ਵਿਰੋਧੀ ਬਿਆਨਬਾਜ਼ੀ ਕਰਨ ਦੀ ਉਸਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ, FWICE ਨੇ ਫਿਲਮ ਨਿਰਮਾਤਾ ਦੇ ਪਾਸਪੋਰਟ ਰੱਦ ਕਰਨ ਅਤੇ ਭਾਰਤ ਵਿੱਚ ਫਿਲਮ ਦੀ ਰਿਲੀਜ਼ 'ਤੇ ਦੇਸ਼ ਵਿਆਪੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਦਾਕਾਰਾ ਸਨਾ ਖਾਨ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰਾ ਸਨਾ ਖਾਨ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
NEXT STORY